ਕਾਂਡ 50
1 ਇਹ ਸੰਦੇਸ਼ ਉਹ ਹੈ ਜਿਹੜਾ ਯਹੋਵਾਹ ਨੇ ਬਾਬਲ ਅਤੇ ਕਸਦੀਆਂ ਦੇ ਦੇਸ ਦੇ ਵਿਰੁੱਧ ਯਿਰਮਿਯਾਹ ਦੇ ਰਾਹੀਂ ਦਿੱਤਾ।
2 "ਸਾਰੀਆਂ ਕੌਮਾਂ ਨੂੰ ਇਹ ਐਲਾਨ ਕਰ ਦਿਓ! ਝੰਡਾ ਚੁੱਕੋ ਅਤੇ ਸੰਦੇਸ਼ ਦਾ ਐਲਾਨ ਕਰੋ! ਸਾਰਾ ਸੰਦੇਸ਼ ਬੋਲੋ ਅਤੇ ਆਖੋ, 'ਬਾਬਲ ਦੀ ਕੌਮ ਉੱਤੇ ਕਬਜ਼ਾ ਹੋ ਜਾਵੇਗਾ। ਬੇਲ ਦੇਵਤੇ ਨੂੰ ਸ਼ਰਮਸਾਰ ਕੀਤਾ ਜਾਵੇਗਾ। ਮਰੋਦਾਕ ਦੇਵਤਾ ਬਹੁਤ ਭੈਭੀਤ ਹੋਵੇਗਾ। ਬਾਬਲ ਦੇ ਬੁੱਤ ਸ਼ਰਮਸਾਰ ਕੀਤੇ ਜਾਣਗੇ। ਉਨ੍ਹਾਂ ਦੇ ਦੇਵਤਿਆਂ ਦੇ ਬੁੱਤ ਭੈਭੀਤ ਹੋ ਜਾਣਗੇ।'
3 ਉੱਤਰ ਵੱਲੋਂ ਇੱਕ ਕੌਮ ਬਾਬਲ ਉੱਤੇ ਹਮਲਾ ਕਰੇਗੀ। ਉਹ ਕੌਮ ਬਾਬਲ ਨੂੰ ਉਜਾੜ ਮਾਰੂਬਲ ਵਾਂਗ ਬਣਾ ਦੇਵੇਗੀ। ਓਥੇ ਕੋਈ ਨਹੀਂ ਰਹੇਗਾ। ਓਬੋਁ ਸਾਰੇ ਆਦਮੀ ਅਤੇ ਜਾਨਵਰ ਭੱਜ ਖਲੋਣਗੇ।"
4 ਯਹੋਵਾਹ ਆਖਦਾ ਹੈ, "ਉਸ ਸਮੇਂ, ਇਸਰਾਏਲ ਦੇ ਲੋਕ ਅਤੇ ਯਹੂਦਾਹ ਦੇ ਲੋਕ ਇਕੱਠੇ ਹੋਣਗੇ। ਉਹ ਰਲਕੇ ਇਕੱਠੇ ਰੋਣਗੇ, ਰੋਣਗੇ। ਅਤੇ ਇਕੱਠੇ ਹੀ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਲੱਭਣਗੇ।
5 ਉਹ ਲੋਕ ਪੁੱਛਣਗੇ ਕਿ ਸੀਯੋਨ ਨੂੰ ਕਿਵੇਂ ਜਾਈ ਦਾ ਹੈ। ਉਹ ਉਸ ਤਰਫ਼ ਨੂੰ ਜਾਣਾ ਸ਼ੁਰੂ ਕਰਨਗੇ। ਲੋਕ ਆਖਣਗੇ, 'ਆਓ ਆਪਾਂ ਯਹੋਵਾਹ ਨਾਲ ਰਲ ਜਾਈਏ। ਆਓ ਇੱਕ ਇਕਰਾਰ ਕਰੀਏ ਜਿਹੜਾ ਸਦਾ ਲਈ ਰਹੇਗਾ। ਆਓ ਇੱਕ ਇਕਰਾਰ ਕਰੀਏ ਜਿਹੜਾ ਕਦੇ ਨਾ ਭੁੱਲੀੇ।'
6 ਮੇਰੇ ਬੰਦੇ ਗੁਆਚੀਆਂ ਭੇਡਾਂ ਵਾਂਗ ਰਹੇ ਹਨ। ਉਨ੍ਹਾਂ ਦੇ ਅਯਾਲੀਆਂ ਨੇ ਉਨ੍ਹਾਂ ਨੂੰ ਕੁਰਾਹੇ ਪਾਇਆ। ਉਨ੍ਹਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਪਹਾੜਾਂ-ਪਰਬਤਾਂ ਉੱਤੇ ਭਟਕਾਇਆ। ਉਹ ਆਪਣੇ ਟਿਕਾਣੇ ਨੂੰ ਭੁੱਲ ਗਏ ਸਨ।
7 ਜਿਸ ਨੇ ਵੀ ਮੇਰੇ ਬੰਦਿਆਂ ਨੂੰ ਲਭਿਆ, ਉਨ੍ਹ੍ਹਾਂ ਨੂੰ ਜ਼ਖਮੀ ਕੀਤਾ। ਅਤੇ ਉਨ੍ਹਾਂ ਦੁਸ਼ਮਣਾਂ ਨੇ ਆਖਿਆ, 'ਅਸੀਂ ਕੁਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਲੋਕਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ। ਯਹੋਵਾਹ ਹੀ ਉਨ੍ਹਾਂ ਦਾ ਸੱਚਾ ਟਿਕਾਣਾ ਸੀ। ਯਹੋਵਾਹ ਹੀ ਉਹ ਪਰਮੇਸ਼ੁਰ ਸੀ ਜਿਸ ਵਿੱਚ ਉਨ੍ਹਾਂ ਦੇ ਪੁਰਖਿਆਂ ਨੇ ਭਰੋਸਾ ਕੀਤਾ ਸੀ।
8 ਬਾਬਲ ਤੋਂ ਭੱਜ ਜਾਓ। ਬਾਬਲ ਵਾਲਿਆਂ ਦਾ ਦੇਸ਼ ਛੱਡ ਦਿਓ। ਉਨ੍ਹਾਂ ਬੱਕਰੀਆਂ ਵਰਗੇ ਬਣੋ ਜੋ ਇੱਜੜ ਦੀ ਅਗਵਾਈ ਕਰਦੀਆਂ ਨੇ।
9 ਮੈਂ ਉੱਤਰ ਵਿੱਚ ਬਹੁਤ ਕੌਮਾਂ ਨੂੰ ਇਕਠਿਆਂ ਕਰਾਂਗਾ। ਇਨ੍ਹਾਂ ਕੌਮਾਂ ਦਾ ਸਮੂਹ ਬਾਬਲ ਦੇ ਖਿਲਾਫ਼ ਲੜਨ ਲਈ ਤਿਆਰ ਹੋ ਜਾਵੇਗਾ। ਉੱਤਰ ਦੇ ਲੋਕਾਂ ਵੱਲੋਂ ਬਾਬਲ ਉੱਤੇ ਕਬਜ਼ਾ ਕੀਤਾ ਜਾਵੇਗਾ। ਉਹ ਕੌਮਾਂ ਬਾਬਲ ਉੱਤੇ ਬਹੁਤ ਤੀਰ ਛੱਡਣਗੀਆਂ ਉਹ ਤੀਰ ਉਨ੍ਹਾਂ ਫ਼ੌਜੀਆਂ ਵਰਗੇ ਹੋਣਗੇ, ਜਿਹੜੇ ਜੰਗ ਤੋਂ ਖਾਲੀ ਹਬੀਁ ਵਾਪਸ ਨਹੀਂ ਆਉਂਦੇ।
10 ਦੁਸ਼ਮਣ ਕਸਦੀ ਦੇ ਲੋਕਾਂ ਕੋਲੋਂ ਸਾਰੀ ਦੌਲਤ ਖੋਹ ਲਵੇਗਾ। ਉਹ ਫ਼ੌਜੀ ਜੋ ਵੀ ਚਾਹੁਣਗੇ, ਖੋਹ ਲੈਣਗੇ।" ਯਹੋਵਾਹ ਨੇ ਇਹ ਗੱਲਾਂ ਆਖੀਆਂ।
11 ਬਾਬਲ, ਤੂੰ ਉਤੇਜਿਤ ਅਤੇ ਪ੍ਰਸੰਨ ਹੈਂ। ਤੂੰ ਮੇਰੀ ਧਰਤੀ ਖੋਹ ਲਈ ਸੀ। ਤੂੰ ਅਨਾਜ਼ ਵਿੱਚ ਵੜੀ ਵਛ੍ਛੀ ਵਾਂਗ ਨੱਚਦੀ ਫ਼ਿਰੇਁ ਤੇਰਾ ਹਾਸਾ ਉਨ੍ਹਾਂ ਸਖ੍ਖਣੀਆਂ ਅਵਾਜ਼ਾਂ ਵਰਗਾ ਹੈ, ਜਿਹੜੀਆਂ ਘੋੜੇ ਕੱਢਦੇ ਨੇ।
12 ਪਰ ਤੇਰੀ ਮਾਂ ਬਹੁਤ ਸ਼ਰਮਸਾਰ ਹੋਵੇਗੀ। ਜਿਸ ਔਰਤ ਨੇ ਤੈਨੂੰ ਜਨਮ ਦਿੱਤਾ ਸੀ, ਉਹ ਨਮੋਸ਼ੀ ਨਾਲ ਭਰ ਜਾਵੇਗੀ। ਬਾਬਲ ਸਾਰੀਆਂ ਕੌਮਾਂ ਵਿੱਚੋਂ ਸਭ ਤੋਂ ਵਧ ਮਹਤ੍ਤਵਹੀਣ ਹੋ ਜਾਵੇਗਾ। ਇਹ ਸੁੱਕਾ ਉਜਾੜ ਮਾਰੂਬਲ ਹੋਵੇਗਾ।
13 ਯਹੋਵਾਹ ਆਪਣਾ ਕਹਿਰ ਦਿਖਾਵੇਗਾ, ਇਸ ਲਈ ਓਥੇ ਕੋਈ ਬੰਦਾ ਨਹੀਂ ਰਹੇਗਾ। ਬਾਬਲ ਪੂਰੀ ਤਰ੍ਹਾਂ ਸੱਖਣਾ ਹੋਵੇਗਾ। "ਹਰ ਕੋਈ ਜਿਹੜਾ ਬਾਬਲ ਕੋਲੋਂ ਦੀ ਲੰਘੇਗਾ, ਉਹ ਭੈਭੀਤ ਹੋਵੇਗਾ। ਉਹ ਆਪਣੇ ਸਿਰ ਹਿਲਾਉਣਗੇ ਜਦੋਂ ਉਹ ਦੇਖਣਗੇ ਕਿ ਇਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋਇਆ ਹੈ।
14 ਬਾਬਲ ਦੇ ਖਿਲਾਫ਼ ਜੰਗ ਦੀ ਤਿਆਰੀ ਕਰੋ। ਤੁਸੀਂ ਸਾਰੇ ਕਮਾਨਧਾਰੀ ਫ਼ੌਜੀਓ, ਬਾਬਲ ਉੱਤੇ ਆਪਣੇ ਤੀਰ ਚਲਾਓ। ਆਪਣਾ ਕੋਈ ਵੀ ਤੀਰ ਬਚਾ ਕੇ ਨਾ ਰੱਖੋ। ਬਾਬਲ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਹੈ।
15 ਬਾਬਲ ਦੇ ਆਲੇ-ਦੁਆਲੇ ਸਿਪਾਹੀ ਜਿੱਤ ਦਾ ਸ਼ੋਰ ਮਚਾਉਂਦੇ ਨੇ! ਬਾਬਲ ਨੇ ਆਤਮ-ਸਮਰਪਣ ਕਰ ਦਿੱਤਾ ਹੈ! ਉਸ ਦੀਆਂ ਕੰਧਾਂ ਅਤੇ ਮੁਨਾਰੇ ਢਹਿ ਗਏ ਹਨ! ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ ਜਿਸਦੇ ਉਹ ਅਧਿਕਾਰੀ ਹਨ। ਕੌਮੋ, ਤੁਹਾਨੂੰ ਬਾਬਲ ਨੂੰ ਸਜ਼ਾ ਦੇਣੀ ਚਾਹੀਦੀ ਹੈ, ਜਿਸਦਾ ਉਹ ਅਧਿਕਾਰੀ ਹੈ। ਉਸਦੇ ਨਾਲ ਓਹੀ ਸਲੂਕ ਕਰੋ ਜੋ ਉਸਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ।
16 ਬਾਬਲ ਦੇ ਲੋਕਾਂ ਨੂੰ ਆਪਣੀਆਂ ਫ਼ਸਲਾਂ ਨਾ ਬੀਜਣ ਦਿਓ। ਉਨ੍ਹਾਂ ਨੂੰ ਆਪਣੀਆਂ ਫ਼ਸਲਾਂ ਇਕੱਠੀਆਂ ਨਾ ਕਰਨ ਦਿਓ! ਬਾਬਲ ਦੇ ਫ਼ੌਜੀਆਂ ਨੇ ਬਹੁਤ ਸਾਰੇ ਕੈਦੀਆਂ ਨੂੰ ਆਪਣੇ ਸ਼ਹਿਰ ਵਿੱਚ ਲਿਆਂਦਾ ਸੀ। ਹੁਣ ਦੁਸ਼ਮਣ ਦੇ ਫ਼ੌਜੀ ਆ ਗਏ ਨੇ, ਇਸੇ ਲਈ ਕੈਦੀ ਪਰਤ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ। ਉਹ ਕੈਦੀ ਨਸ੍ਸਦੇ ਹੋਏ ਆਪਣਿਆਂ ਸ਼ਹਿਰਾਂ ਨੂੰ ਜਾ ਰਹੇ ਨੇ।
17 ਇਸਰਾਏਲ ਭੇਡਾਂ ਦੇ ਓਸ ਇੱਜੜ ਵਰਗਾ ਹੈ ਜਿਹੜਾ ਸਾਰੇ ਦੇਸ਼ ਅੰਦਰ ਖਿਂਡ ਗਿਆ ਹੈ। ਇਸਰਾਏਲ ਉਨ੍ਹਾਂ ਭੇਡਾਂ ਵਰਗਾ ਹੈ, ਜਿਸ ਨੂੰ ਸ਼ੇਰਾਂ ਨੇ ਭਜਾ ਦਿੱਤਾ ਹੈ। ਪਹਿਲਾ ਸ਼ੇਰ ਜਿਸਨੇ ਹਮਲਾ ਕੀਤਾ ਸੀ ਉਹ ਅੱਸ਼ੂਰ ਦਾ ਰਾਜਾ ਸੀ। ਉਸ ਦੀਆਂ ਹੱਡੀਆਂ ਨੂੰ ਚੂਰ-ਚੂਰ ਕਰਨ ਵਾਲਾ ਆਖੀਰੀ ਸ਼ੇਰ ਬਾਬਲ ਦਾ ਰਾਜਾ, ਨਬੂਕਦਨੱਸਰ ਸੀ।"
18 ਇਸ ਲਈ ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: "ਛੇਤੀ ਹੀ ਮੈਂ ਬਾਬਲ ਦੇ ਰਾਜੇ ਨੂੰ ਅਤੇ ਉਸਦੇ ਦੇਸ਼ ਨੂੰ ਸਜ਼ਾ ਦੇਵਾਂਗਾ। ਮੈਂ ਉਸ ਨੂੰ ਸਜ਼ਾ ਦੇਵਾਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜੇ ਨੂੰ ਸਜ਼ਾ ਦਿੱਤੀ ਸੀ।
19 ਮੈਂ ਇਸਰਾਏਲ ਨੂੰ ਵਾਪਸ ਆਪਣੇ ਖੇਤਾਂ ਵਿੱਚ ਲਿਆਵਾਂਗਾ। ਉਹ ਭੋਜਨ ਖਾਵੇਗਾ ਜੋ ਕਰਮਲ ਪਰਬਤ ਉੱਤੇ ਅਤੇ ਬਾਸ਼ਾਨ ਦੀ ਧਰਤੀ ਉੱਤੇ ਉੱਗਦਾ ਹੈ। ਉਹ ਰਜ੍ਜ ਕੇ ਖਾਵੇਗਾ। ਉਹ ਪਹਾੜੀਆਂ ਉੱਤੇ, ਅਫ਼ਰਾਈਮ ਅਤੇ ਗਿਲਆਦ ਦੀ ਜ਼ਮੀਨ ਉੱਤੇ ਖਾਵੇਗਾ।"
20 ਯਹੋਵਾਹ ਆਖਦਾ ਹੈ, ਓਸ ਵੇਲੇ ਬਹੁਤ ਲੋਕ ਇਸਰਾਏਲ ਦਾ ਗੁਨਾਹ ਲੱਭਣ ਲਈ ਕੋਸ਼ਿਸ਼ ਕਰਨਗੇ। ਪਰ ਓਥੇ ਕੋਈ ਪਾਪ ਨਹੀਂ ਹੋਵੇਗਾ। ਲੋਕ ਯਹੂਦਾਹ ਦੇ ਪਾਪ ਲੱਭਣ ਦੀ ਕੋਸ਼ਿਸ਼ ਕਰਨਗੇ ਪਰ ਉਨ੍ਹਾਂ ਨੂੰ ਕੋਈ ਵੀ ਨਹੀਂ ਮਿਲ ਸਕੇਗਾ। ਕਿਉਂ ਕਿ ਮੈਂ ਇਸਰਾਏਲ ਅਤੇ ਯਹੂਦਾਹ ਦੇ ਕੁਝ ਬਚੇ ਹੋਏ ਲੋਕਾਂ ਨੂੰ ਬਚਾ ਰਿਹਾ ਹਾਂ। ਅਤੇ ਮੈਂ ਉਨ੍ਹਾਂ ਦੇ ਸਾਰੇ ਪਾਪ ਬਖਸ਼ ਰਿਹਾ ਹਾਂ।"
21 ਯਹੋਵਾਹ ਆਖਦਾ ਹੈ, "ਮਰਾਬਇਮ ਦੇ ਦੇਸ਼ ਉੱਤੇ ਹਮਲਾ ਕਰੋ! ਪਕੋਦ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰੋ! ਉਨ੍ਹਾਂ ਉੱਤੇ ਹਮਲਾ ਕਰੋ! ਮਾਰ ਦਿਓ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ! ਹਰ ਉਹ ਗੱਲ ਕਰੋ ਜਿਸਦਾ ਮੈਂ ਆਦੇਸ਼ ਦਿੰਦਾ ਹਾਂ!
22 ਜੰਗ ਦਾ ਸ਼ੋਰ ਸਾਰੇ ਦੇਸ਼ ਅੰਦਰ ਸੁਣਿਆ ਜਾ ਸਕਦਾ ਹੈ। ਇਹ ਬਹੁਤ ਤਬਾਹੀ ਦਾ ਸ਼ੋਰ ਹੈ।
23 ਬਾਬਲ ਨੂੰ 'ਸਾਰੀ ਦੁਨੀਆਂ ਦਾ ਹਬੌੜਾ' ਸਦਿਆ ਜਾਂਦਾ ਸੀ। ਪਰ ਹਬੌੜਾ ਹੁਣ ਚੂਰ-ਚੂਰ ਹੋ ਗਿਆ ਹੈ। ਬਾਬਲ ਸਭ ਕੌਮਾਂ ਤੋਂ ਵਧ ਬਰਬਾਦ ਹੈ।
24 ਬਾਬਲ, ਮੈਂ ਤੇਰੇ ਲਈ ਜਾਲ ਸੁਟਿਆ ਸੀ, ਅਤੇ ਤੂੰ ਇਸ ਨੂੰ ਜਾਣ ਸਕਣ ਤੋਂ ਪਹਿਲਾਂ ਹੀ ਫ਼ਸ ਗਿਆ ਹੈਂ। ਤੂੰ ਯਹੋਵਾਹ ਦੇ ਖਿਲਾਫ਼ ਲੜਿਆ ਸੀ, ਇਸ ਲਈ ਤੈਨੂੰ ਲਭਿਆ ਗਿਆ ਅਤੇ ਫੜ ਲਿਆ ਗਿਆ।
25 ਯਹੋਵਾਹ ਨੇ ਆਪਣਾ ਮਾਲ-ਖਾਨਾ ਖੋਲ੍ਹ ਦਿੱਤਾ ਹੈ। ਯਹੋਵਾਹ ਨੇ ਆਪਣੇ ਕਹਿਰ ਦੇ ਹਬਿਆਰ ਕੱਢ ਲੇ ਨੇ। ਸਰਬ-ਸ਼ਕਤੀਮਾਨ ਯਹੋਵਾਹ ਨੇ ਉਹ ਹਬਿਆਰ ਕੱਢੇ ਨੇ ਕਿਉਂ ਕਿ ਉਸਦੇ ਕੋਲ ਕਰਨ ਵਾਲਾ ਕੰਮ ਹੈ। ਉਸਦੇ ਕੋਲ ਕਸਦੀ ਲੋਕਾਂ ਦੇ ਦੇਸ਼ ਅੰਦਰ ਕਰਨ ਵਾਲਾ ਕੰਮ ਹੈ।
26 ਦੂਰ-ਦੂਰ ਤੋਂ ਬਾਬਲ ਦੇ ਖਿਲਾਫ਼ ਆਓ। ਮਾਲ-ਖਾਨੇ ਤੋੜ ਦਿਓ, ਜਿੱਥੇ ਉਸਨੇ ਅਨਾਜ਼ ਰੱਖੇ ਨੇ। ਬਾਬਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਓ। ਕਿਸੇ ਨੂੰ ਵੀ ਜਿਉਂਦਿਆਂ ਨਾ ਛੱਡੋ। ਅਨਾਜ਼ ਦੀਆਂ ਵੱਡੀਆਂ ਬੋਰੀਆਂ ਦੇ ਵੱਡੇ ਢੇਰਾਂ ਵਾਂਗਰ ਲਾਸ਼ਾਂ ਦੀ ਢੇਰੀ ਲਾ ਦਿਓ।
27 ਬਾਬਲ ਅੰਦਰ ਸਭ ਜਵਾਨ ਬਲਦਾਂ (ਆਦਮੀਆਂ) ਨੂੰ ਮਾਰ ਦਿਓ। ਉਨ੍ਹਾਂ ਦਾ ਕਤਲੇਆਮ ਕਰ ਦਿਓ। ਉਨ੍ਹਾਂ ਦੇ ਹਾਰ ਜਾਣ ਦਾ ਸਮਾਂ ਆ ਗਿਆ ਹੈ, ਇਸ ਲਈ ਉਨ੍ਹਾਂ ਲਈ ਬਹੁਤ ਬੁਰਾ ਹੋਵੇਗਾ। ਉਨ੍ਹਾਂ ਲਈ ਸਜ਼ਾ ਦਿੱਤੇ ਜਾਣ ਦਾ ਸਮਾਂ ਹੈ।
28 ਲੋਕ ਬਾਬਲ ਤੋਂ ਬਾਹਰ ਭੱਜ ਰਹੇ ਨੇ। ਉਹ ਉਸ ਦੇਸ਼ ਵਿੱਚੋਂ ਬਚ ਰਹੇ ਨੇ। ਉਹ ਲੋਕ ਸੀਯੋਨ ਨੂੰ ਆ ਰਹੇ ਨੇ। ਅਤੇ ਉਹ ਲੋਕ ਹਰ ਕਿਸੇ ਨੂੰ ਉਨ੍ਹਾਂ ਗੱਲਾਂ ਬਾਰੇ ਦੱਸ ਰਹੇ ਨੇ ਜੋ ਯਹੋਵਾਹ ਕਰ ਰਿਹਾ ਹੈ। ਉਹ ਲੋਕਾਂ ਨੂੰ ਦੱਸ ਰਹੇ ਨੇ ਕਿ ਯਹੋਵਾਹ ਬਾਬਲ ਨੂੰ ਸਜ਼ਾ ਦੇ ਰਿਹਾ ਹੈ, ਜਿਸਦਾ ਉਹ ਅਧਿਕਾਰੀ ਹੈ। ਬਾਬਲ ਨੇ ਯਹੋਵਾਹ ਦਾ ਮੰਦਰ ਢਾਹਿਆ ਸੀ, ਇਸ ਲਈ ਹੁਣ ਯਹੋਵਾਹ ਬਾਬਲ ਨੂੰ ਤਬਾਹ ਕਰ ਰਿਹਾ ਹੈ।
29 ਉਨ੍ਹਾਂ ਬੰਦਿਆਂ ਨੂੰ ਬੁਲਾ ਲਵੋ, ਜੋ ਤੀਰ ਚਲਾਉਂਦੇ ਨੇ। ਉਨ੍ਹਾਂ ਨੂੰ ਬਾਬਲ ਉੱਤੇ ਹਮਲਾ ਕਰਨ ਲਈ ਆਖੋ। ਉਨ੍ਹਾਂ ਲੋਕਾਂ ਨੂੰ ਸ਼ਹਿਰ ਦੁਆਲੇ ਘੇਰਾ ਪਾਉਣ ਲਈ ਆਖੋ। ਕਿਸੇ ਨੂੰ ਵੀ ਬਚਕੇ ਨਾ ਜਾਣ ਦਿਓ। ਉਸ ਨੂੰ ਉਸਦੇ ਮੰਦੇ ਕਾਰਿਆਂ ਦਾ ਬਦਲਾ ਦਿਓ। ਉਸ ਨਾਲ ਓਹੀ ਕਰੋ ਜੋ ਉਸਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ। ਬਾਬਲ ਨੇ ਯਹੋਵਾਹ ਦਾ ਆਦਰ ਨਹੀਂ ਕੀਤਾ ਸੀ। ਬਾਬਲ ਦਾ ਇਸਰਾਏਲ ਦੇ ਪਵਿੱਤਰ ਪੁਰਖ ਬਾਰੇ ਬੜਾ ਰੁਖ੍ਖਾ ਵਿਹਾਰ ਸੀ। ਇਸ ਲਈ ਬਾਬਲ ਨੂੰ ਸਜ਼ਾ ਦਿਓ।
30 ਬਾਬਲ ਦੇ ਗਭ੍ਭਰੂ ਗਲੀਆਂ ਅੰਦਰ ਮਾਰੇ ਜਾਣਗੇ। ਓਸ ਦਿਨ ਉਸਦੇ ਸਾਰੇ ਫ਼ੌਜੀ ਮਾਰੇ ਜਾਣਗੇ।" ਯਹੋਵਾਹ ਇਹ ਗੱਲਾਂ ਆਖਦਾ ਹੈ।
31 "ਬਾਬਲ, ਤੂੰ ਬਹੁਤ ਗੁਮਾਨੀ ਹੈਂ। ਅਤੇ ਮੈਂ ਤੇਰੇ ਖਿਲਾਫ਼ ਹਾਂ।" ਸਾਡਾ ਪ੍ਰਭੂ, ਸਰਬ-ਸ਼ਕਤੀਮਾਨ ਯਹੋਵਾਹ ਇਹ ਗੱਲਾਂ ਆਖਦਾ ਹੈ। "ਮੈਂ ਤੇਰੇ ਖਿਲਾਫ਼ ਹਾਂ, ਅਤੇ ਤੇਰੇ ਲਈ ਸਜ਼ਾ ਪਾਉਣ ਦਾ ਸਮਾਂ ਆ ਗਿਆ ਹੈ।
32 ਗੁਮਾਨੀ ਬਾਬਲ ਚਕਰ ਖਾਵੇਗਾ ਤੇ ਡਿੱਗੇਗਾ ਅਤੇ ਕੋਈ ਵੀ ਬੰਦਾ ਉੱਠਣ ਵਿੱਚ ਉਸਦੀ ਸਹਾਇਤਾ ਨਹੀਂ ਕਰੇਗਾ। ਮੈਂ ਉਸਦੇ ਕਸਬਿਆਂ ਵਿੱਚ ਅੱਗ ਲਾ ਦਿਆਂਗਾ। ਉਹ ਉਸਦੇ ਚੁਫ਼ੇਰੇ ਹਰ ਕਿਸੇ ਨੂੰ ਪੂਰੀ ਤਰ੍ਹਾਂ ਸਾੜ ਦੇਵੇਗੀ।"
33 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: "ਇਸਰਾਏਲ ਅਤੇ ਯਹੂਦਾਹ ਦੇ ਲੋਕ ਸਤਾਏ ਜਾਂਦੇ ਹਨ।" ਦੁਸ਼ਮਣ ਨੇ ਉਨ੍ਹਾਂ ਨੂੰ ਫ਼ੜ ਲਿਆ ਅਤੇ ਉਨ੍ਹਾਂ ਨੂੰ ਜਾਣ ਨਹੀਂ ਦੇਵੇਗਾ।
34 ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਵੇਗਾ। ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ। ਉਹ ਬਹੁਤ ਤਾਕਤ ਨਾਲ ਉਨ੍ਹਾਂ ਲੋਕਾਂ ਦੀ ਰਾਖੀ ਕਰੇਗਾ। ਉਹ ਉਨ੍ਹਾਂ ਦੀ ਰਾਖੀ ਕਰੇਗਾ, ਤਾਂ ਜੋ ਉਹ ਧਰਤੀ ਅਰਾਮ ਕਰ ਸਕੇ। ਪਰ ਓਥੇ ਬਾਬਲ ਵਿੱਚ ਰਹਿਣ ਵਾਲੇ ਲੋਕਾਂ ਲਈ ਅਰਾਮ ਨਹੀਂ ਹੋਵੇਗਾ।"
35 ਯਹੋਵਾਹ ਆਖਦਾ ਹੈ, "ਹੇ ਤਲਵਾਰ, ਬਾਬਲ ਵਿੱਚ ਰਹਿੰਦੇ ਲੋਕਾਂ ਨੂੰ ਮਾਰ ਸੁੱਟ। ਹੇ ਤਲਵਾਰ, ਰਾਜੇ ਦੇ ਅਧਿਕਾਰੀਆਂ ਨੂੰ ਅਤੇ ਬਾਬਲ ਦੇ ਸਿਆਣੇ ਬੰਦਿਆਂ ਨੂੰ ਮਾਰ ਸੁੱਟ।
36 ਹੇ ਤਲਵਾਰ, ਬਾਬਲ ਦੇ ਜਾਜਕਾਂ ਨੂੰ ਮਾਰ ਸੁੱਟ। ਉਹ ਜਾਜਕ ਮੂਰਖ ਬੰਦਿਆਂ ਵਰਗੇ ਹੋਣਗੇ। ਹੇ ਤਲਵਾਰ, ਬਾਬਲ ਦੇ ਫੌਜੀਆਂ ਨੂੰ ਮਾਰ ਸੁੱਟ। ਉਹ ਫ਼ੌਜੀ ਡਰ ਨਾਲ ਭਰੇ ਹੋਏ ਹੋਣਗੇ।
37 ਹੇ ਤਲਵਾਰ, ਬਾਬਲ ਦੇ ਘੋੜਿਆਂ ਅਤੇ ਰੱਥਾਂ ਨੂੰ ਮਾਰ ਸੁੱਟ। ਹੇ ਤਲਵਾਰ, ਹੋਰਨਾਂ ਦੇਸ਼ਾਂ ਤੋਂ ਭਾੜੇ ਲੇ ਗਏ ਸਾਰੇ ਫ਼ੌਜੀਆਂ ਨੂੰ ਮਾਰ ਸੁੱਟ। ਉਹ ਫ਼ੌਜੀ ਡਰੀ ਹੋਈ ਔਰਤ ਵਰਗੇ ਹੋਣਗੇ। ਹੇ ਤਲਵਾਰ, ਬਾਬਲ ਦੇ ਖਜ਼ਾਨਿਆਂ ਨੂੰ ਤਬਾਹ ਕਰ ਦੇ, ਉਹ ਖਜ਼ਾਨੇ ਲੁੱਟ ਲੇ ਜਾਣਗੇ।
38 ਹੇ ਤਲਵਾਰ, ਬਾਬਲ ਦੇ ਪਾਣੀਆਂ ਉੱਤੇ ਸੱਟ ਮਾਰ, ਉਹ ਪਾਣੀ ਸੁੱਕ ਜਾਣਗੇ। ਬਾਬਲ ਕੋਲ ਬੜੇ ਬੁੱਤ ਨੇ। ਉਹ ਬੁੱਤ ਦਰਸਾਉਂਦੇ ਨੇ ਕਿ ਬਾਬਲ ਦੇ ਲੋਕੀ ਕਿੰਨੇ ਮੂਰਖ ਨੇ। ਇਸ ਲਈ ਉਨ੍ਹਾਂ ਲੋਕਾਂ ਨਾਲ ਮੰਦੀਆਂ ਘਟਨਾਵਾਂ ਵਾਪਰਨਗੀਆਂ।
39 ਬਾਬਲ ਕਦੇ ਵੀ ਲੋਕਾਂ ਨਾਲ ਭਰਿਆ ਨਹੀਂ ਹੋਵੇਗਾ। ਅਵਾਰਾ ਕੁੱਤੇ, ਸ਼ਤਰਮੁਰਗ ਅਤੇ ਮਾਰੂਬਲ ਦੇ ਹੋਰ ਜਾਨਵਰ ਓਥੇ ਰਹਿਣਗੇ। ਪਰ ਓਥੇ ਕਦੇ ਕੋਈ ਵੀ ਬੰਦਾ ਨਹੀਂ ਰਹੇਗਾ।
40 ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਨੂੰ ਅਤੇ ਉਨ੍ਹਾਂ ਦੇ ਦੁਆਲੇ ਦੇ ਕਸਬਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਅਤੇ ਹੁਣ ਉਨ੍ਹਾਂ ਕਸਬਿਆਂ ਅੰਦਰ ਕੋਈ ਵੀ ਬੰਦਾ ਨਹੀਂ ਰਹਿੰਦਾ। ਓਸੇ ਤਰ੍ਹਾਂ, ਕੋਈ ਵੀ ਬੰਦਾ ਬਾਬਲ ਅੰਦਰ ਨਹੀਂ ਰਹੇਗਾ। ਅਤੇ ਕੋਈ ਵੀ ਬੰਦਾ ਓਥੇ ਰਹਿਣ ਲਈ ਨਹੀਂ ਜਾਵੇਗਾ।
41 ਦੇਖੋ! ਉੱਤਰ ਵੱਲੋਂ ਲੋਕੀਂ ਇੱਥੇ ਆ ਰਹੇ ਨੇ। ਉਹ ਇੱਕ ਮਜ਼ਬੂਤ ਕੌਮ ਵੱਲੋਂ ਆ ਰਹੇ ਨੇ। ਸਾਰੀ ਦੁਨੀਆਂ ਦੇ ਬਹੁਤ ਸਾਰੇ ਰਾਜੇ, ਇਕੱਠੇ ਹੀ ਆ ਰਹੇ ਨੇ।
42 ਉਨ੍ਹਾਂ ਦੀਆਂ ਫ਼ੌਜਾਂ ਕੋਲ ਕਮਾਨਾਂ ਅਤੇ ਬਰਛੀਆਂ ਨੇ। ਫ਼ੌਜੀ ਬਹੁਤ ਜ਼ਾਲਮ ਨੇ। ਉਨ੍ਹਾਂ ਕੋਲ ਕੋਈ ਰਹਿਮ ਨਹੀਂ। ਫ਼ੌਜੀ ਆਪਣੇ ਘੋੜਿਆਂ ਤੇ ਸਵਾਰ ਹੋਕੇ ਆ ਰਹੇ ਨੇ, ਅਤੇ ਉਨ੍ਹਾਂ ਦੀ ਅਵਾਜ਼ ਗਰਜਦੇ ਹੋਏ ਸਮੁੰਦਰ ਵਰਗੀ ਹੈ। ਉਹ ਆਪਣੀਆਂ ਥਾਵਾਂ ਉੱਤੇ, ਜੰਗ ਲਈ ਤਿਆਰ ਖਲੋਤੇ ਨੇ। ਬਾਬਲ ਦੇ ਸ਼ਹਿਰ, ਉਹ ਤੇਰੇ ਉੱਤੇ ਹਮਲਾ ਕਰਨ ਲਈ ਤਿਆਰ ਨੇ।
43 ਬਾਬਲ ਦੇ ਰਾਜੇ ਨੇ ਇਨ੍ਹਾਂ ਫ਼ੌਜਾਂ ਬਾਰੇ ਸੁਣਿਆ। ਅਤੇ ਉਹ ਬਹੁਤ ਭੈਭੀਤ ਹੋ ਗਿਆ। ਉਹ ਇੰਨਾ ਡਰਿਆ ਹੋਇਆ ਹੈ ਕਿ ਉਸਦੇ ਹੱਥ ਨਹੀਂ ਹਿਲ੍ਲਦੇ। ਡਰ ਨਾਲ ਉਸਦਾ ਪੇਟ ਦੁੱਖਦਾ ਹੈ ਜਿਵੇਂ ਕੋਈ ਔਰਤ ਬੱਚਾ ਜਣਨ ਵਾਲੀ ਹੋਵੇ।"
44 ਯਹੋਵਾਹ ਆਖਦਾ ਹੈ, "ਕਦੇ-ਕਦੇ ਕੋਈ ਸ਼ੇਰ ਯਰਦਨ ਨਦੀ ਦੇ ਕੰਢੇ ਦੀਆਂ ਸਂਘਣੀਆਂ ਝਾੜੀਆਂ ਵਿੱਚੋਂ ਨਿਕਲ ਆਵੇਗਾ। ਉਹ ਸ਼ੇਰ ਉਨ੍ਹਾਂ ਖੇਤਾਂ ਅੰਦਰ ਘੁੰਮੇਗਾ ਜਿੱਥੇ ਲੋਕ ਆਪਣੇ ਪਸ਼ੂਆਂ ਨੂੰ ਰੱਖਦੇ ਨੇ, ਅਤੇ ਉਹ ਸਾਰੇ ਹੀ ਪਸ਼ੂ ਨੱਸ ਜਾਣਗੇ। ਮੈਂ ਉਸ ਸ਼ੇਰ ਵਰਗਾ ਹੋਵਾਂਗਾ, ਮੈਂ ਬਾਬਲ ਨੂੰ ਉਸਦੀ ਧਰਤੀ ਉੱਤੋਂ ਭਜਾ ਦਿਆਂਗਾ। ਅਜਿਹਾ ਕਰਨ ਲਈ ਮੈਂ ਕਿਸ ਨੂੰ ਚੁਣਾਂ? ਇੱਥੇ ਮੇਰੇ ਜਿਹਾ ਕੋਈ ਨਹੀਂ। ਇੱਥੇ ਅਜਿਹਾ ਕੋਈ ਬੰਦਾ ਨਹੀਂ ਜੋ ਮੈਨੂੰ ਵਂਗਾਰ ਸਕੇ। ਇਸ ਲਈ ਮੈਂ ਅਜਿਹਾ ਹੀ ਕਰਾਂਗਾ। ਕੋਈ ਵੀ ਅਯਾਲੀ ਮੈਨੂੰ ਭਜਾਉਣ ਲਈ ਨਹੀਂ ਆਵੇਗਾ, ਮੈਂ ਬਾਬਲ ਦੇ ਲੋਕਾਂ ਨੂੰ ਦੂਰ ਭਜਾ ਦਿਆਂਗਾ।"
45 ਉਸ ਬਾਰੇ ਸੁਣੋ ਜੋ ਵਿਉਂਤ ਯਹੋਵਾਹ ਨੇ ਬਾਬਲ ਨਾਲ ਕਰਨ ਲਈ ਬਣਾਈ ਹੈ। ਉਸ ਬਾਰੇ ਸੁਣੋ ਜਿਸਦਾ ਨਿਰਣਾ ਯਹੋਵਾਹ ਨੇ ਬਾਬਲ ਦੇ ਲੋਕਾਂ ਨਾਲ ਕਰਨ ਲਈ ਕੀਤਾ ਹੈ। ਦੁਸ਼ਮਣ ਬਾਬਲ ਦੇ ਇੱਜੜ (ਲੋਕਾਂ) ਦੇ ਲੇਲਿਆਂ ਨੂੰ ਧੂਹ ਕੇ ਲੈ ਜਾਵੇਗਾ। ਬਾਬਲ ਦੀਆਂ ਚਰਾਂਦਾਂ ਉਨ੍ਹਾਂ ਦੇ ਅਮਲਾਂ ਕਰਕੇ ਉਜਾੜ ਹੋ ਜਾਣਗੀਆਂ।
46 ਬਾਬਲ ਢਹਿ ਪਵੇਗਾ ਅਤੇ ਉਸ ਪਤਨ ਨਾਲ ਧਰਤੀ ਹਿਲ੍ਲੇਗੀ। ਸਾਰੀਆਂ ਕੌਮਾਂ ਦੇ ਲੋਕ ਬਾਬਲ ਦੀ ਤਬਾਹੀ ਬਾਰੇ ਸੁਣਨਗੇ।