ਕਾਂਡ 36
1 ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਇਹ ਗੱਲ ਉਦੋਂ ਦੀ ਹੈ ਜਦੋਂ ਯੋਸ਼ੀਯਾਹ ਦਾ ਪੁੱਤਰ ਯਹੋਯਾਕੀਮ ਯਹੂਦਾਹ ਦਾ ਰਾਜਾ ਸੀ ਅਤੇ ਉਸਦੇ ਰਾਜ ਦਾ ਚੌਬਾ ਵਰ੍ਹਾ ਸੀ। ਯਹੋਵਾਹ ਵੱਲੋਂ ਸੰਦੇਸ਼ ਇਹ ਸੀ:
2 "ਯਿਰਮਿਯਾਹ, ਇੱਕ ਪੱਤਰੀ ਲੈ ਅਤੇ ਉਸ ਉੱਤੇ ਉਨ੍ਹਾਂ ਸਮੂਹ ਸੰਦੇਸ਼ਾਂ ਨੂੰ ਲਿਖ ਲੈ ਜਿਹੜੇ ਮੈਂ ਤੈਨੂੰ ਦਿੱਤੇ ਹਨ। ਮੈਂ ਤੇਰੇ ਨਾਲ ਇਸਰਾਏਲ ਅਤੇ ਯਹੂਦਾਹ ਅਤੇ ਸਾਰੀਆਂ ਕੌਮਾਂ ਬਾਰੇ ਗੱਲ ਕੀਤੀ ਹੈ। ਉਸ ਸਮੇਂ ਤੋਂ ਲੈਕੇ, ਜਦੋਂ ਯੋਸ਼ੀਯਾਹ ਰਾਜਾ ਸੀ, ਹੁਣ ਤੀਕ ਮੇਰੇ ਵੱਲੋਂ ਬੋਲੇ ਗਏ ਸਾਰੇ ਸ਼ਬਦਾਂ ਨੂੰ ਲਿਖ ਲੈ।
3 ਸ਼ਾਇਦ ਯਹੂਦਾਹ ਦਾ ਪਰਿਵਾਰ ਉਸ ਬਾਰੇ ਸੁਣ ਲਵੇ ਜੋ ਕੁਝ ਮੈਂ ਉਨ੍ਹਾਂ ਨਾਲ ਕਰਨ ਦੀਆਂ ਵਿਉਂਤਾਂ ਬਣਾ ਰਿਹਾ ਹਾਂ। ਅਤੇ ਸ਼ਾਇਦ ਉਹ ਮੰਦੇ ਕੰਮ ਕਰਨ ਤੋਂ ਹਟ ਜਾਣ। ਜੇ ਉਹ ਅਜਿਹਾ ਕਰਨਗੇ ਤਾਂ ਮੈਂ ਉਨ੍ਹਾਂ ਦੇ ਕੀਤੇ ਹੋਏ ਪਾਪ ਬਖਸ਼ ਦਿਆਂਗਾ।"
4 ਇਸ ਲਈ ਯਿਰਮਿਯਾਹ ਨੇ ਬਾਰੂਕ ਨਾਂ ਦੇ ਇੱਕ ਬੰਦੇ ਨੂੰ ਬੁਲਾਇਆ। ਬਾਰੂਕ ਨੇਰੀਯਾਹ ਦਾ ਪੁੱਤਰ ਸੀ। ਯਿਰਮਿਯਾਹ ਨੇ ਉਸਨੂੰ ਉਹ ਸੰਦੇਸ਼ ਸੁਣਾੇ ਜਿਹੜੇ ਉਸਨੂੰ ਯਹੋਵਾਹ ਨੇ ਸੁਣਾੇ ਸਨ। ਜਦੋਂ ਯਿਰਮਿਯਾਹ ਬੋਲ ਰਿਹਾ ਸੀ ਤਾਂ ਬਾਰੂਕ ਨੇ ਉਨ੍ਹਾਂ ਸੰਦੇਸ਼ਾਂ ਨੂੰ ਪੱਤਰੀ ਉੱਤੇ ਲਿਖ ਲਿਆ।
5 ਫ਼ੇਰ ਯਿਰਮਿਯਾਹ ਨੇ ਬਾਰੂਕ ਨੂੰ ਆਖਿਆ, ਮੈ ਯਹੋਵਾਹ ਦੇ ਮੰਦਰ ਵਿੱਚ ਨਹੀਂ ਜਾ ਸਕਦਾ। ਮੈਨੂੰ ਓਥੇ ਜਾਣ ਦੀ ਇਜਾਜ਼ਤ ਨਹੀ।
6 ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਯਹੋਵਾਹ ਦੇ ਮੰਦਰ ਵੱਲ ਜਾਵੇਂ। ਓਥੇ ਰੋਜ਼ੇ ਦੇ ਦਿਨ ਜਾਵੀਂ ਅਤੇ ਲੋਕਾਂ ਨੂੰ ਉਹ ਪੱਤਰੀ ਪਢ਼ ਸੁਣਾਵੀਁ। ਲੋਕਾਂ ਨੂੰ ਯਹੋਵਾਹ ਦੇ ਉਹ ਸੰਦੇਸ਼ ਪਢ਼ ਕੇ ਸੁਣਾਵੀਁ ਜਿਹੜੇ ਤੂੰ ਮੇਰੇ ਪਾਸੋਂ ਸੁਣ ਕੇ ਪੱਤਰੀ ਵਿੱਚ ਲਿਖੇ ਹਨ। ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਜਿਹੜੇ ਆਪੋ-ਆਪਣੇ ਸ਼ਹਿਰਾਂ ਵਿੱਚੋਂ ਚੱਲ ਕੇ ਯਰੂਸ਼ਲਮ ਆਏ ਹਨ, ਉਹ ਸੰਦੇਸ਼ ਪਢ਼ ਕੇ ਸੁਣਾਈਁ।
7 ਸ਼ਾਇਦ ਉਹ ਲੋਕ ਯਹੋਵਾਹ ਅੱਗੇ ਸਹਾਇਤਾ ਲਈ ਬੇਨਤੀ ਕਰਨ। ਸ਼ਾਇਦ ਹਰੇਕ ਬੰਦਾ ਮੰਦੇ ਕੰਮ ਕਰਨ ਤੋਂ ਹਟ ਜਾਵੇ। ਯਹੋਵਾਹ ਨੇ ਐਲਾਨ ਕੀਤਾ ਹੈ ਕਿ ਉਹ ਉਨ੍ਹਾਂ ਲੋਕਾਂ ਨਾਲ ਬਹੁਤ ਨਾਰਾਜ਼ ਹੈ।"
8 ਇਸ ਲਈ ਨੇਰੀਆਹ ਦੇ ਪੁੱਤਰ ਬਾਰੂਕ ਨੇ ਉਹ ਹਰ ਗੱਲ ਕੀਤੀ ਜਿਹੜੀ ਨਬੀ ਯਿਰਮਿਯਾਹ ਨੇ ਉਸ ਨੂੰ ਕਰਨ ਲਈ ਆਖੀ ਸੀ। ਬਾਰੂਕ ਨੇ ਉਹ ਪੱਤਰੀ ਉੱਚੀ ਆਵਾਜ਼ ਵਿੱਚ ਪਢ਼ ਕੇ ਸੁਣਾਈ ਜਿਸ ਉੱਤੇ ਯਹੋਵਾਹ ਦੇ ਸੰਦੇਸ਼ ਲਿਖੇ ਹੋਏ ਸਨ। ਉਸ ਨੇ ਇਸ ਨੂੰ ਯਹੋਵਾਹ ਦੇ ਮੰਦਰ ਵਿੱਚ ਪਢ਼ ਕੇ ਸੁਣਾਇਆ।
9 ਯਹੋਯਾਕੀਮ ਦੇ ਰਾਜਕਾਲ ਦੇ ਪਂਦਰ੍ਹਵੇਂ ਵਰ੍ਹੇ ਦਾ ਨੌਵਾਂ ਮਹੀਨਾ ਸੀ ਜਦੋਂ ਇੱਕ ਰੋਜ਼ੇ ਦਾ ਐਲਾਨ ਹੋਇਆ। ਉਹ ਸਾਰੇ ਲੋਕ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ ਅਤੇ ਹਰ ਕੋਈ ਜਿਹੜਾ ਯਹੂਦਾਹ ਦੇ ਕਸਬਿਆਂ ਵਿੱਚੋਂ ਯਰੂਸ਼ਲਮ ਆਇਆ ਸੀ ਸਾਰਿਆਂ ਨੂੰ ਯਹੋਵਾਹ ਅੱਗੇ ਵਰਤ ਰੱਖਣਾ ਚਾਹੀਦਾ ਸੀ।
10 ਉਸ ਸਮੇਂ, ਬਾਰੂਕ ਨੇ ਉਹ ਪੱਤਰੀ ਪਢ਼ੀ ਜਿਸ ਵਿੱਚ ਯਿਰਮਿਯਾਹ ਦੇ ਸ਼ਬਦ ਸ਼ਾਮਿਲ ਸਨ। ਉਸਨੇ ਪੱਤਰੀ ਨੂੰ ਯਹੋਵਾਹ ਦੇ ਮੰਦਰ ਵਿੱਚ ਪਢ਼ਿਆ। ਬਾਰੂਕ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਪੱਤਰੀ ਪਢ਼ਕੇ ਸੁਣਾਈ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਸਨ। ਬਾਰੂਕ ਨੇ ਜਦੋਂ ਪੱਤਰੀ ਪਢ਼ ਕੇ ਸੁਣਾਈ ਤਾਂ ਉਹ ਉੱਪਰ ਵਰਾਂਡੇ ਵਿੱਚ ਗਮਰਯਾਹ ਦੇ ਕਮਰੇ ਅੰਦਰ ਸੀ। ਇਹ ਕਮਰਾ ਮੰਦਰ ਦੇ ਨਵੇਂ ਦਰਵਾਜ਼ੇ ਦੇ ਪ੍ਰਵੇਸ਼ ਦੇ ਨੇੜੇ ਸੀ। ਗਮਰਯਾਹ ਸ਼ਾਫ਼ਾਨ ਦਾ ਪੁੱਤਰ ਸੀ। ਗਮਰਯਾਹ ਮੰਦਰ ਦਾ ਲਿਖਾਰੀ ਸੀ।
11 ਇੱਕ ਮੀਕਾਯਾਹ ਨਾਂ ਦੇ ਬੰਦੇ ਨੇ ਯਹੋਵਾਹ ਦੇ ਉਹ ਸਾਰੇ ਸੰਦੇਸ਼ ਸੁਣੇ ਜਿਨ੍ਹਾਂ ਨੂੰ ਬਾਰੂਕ ਨੇ ਪੱਤਰੀ ਤੋਂ ਪਢ਼ ਕੇ ਸੁਣਾਇਆ। ਮੀਕਾਯਾਹ ਗਮਰਯਾਹ ਦਾ ਪੁੱਤਰ ਸੀ ਜਿਹੜਾ ਸ਼ਾਫ਼ਾਨ ਦਾ ਪੁੱਤਰ ਸੀ।
12 ਜਦੋਂ ਮੀਕਾਯਾਹ ਨੇ ਪੱਤਰੀ ਦੇ ਸੰਦੇਸ਼ਾਂ ਨੂੰ ਸੁਣਿਆ ਤਾਂ ਉਹ ਰਾਜੇ ਦੇ ਮਹਿਲ ਵਿੱਚ ਸਕੱਤਰ ਦੇ ਕਮਰੇ ਵਿੱਚ ਚਲਾ ਗਿਆ। ਸਾਰੇ ਸ਼ਾਹੀ ਅਧਿਕਾਰੀ ਰਾਜੇ ਦੇ ਮਹਿਲ ਵਿੱਚ ਓਥੇ ਬੈਠੇ ਹੋਏ ਸਨ। ਉਨ੍ਹਾਂ ਅਧਿਕਾਰੀਆਂ ਦੇ ਨਾਮ ਇਹ ਹਨ: ਅਲੀਸ਼ਾਮਾ ਲਿਖਾਰੀ, ਸਕੱਤਰ, ਸ਼ਮਅਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ ਅਲ-ਨਾਬਾਨ, ਸ਼ਾਫ਼ਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਹੋਰ ਸਾਰੇ ਸ਼ਾਹੀ ਅਧਿਕਾਰੀ ਵੀ ਓਥੇ ਸਨ।
13 ਮੀਕਾਯਾਹ ਨੇ ਉਨ੍ਹਾਂ ਅਧਿਕਾਰੀਆਂ ਨੂੰ ਉਹ ਸਾਰਾ ਕੁਝ ਦੱਸਿਆ ਜਿਹ੍ਹੜਾ ਉਸਨੇ ਬਾਰੂਕ ਨੂੰ ਪੱਤਰੀ ਵਿੱਚੋਂ ਪਢ਼ਦੇ ਸੁਣਿਆ ਸੀ।
14 ਤਾਂ ਉਨ੍ਹਾਂ ਸਾਰੇ ਅਧਿਕਾਰੀਆਂ ਨੇ ਇੱਕ ਯਹੂਦੀ ਨਾਂ ਦੇ ਆਦਮੀ ਨੂੰ ਬਾਰੂਕ ਵੱਲ ਘਲਿਆ। ਯ੍ਯਹੂਦੀ ਨਬਨਯਾਹ ਦਾ ਪੁੱਤਰ ਸੀ ਜਿਹੜਾ ਕਿ ਸ਼ਲਮਯਾਹ ਦਾ ਪੁੱਤਰ ਸੀ। ਸ਼ਲਮਯਾਹ ਕੂਸ਼ੀ ਦਾ ਪੁੱਤਰ ਸੀ। ਯਹੂਦੀ ਨੇ ਬਾਰੂਕ ਨੂੰ ਆਖਿਆ, "ਉਹ ਪੱਤਰੀ ਲਿਆ ਜਿਸ ਤੋਂ ਤੂੰ ਪਢ਼ ਕੇ ਸੁਣਾ ਰਿਹਾ ਹੈਂ ਅਤੇ ਮੇਰੇ ਨਾਲ ਆ ਜਾ।"ਨੇਰੀਆਹ ਦੇ ਪੁੱਤਰ ਬਾਰੂਕ ਨੇ ਪੱਤਰੀ ਫ਼ੜੀ ਅਤੇ ਯੇਹੂਦੀ ਦੇ ਨਾਲ ਅਧਿਕਾਰੀਆਂ ਵੱਲ ਚੱਲ ਪਿਆ।
15 ਫ਼ੇਰ ਉਨ੍ਹਾਂ ਅਧਿਕਾਰੀਆਂ ਨੇ ਬਾਰੂਕ ਨੂੰ ਆਖਿਆ, "ਬੈਠ ਜਾ ਅਤੇ ਸਾਨੂੰ ਇਹ ਪੱਤਰੀ ਪਢ਼ ਕੇ ਸੁਣਾ।"ਇਸ ਲਈ ਬਾਰੂਕ ਨੇ ਉਨ੍ਹਾਂ ਨੂੰ ਪੱਤਰੀ ਪਢ਼ ਕੇ ਸੁਣਾਈ।
16 ਉਨ੍ਹਾਂ ਸ਼ਾਹੀ ਅਧਿਕਾਰੀਆਂ ਨੇ ਪੱਤਰੀ ਤੋਂ ਸਾਰੇ ਸੰਦੇਸ਼ ਸੁਣੇ। ਤਾਂ ਉਹ ਬਹੁਤ ਭੈਭੀਤ ਹੋ ਗਏ ਅਤੇ ਇੱਕ ਦੂਜੇ ਵੱਲ ਝਾਕਣ ਲੱਗੇ। ਉਨ੍ਹਾਂ ਨੇ ਬਾਰੂਕ ਨੂੰ ਆਖਿਆ, "ਸਾਨੂੰ ਪੱਤਰੀ ਦੇ ਇਨ੍ਹਾਂ ਸੰਦੇਸ਼ਾਂ ਬਾਰੇ ਰਾਜੇ ਯਹੋਯਾਕੀਮ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ।"
17 ਫ਼ੇਰ ਅਧਿਕਾਰੀਆਂ ਨੇ ਬਾਰੂਕ ਤੋਂ ਇੱਕ ਸਵਾਲ ਪੁਛਿਆ। ਉਨ੍ਹਾਂ ਨੇ ਆਖਿਆ, "ਬਾਰੂਕ ਸ਼ਾਨੂੰ ਇਹ ਦੱਸ ਕਿ ਜਿਨ੍ਹਾਂ ਸੰਦੇਸ਼ਾਂ ਨੂੰ ਤੂੰ ਪੱਤਰੀ ਉੱਤੇ ਲਿਖਿਆ ਹੈ ਉਹ ਤੈਨੂੰ ਕਿੱਥੋਂ ਮਿਲੇ? ਕੀ ਤੂੰ ਉਹ ਗੱਲਾਂ ਲਿਖ ਲਈਆਂ ਜਿਹੜੀਆਂ ਤੈਨੂੰ ਯਿਰਮਿਯਾਹ ਨੇ ਦਸੀਆਂ ਸਨ?"
18 "ਹਾਂ, ਬਾਰੂਕ ਨੇ ਜਵਾਬ ਦਿੱਤਾ। 'ਯਿਰਮਿਯਾਹ ਬੋਲਦਾ ਗਿਆ ਅਤੇ ਮੈਂ ਸਾਰੇ ਸੰਦੇਸ਼ ਇਸ ਪੱਤਰੀ ਉੱਤੇ ਸਿਆਹੀ ਨਾਲ ਲਿਖ ਲੇ।"
19 ਤਾਂ ਫ਼ੇਰ ਸ਼ਾਹੀ ਅਧਿਕਾਰੀਆਂ ਨੇ ਬਾਰੂਕ ਨੂੰ ਆਖਿਆ, "ਤੈਨੂੰ ਅਤੇ ਯਿਰਮਿਯਾਹ ਨੂੰ ਅਵੱਸ਼ ਕਿਤੇ ਜਾਕੇ ਛੁਪ ਜਾਣਾ ਚਾਹੀਦਾ ਹੈ। ਕਿਸੇ ਨੂੰ ਇਹ ਨਹੀਂ ਦੱਸਣਾ ਕਿ ਤੁਸੀਂ ਕਿੱਥੋ ਛੁਪੇ ਹੋਏ ਹੋ।"
20 ਫ਼ੇਰ ਸ਼ਾਹੀ ਅਧਿਕਾਰੀਆਂ ਨੇ ਪੱਤਰੀ ਲਿਖਾਰੀ ਅਲੀਸ਼ਾਮਾ ਦੇ ਕਮਰੇ ਵਿੱਚ ਰੱਖ ਦਿੱਤੀ। ਉਹ ਰਾਜੇ ਯਹੋਯਾਕੀਮ ਕੋਲ ਗਏ ਅਤੇ ਉਸਨੂੰ ਪੱਤਰੀ ਬਾਰੇ ਸਾਰਾ ਕੁਝ ਦੱਸ ਦਿੱਤਾ।
21 ਇਸ ਲਈ ਰਾਜੇ ਯਹੋਯਾਕੀਮ ਨੇ ਯੇਹੂਦੀ ਨੂੰ ਪੱਤਰੀ ਲਿਆਉਣ ਲਈ ਘਲਿਆ। ਯ੍ਯੇਹੂਦੀ ਨੇ ਲਿਖਾਰੀ ਅਲੀਸ਼ਾਮਾ ਦੇ ਕਮਰੇ ਵਿੱਚੋਂ ਪੱਤਰੀ ਲੈ ਆਂਦੀ। ਫ਼ੇਰ ਯੇਹੂਦੀ ਨੇ ਰਾਜੇ ਅਤੇ ਉਨ੍ਹਾਂ ਸਾਰੇ ਸੇਵਾਦਾਰਾਂ ਨੂੰ ਉਹ ਪੱਤਰੀ ਪਢ਼ਕੇ ਸੁਣਾਈ ਜਿਹੜੇ ਰਾਜੇ ਦੇ ਆਲੇ-ਦੁਆਲੇ ਖਲੋਤੇ ਸਨ।
22 ਜਿਸ ਸਮੇਂ ਇਹ ਘਟਨਾ ਵਾਪਰੀ ਉਹ
9 ਵਾਂ ਮਹੀਨਾ ਸੀ, ਇਸ ਲਈ ਰਾਜਾ ਯਹੋਯਾਕੀਮ ਆਪਣੇ ਸਰਦੀ ਦੇ ਮਹਿਲ ਵਿੱਚ ਬੈਠਾ ਹੋਇਆ ਸੀ। ਰਾਜੇ ਦੇ ਸਾਮ੍ਹਣੇ ਇੱਕ ਛੋਟੇ ਜਿਹੇ ਚੁਲ੍ਹੇ ਵਿੱਚ ਅੱਗ ਬਲ ਰਹੀ ਸੀ।
23 ਯਹੂਦੀ ਨੇ ਪੱਤਰੀ ਨੂੰ ਪਢ਼ਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਹੀ ਉਸਨੇ ਤਿੰਨ੍ਹ ਜਾਂ ਚਾਰ ਪੈਰੇ ਪਢ਼ੇ ਰਾਜੇ ਯਹੋਯਾਕੀਮ ਨੇ ਪੱਤਰੀ ਖੋਹ ਲਈ। ਫ਼ੇਰ ਉਸਨੇ ਪੱਤਰੀ ਤੋਂ ਉਹ ਹਿੱਸੇ ਛੋਟੇ ਜਿਹੇ ਚਾਕੂ ਨਾਲ ਕੱਟ ਦਿੱਤੇ ਅਤੇ ਉਨ੍ਹਾਂ ਨੂੰ ਅੱਗ ਵਿੱਚ ਸੁੱਟ ਦਿੱਤਾ। ਆਖਿਰਕਾਰ ਸਾਰੀ ਪੱਤਰੀ ਅੱਗ ਵਿੱਚ ਸਾੜ ਦਿੱਤੀ ਗਈ।
24 ਅਤੇ ਜਦੋਂ ਰਾਜੇ ਯਹੋਯਾਕੀਮ ਅਤੇ ਉਸਦੇ ਸੇਵਾਦਾਰਾਂ ਨੇ ਪੱਤਰੀ ਦੇ ਸੰਦੇਸ਼ ਸੁਣੇ ਉਹ ਭੈਭੀਤ ਨਹੀਂ ਸਨ। ਉਨ੍ਹਾਂ ਨੇ ਆਪਣੇ ਕੀਤੇ ਮੰਦੇ ਕੰਮਾਂ ਉੱਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਕਪੜੇ ਨਹੀਂ ਪਾੜੇ।
25 ਅਲ-ਨਾਬਾਨ, ਦਲਾਯਾਹ ਅਤੇ ਗਮਰਯਾਹ ਨੇ ਰਾਜੇ ਯਹੋਯਾਕੀਮ ਨਾਲ ਪੱਤਰੀ ਨੂੰ ਨਾ ਸਾੜਨ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਰਾਜੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
26 ਅਤੇ ਰਾਜੇ ਯਹੋਯਾਕੀਮ ਨੇ ਕੁਝ ਬੰਦਿਆਂ ਨੂੰ ਹੁਕਮ ਦਿੱਤਾ ਕਿ ਉਹ ਲਿਖਾਰੀ ਬਾਰੂਕ ਅਤੇ ਨਬੀ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲੈਣ। ਉਹ ਬੰਦੇ ਸਨ, ਰਾਜੇ ਦਾ ਇੱਕ ਪੁੱਤਰ ਯਰਹਮੇਲ, ਅਜ਼ਰੀੇਲ ਦਾ ਪੁੱਤਰ ਸਰਾਯਾਹ ਅਤੇ ਅਬੰਦੇਲ ਦਾ ਪੁੱਤਰ ਸ਼ਲਮਯਾਹ। ਪਰ ਉਹ ਬੰਦੇ ਬਾਰੂਕ ਅਤੇ ਯਿਰਮਿਯਾਹ ਨੂੰ ਲੱਭ ਨਹੀਂ ਸਕੇ ਕਿਉਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਛੁਪਾ ਦਿੱਤਾ ਸੀ।
27 ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਗੱਲ ਓਦੋਁ ਵਾਪਰੀ ਜਦੋਂ ਰਾਜੇ ਯਹੋਯਾਕੀਮ ਨੇ ਉਸ ਪੱਤਰੀ ਨੂੰ ਸਾੜ ਦਿੱਤਾ ਸੀ ਜਿਸ ਵਿੱਚ ਯਹੋਵਾਹ ਦੇ ਸਾਰੇ ਸੰਦੇਸ਼ ਸਨ। ਯਿਰਮਿਯਾਹ ਨੇ ਬਾਰੂਕ ਨੂੰ ਲਿਖਵਾਇਆ ਸੀ ਅਤੇ ਬਾਰੂਕ ਨੇ ਉਹ ਸੰਦੇਸ਼ ਪੱਤਰੀ ਉੱਤੇ ਲਿਖੇ ਸਨ। ਯਹੋਵਾਹ ਵੱਲੋਂ ਜੋ ਸੰਦੇਸ਼ ਯਿਰਮਿਯਾਹ ਨੂੰ ਮਿਲਿਆ ਉਹ ਇਹ ਸੀ:
28 "ਯਿਰਮਿਯਾਹ, ਇੱਕ ਹੋਰ ਪੱਤਰੀ ਲਈ। ਇਸ ਉੱਤੇ ਉਹ ਸਾਰੇ ਸੰਦੇਸ਼ ਲਿਖ ਲੈ ਜਿਹੜੇ ਪਹਿਲੀ ਪੱਤਰੀ ਉੱਤੇ ਲਿਖੇ ਸਨ। ਇਹ ਓਹੀ ਪੱਤਰੀ ਸੀ ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ।
29 ਯਿਰਮਿਯਾਹ, ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਇਹ ਵੀ ਆਖੀਂ, 'ਇਹੀ ਹੈ ਜੋ ਯਹੋਵਾਹ ਆਖਦਾ ਹੈ। ਯਹੋਯਾਕੀਮ, ਤੂੰ ਉਸ ਪੱਤਰੀ ਨੂੰ ਸਾੜ ਦਿੱਤਾ ਸੀ। ਤੂੰ ਆਖਿਆ ਸੀ, "ਯਿਰਮਿਯਾਹ ਨੇ ਇਹ ਕਿਉਂ ਲਿਖਿਆ ਕਿ ਬਾਬਲ ਦਾ ਰਾਜਾ ਅਵੱਸ਼ ਆਵੇਗਾ ਅਤੇ ਇਸ ਧਰਤੀ ਨੂੰ ਤਬਾਹ ਕਰ ਦੇਵਾਂਗਾ? ਉਸਨੇ ਇਹ ਕਿਉਂ ਆਖਿਆ ਕਿ ਬਾਬਲ ਦਾ ਰਾਜਾ ਇਸ ਧਰਤੀ ਦੇ ਆਦਮੀਆਂ ਅਤੇ ਪਸ਼ੂਆਂ ਦੋਹਾਂ ਨੂੰ ਤਬਾਹ ਕਰ ਦੇਵੇਗਾ?"
30 ਇਸ ਲਈ, ਯਹੋਵਾਹ ਯਹੂਦਾਹ ਦੇ ਰਾਜੇ ਯਹੋਯਾਕੀਮ ਬਾਰੇ ਜੋ ਆਖਦਾ ਹੈ ਉਹ ਇਹ ਹੈ: ਯਹੋਯਾਕੀਮ ਦੇ ਉਤਰਾਧਿਕਾਰੀ ਦਾਊਦ ਦੇ ਤਖਤ ਉੱਤੇ ਨਹੀਂ ਬੈਠਣਗੇ। ਜਦੋਂ ਯਹੋਯਾਕੀਮ ਮਰੇਗਾ ਤਾਂ ਉਸਦਾ ਸ਼ਾਹੀ ਸਸਕਾਰ ਨਹੀਂ ਹੋਵੇਗਾ, ਸਗੋਂ ਉਸਦੀ ਲਾਸ਼ ਨੂੰ ਬਾਹਰ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ। ਉਸਦੀ ਲਾਸ਼ ਨੂੰ ਦਿਨ ਦੀ ਗਰਮੀ ਅਤੇ ਰਾਤ ਦੀ ਕੋਹਰੇ ਭਰੀ ਸਰਦੀ ਵਿੱਚ ਪਿਆ ਰਹਿਣ ਦਿੱਤਾ ਜਾਵੇਗਾ।
31 ਮੈਂ ਯਹੋਵਾਹ, ਯਹੋਯਾਕੀਮ ਅਤੇ ਉਸਦੇ ਬੱਚਿਆਂ ਨੂੰ ਸਜ਼ਾ ਦਿਆਂਗਾ। ਅਤੇ ਮੈਂ ਉਸਦੇ ਅਧਿਕਾਰੀਆਂ ਨੂੰ ਸਜ਼ਾ ਦਿਆਂਗਾ। ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂ ਕਿ ਉਹ ਮੰਦੇ ਹਨ। ਮੈਂ ਇਕਰਾਰ ਕੀਤਾ ਹੈ ਕਿ ਉਨ੍ਹਾਂ ਸਾਰਿਆਂ ਉੱਤੇ ਅਤੇ ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਅਤੇ ਯਹੂਦਾਹ ਦੇ ਲੋਕਾਂ ਉੱਤੇ ਭਿਆਨਕ ਬਿਪਤਾਵਾਂ ਲਿਆਵਾਂਗਾ। ਮੈਂ ਉਨ੍ਹਾਂ ਲਈ ਆਪਣੇ ਇਕਰਾਰ ਅਨੁਸਾਰ ਉਹ ਸਾਰੀਆਂ ਮੰਦੀਆਂ ਗੱਲਾਂ ਵਾਪਰਨ ਦਿਆਂਗਾ ਕਿਉਂ ਕਿ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ।"'
32 ਫ਼ੇਰ ਯਿਰਮਿਯਾਹ ਨੇ ਇੱਕ ਹੋਰ ਪੱਤਰੀ ਲਿਆਂਦੀ ਅਤੇ ਨੇਰੀਆਹ ਦੇ ਪੁੱਤਰ ਬਾਰੂਕ ਨੂੰ ਫ਼ੜਾ ਦਿੱਤੀ। ਜਿਵੇਂ-ਜਿਵੇਂ ਯਿਰਮਿਯਾਹ ਬੋਲਦਾ ਗਿਆ ਬਾਰੂਕ ਪੱਤਰੀ ਉੱਤੇ ਉਹ ਸਾਰੇ ਸੰਦੇਸ਼ ਲਿਖਦਾ ਗਿਆ ਜਿਹੜੇ ਉਸ ਪੱਤਰੀ ਉੱਤੇ ਸਨ ਜਿਸਨੂੰ ਰਾਜੇ ਯਹੋਯਾਕੀਮ ਨੇ ਅੱਗ ਵਿੱਚ ਸਾੜ ਦਿੱਤਾ ਸੀ। ਅਤੇ ਬਹੁਤ ਸਾਰੇ ਹੋਰ ਸ਼ਬਦ ਵੀ ਉਨ੍ਹਾਂ ਸੰਦੇਸ਼ਾਂ ਵਾਂਗ ਉਸ ਦੂਸਰੀ ਪੱਤਰੀ ਵਿੱਚ ਸ਼ਾਮਿਲ ਕਰ ਦਿੱਤੇ ਗਏ।