ਕਾਂਡ 9
1 ਇਸਰਾਏਲ ਦੇ ਸਾਰੇ ਲੋਕਾਂ ਦੇ ਨਾਉਂ ਉਨ੍ਹਾਂ ਦੀਆਂ ਕੁਲ ਪੱਤ੍ਰੀਆਂ ਵਿੱਚ ਲਿਖੇ ਹੋਏ ਹਨ। ਅਤੇ ਉਨ੍ਹਾਂ ਘਰਾਣਿਆਂ ਦਾ ਇਤਹਾਸ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।ਯਹੂਦਾਹ ਦੇ ਲੋਕਾਂ ਨੂੰ ਕੈਦੀ ਬਣਾ ਕੇ ਜ਼ਬਰਦਸਤੀ ਬਾਬਲ ਨੂੰ ਭੇਜਿਆ ਗਿਆ। ਉਸਦਾ ਕਾਰਣ ਇਹ ਸੀ ਕਿ ਉਹ ਪਰਮੇਸ਼ੁਰ ਨਾਲ ਵਫ਼ਾਦਾਰ ਤੇ ਸੱਚੇ ਨਹੀਂ ਸਨ ਰਹੇ।
2 ਪਹਿਲੇ ਵਾਸੀ ਜਿਹੜੇ ਆਪਣੀ ਮਲਕੀਅਤ ਵਿੱਚ ਅਤੇ ਆਪਣੇ ਸ਼ਹਿਰ ਵਿੱਚ ਵਸਦੇ ਸਨ ਉਹ ਇਸਰਾਏਲੀ, ਜਾਜਕ, ਲੇਵੀ ਅਤੇ ਮੰਦਰ ਵਿੱਚ ਸੇਵਾ ਕਰਨ ਵਾਲੇ ਸੇਵਕ ਸਨ।
3 ਇਹ ਲੋਕ ਯਹੂਦਾਹ, ਬਿਨਯਾਮੀਨ, ਅਫ਼ਰਾਈਮ ਵਿੱਚੋਂ, ਮਨਸ਼੍ਸ਼ੀਆਂ ਵਿੱਚੋਂ ਸਨ ਜੋ ਕਿ ਯਰੂਸ਼ਲਮ ਵਿੱਚ ਵਸਦੇ ਸਨ।
4 ਊਬਈ ਅੰਮੀਹੂਦ ਦਾ ਪੁੱਤਰ ਸੀ ਤੇ ਅੰਮੀਹੂਦ ਆਮਰੀ ਦਾ। ਆਮਰੀ ਅੱਗੋਂ ਇਮਰੀ ਦਾ ਪੁੱਤਰ ਤੇ ਇਮਰੀ ਬਾਨੀ ਦਾ ਪੁੱਤਰ ਸੀ ਅਤੇ ਬਾਨੀ ਫ਼ਰਸ ਦੇ ਉੱਤਰਾਧਿਕਾਰੀਆਂ ਚੋ ਸੀ ਅਤੇ ਫ਼ਰਸ ਯਹੂਦਾਹ ਦਾ ਪੁੱਤਰ ਸੀ।
5 ਸ਼ੀਲੋਨੀਆਂ ਵਿੱਚੋਂ ਜਿਹੜੇ ਯਰੂਸ਼ਲਮ ਵਿੱਚ ਵਸਦੇ ਸਨ - ਅਸਾਯਾਹ ਪਲੇਠਾ ਪੁੱਤਰ ਸੀ ਤੇ ਅਸਾਯਾਹ ਦੇ ਪੁੱਤਰ ਅੱਗੋਂ ਸਨ।
6 ਜ਼ਰਹ ਲੋਕ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ: ਯਊੇਲ ਤੇ ਉਨ੍ਹਾਂ ਦੇ ਸੰਬੰਧੀ ਕੁਲ ਮਿਲਾ ਕੇ ਉੱਥੇ ਗਿਣਤੀ ਵਿੱਚ
690 ਸਨ।
7 ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਵਿੱਚੋਂ ਸਲ੍ਲੂ ਮਸ਼ੁੱਲਾਮ ਦਾ ਪੁੱਤਰ ਹੋਦਵਯਾਹ ਦਾ ਪੁੱਤਰ ਤੇ ਉਹ ਹਸਨੂਆਹ ਦਾ ਪੁੱਤਰ ਸੀ।
8 ਯਿਬਨਯਾਹ ਯਰੋਹਾਮ ਦਾ ਪੁੱਤਰ ਸੀ। ੇਲਾਹ ਉਜ਼ੀ ਦਾ ਪੁੱਤਰ ਸੀ ਤੇ ਉਜ਼ੀ ਮਿਕਰੀ ਦਾ। ਅਤੇ ਮਸ਼ੁੱਲਾਮ ਸ਼ਫ਼ਟਯਾਹ ਦਾ ਪੁੱਤਰ ਸੀ ਅਤੇ ਸ਼ਫ਼ਟਯਾਹ ਰਊੇਲ ਦਾ ਤੇ ਰਊੇਲ ਯਿਬਨੀਯਾਹ ਦਾ ਪੁੱਤਰ।
9 ਬਿਨਯਾਮੀਨ ਦੀ ਕੁਲ ਪੱਤ੍ਰੀ ਤੋਂ ਇਹ ਪਤਾ ਲਗਦਾ ਹੈ ਕਿ ਉਨ੍ਹਾਂ ਵਿੱਚੋਂ
956 ਯਰੂਸ਼ਲਮ ਵਿੱਚ ਵਸਦੇ ਸਨ ਤੇ ਇਹ ਮਨੁੱਖ ਆਪਣੇ-ਆਪਣੇ ਘਰਾਣਿਆਂ ਦੇ ਮੁਖੀੇ ਸਨ।
10 ਜਾਜਕਾਂ ਵਿੱਚੋਂ ਯਰੂਸ਼ਲਮ ਵਿੱਚ ਜਿਹੜੇ ਵਸਦੇ ਸਨ ਉਹ ਇਵੇਂ ਸਨ: ਯਦਅਯਾਹ, ਯਹੋਯਾਰੀਬ, ਯਾਕੀਨ ਅਤੇ ਅਜ਼ਰਯਾਹ।
11 ਅਜ਼ਰਯਾਹ ਹਿਲਕੀਯਾਹ ਦਾ ਪੁੱਤਰ ਸੀ ਅਤੇ ਹਿਲਕੀਯਾਹ ਮਸ਼ੁੱਲਾਮ ਦਾ ਪੁੱਤਰ। ਮਸ਼ੁੱਲਾਮ ਸਾਦੋਕ ਦਾ ਪੁੱਤਰ ਸੀ ਤੇ ਸਾਦੋਕ ਮਰਾਯੋਬ ਦਾ ਤੇ ਮਰਾਯੋਬ ਅਹੀਟੂਬ ਦਾ ਪੁੱਤਰ ਸੀ। ਅਹੀਟੂਬ ਪਰਮੇਸ਼ੁਰ ਦੇ ਮੰਦਰ ਦੀ ਜਿਂਮੇਵਾਰੀ ਦਾ ਇੱਕ ਮਹੱਤਵਪੂਰਣ ਅਫ਼ਸਰ ਸੀ।
12 ਤੇ ਯਰੋਹਾਮ ਦਾ ਪੁੱਤਰ ਅਦਾਯਾਹ ਵੀ ਸੀ। ਯਹੋਰਾਮ ਪਸ਼ਹੂਰ ਦਾ ਪੁੱਤਰ ਅਤੇ ਪਸ਼ਹੂਰ ਮਲਕੀਯਾਹ ਦਾ ਪੁੱਤਰ ਸੀ। ਅਤੇ ਉੱਥੇ ਅਦੀੇਲ ਦਾ ਪੁੱਤਰ ਮਅਸਈ ਵੀ ਸੀ। ਅਦੀੇਲ ਯਹਜ਼ੇਰਾਹ ਦਾ ਪੁੱਤਰ ਸੀ। ਯਹਜ਼ੇਰਾਹ ਮਸ਼ੁੱਲਾਮ ਦਾ ਪੁੱਤਰ ਤੇ ਮਸ਼ੁੱਲਾਮ ਮਸ਼ਿਲ੍ਲੇਮਿਬ ਦਾ ਪੁੱਤਰ ਤੇ ਮਸ਼ਿਲ੍ਲੇਮਿਬ ਇਂਮੇਰ ਦਾ ਪੁੱਤਰ ਸੀ।
13 ਉੱਥੇ
1760 ਜਾਜਕ ਸਨ ਅਤੇ ਉਹ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ ਅਤੇ ਉਹ ਪਰਮੇਸ਼ੁਰ ਦੇ ਮੰਦਰ ਦੀ ਸੇਵਾ-ਸੰਭਾਲ ਲਈ ਜਿੰਮੇਵਾਰ ਸਨ।
14 ਇਹ ਲੇਵੀ ਪਰਿਵਾਰ-ਸਮੂਹ ਦੇ ਉਹ ਲੋਕ ਹਨ ਜਿਹੜੇ ਯਰੂਸ਼ਲਮ ਵਿੱਚ ਵਸਦੇ ਸਨ: ਹਸ਼ੂਬ ਦਾ ਪੁੱਤਰ ਸ਼ਮਅਯਾਹ ਸੀ। ਹਸ਼ੂਬ ਅਜ਼ਰੀਕਾਮ ਦਾ ਪੁੱਤਰ ਸੀ। ਅਜ਼ਰੀਕਾਮ ਹਸ਼ਬਯਾਹ ਦਾ ਪੁੱਤਰ ਸੀ। ਹਸ਼ਬਯਾਹ ਮਰਾਰੀ ਦਾ ਉੱਤਰਾਧਿਕਾਰੀ ਸੀ।
15 ਹੋਰ ਯਰੂਸ਼ਲਮ ਵਿੱਚ ਰਹਿਣ ਵਾਲਿਆਂ ਵਿੱਚੋਂ ਬਕਬਕਰ, ਹਰਸ਼, ਗਾਲਲ ਅਤੇ ਮਤ੍ਤਨਯਾਹ ਸਨ। ਮਤ੍ਤਨਯਾਹ ਮੀਕਾ ਦਾ ਪੁੱਤਰ ਸੀ ਤੇ ਮੀਕਾ ਜ਼ਿਕਰੀ ਦਾ ਤੇ ਜ਼ਿਕਰੀ ਆਸਫ਼ ਦਾ ਪੁੱਤਰ।
16 ਓਬਦਯਾਹ ਸ਼ਮਅਯਾਹ ਦਾ ਪੁੱਤਰ ਸੀ। ਸ਼ਮਅਯਾਹ ਗਾਲਾਲ ਦਾ ਪੁੱਤਰ ਸੀ। ਗਾਲਾਲ ਯਦੂਬੂਨ ਦਾ ਪੁੱਤਰ ਸੀ। ਬਰਕਯਾਹ ਆਸਾ ਦਾ ਪੁੱਤਰ ਸੀ। ਆਸਾ ਅਲਕਾਨਾਹ ਦਾ ਪੁੱਤਰ ਸੀ। ਬਰਕਯਾਹ ਨਟੋਫ਼ਾਬੀ ਲੋਕਾਂ ਦੇ ਨੇੜੇ ਦੇ ਛੋਟੇ ਨਗਰਾਂ ਵਿੱਚ ਰਹਿੰਦਾ ਸੀ।
17 ਯਰੂਸ਼ਲਮ ਵਿੱਚ ਜਿਹੜੇ ਦਰਬਾਨ ਰਹਿੰਦੇ ਸਨ ਉਨ੍ਹਾਂ ਦੇ ਨਾਂ ਇਵੇਂ ਹਨ: ਸ਼ੱਲੂਮ, ਅੱਕੂਬ, ਟਲਮੋਨ ਅਤੇ ਅਹੀਮਾਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ। ਸ਼ੱਲੂਮ ਉਨ੍ਹਾਂ ਦਾ ਮੁਖੀਆ ਸੀ।
18 ਇਹ ਮਨੁੱਖ ਪਾਤਸ਼ਾਹ ਦੇ ਫ਼ਾਟਕ ਦੇ ਪੂਰਬੀ ਹਿੱਸੇ ਵੱਲ ਖੜੇ ਹੁੰਦੇ ਸਨ। ਇਹ ਲੇਵੀਆਂ ਦੇ ਪਰਿਵਾਰ-ਸਮੂਹ ਵਿਚਲੇ ਦਰਬਾਨ ਸਨ।
19 ਸ਼ੱਲੂਮ ਕੋਰੇ ਦਾ ਪੁੱਤਰ ਸੀ। ਕੋਰੇ ਅਬਯਾਸਾਫ਼ ਦਾ ਪੁੱਤਰ ਸੀ। ਅਬਯਾਸਾਫ਼ ਕੋਰਹ ਦਾ ਪੁੱਤਰ ਸੀ। ਸ਼ੱਲੂਮ ਅਤੇ ਉਸਦੇ ਭਰਾ ਕੋਰਹ ਦੇ ਪਰਿਵਾਰ-ਸਮੂਹ ਵਿੱਚੋਂ ਦਰਬਾਨ ਸਨ। ਉਨ੍ਹਾਂ ਦਾ ਕੰਮ ਆਪਣੇ ਪੁਰਖਿਆਂ ਵਾਂਗ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਾਖੀ ਕਰਨਾ ਸੀ। ਇਨ੍ਹਾਂ ਦੇ ਪੁਰਖਿਆਂ ਦਾ ਕਾਰਜ ਵੀ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਖਵਾਲੀ ਦਾ ਕਾਰਨਾ ਸੀ।
20 ਪਹਿਲੇ ਸਮੇਂ ਵਿੱਚ ਫ਼ੀਨਹਾਸ ਇਨ੍ਹਾਂ ਦਰਬਾਨਾਂ ਦਾ ਮੁਖੀਆ ਸੀ ਫ਼ੀਨਹਾਸ ਅਲਆਜ਼ਾਰ ਦਾ ਪੁੱਤਰ ਸੀ ਤੇ ਯਹੋਵਾਹ ਫ਼ੀਨਹਾਸ ਵੱਲ ਸੀ।
21 ਮਸ਼ਲਮਯਾਹ ਦਾ ਪੁੱਤਰ ਜ਼ਕਰਯਾਹ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਦਾ ਦਰਬਾਨ ਸੀ।
22 ਕੁੱਲ, ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਖਵਾਲੀ ਲਈ
212 ਆਦਮੀ ਚੁਣੇ ਗਏ ਸਨ। ਉਨ੍ਹਾਂ ਦੇ ਨਾਂ ਉਨ੍ਹਾਂ ਦੇ ਛੋਟੇ ਨਗਰਾਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੇ ਇਤਹਾਸ ਵਿੱਚ ਦਰਜ ਕੀਤੇ ਗਏ ਸਨ। ਦਾਊਦ ਅਤੇ ਸ਼ਮੂੇਲ ਪੈਗੰਬਰ ਨੇ ਉਨ੍ਹਾਂ ਨੂੰ ਚੁਣਿਆ ਕਿਉਂ ਕਿ ਉਹ ਭਰੋਸੇ ਯੋਗ ਸਨ।
23 ਇਨ੍ਹਾਂ ਦਰਬਾਨਾਂ ਅਤੇ ਇਨ੍ਹਾਂ ਦੇ ਉੱਤਰਾਧਿਕਾਰੀਆਂ ਦੀ ਜਿਂਮੇਵਾਰੀ ਯਹੋਵਾਹ ਦੇ ਘਰ ਦੇ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਾਖੀ ਕਰਨੀ ਸੀ।
24 ਉਸਦੇ ਚਾਰੋ-ਪਾਸੇ ਫ਼ਾਟਕ ਸਨ: ਪੂਰਬੀ, ਪੱਛਮੀ, ਉੱਤਰੀ ਅਤੇ ਦੱਖਣੀ ਚਾਰੋ ਦਿਸ਼ਾਵਾਂ ਵੱਲ।
25 ਦਰਬਾਨਾਂ ਦੇ ਸੰਬੰਧੀ ਜਿਹੜੇ ਕਿ ਛੋਟੇ ਨਗਰਾਂ ਵਿੱਚ ਵਸਦੇ ਸਨ ਉਨ੍ਹਾਂ ਨੂੰ ਵੀ ਕਦੇ-ਕਦੇ ਦਰਬਾਨਾਂ ਦੀ ਮਦਦ ਕਰਨ ਲਈ ਆਉਣਾ ਪੈਂਦਾ ਅਤੇ ਉਹ ਜਦ ਵੀ ਆਉਂਦੇ ਤਾਂ ਦਰਬਾਨਾਂ ਦੀ ਹਰ ਵਾਰ
7 ਦਿਨਾਂ ਲਈ ਮਦਦ ਕਰਦੇ।
26 ਚਾਰ ਦਰਬਾਨ ਅਜਿਹੇ ਸਨ ਜੋ ਬਾਕੀ ਦਰਬਾਨਾਂ ਦੇ ਆਗੂ ਸਨ। ਇਹ ਮਨੁੱਖ ਲੇਵੀ ਸਨ। ਇਨ੍ਹਾਂ ਦਾ ਕਾਰਜ ਕਮਰਿਆਂ ਦੀ ਦੇਖ ਸੰਭਾਲ ਅਤੇ ਪਰਮੇਸ਼ੁਰ ਦੇ ਮੰਦਰ ਦੇ ਖਜ਼ਾਨੇ ਦੀ ਰਖਵਾਲੀ ਕਰਨਾ ਸੀ।
27 ਅਤੇ ਉਹ ਸਾਰੀ ਰਾਤ ਪਰਮੇਸ਼ੁਰ ਦੇ ਮੰਦਰ ਦੀ ਰਖਵਾਲੀ ਕਰਦੇ ਸਨ। ਅਤੇ ਹਰ ਸਵੇਰ ਨੂੰ ਪਰਮੇਸ਼ੁਰ ਦੇ ਮੰਦਰ ਦੇ ਕਿਵਾੜ ਖੋਲਣ ਦੀ ਜਿਂਮੇਵਾਰੀ ਵੀ ਉਨ੍ਹਾਂ ਦੀ ਸੀ।
28 ਕੁਝ ਦਰਬਾਨਾਂ ਦਾ ਕੰਮ ਮੰਦਰ ਦੀ ਸੇਵਾ ਵਿੱਚ ਵਰਤੇ ਭਾਂਡਿਆਂ ਦੀ ਦੇਖਭਾਲ ਦਾ ਸੀ। ਜਦੋਂ ਇਹ ਬਰਤਨ ਅੰਦਰ ਲਿਆਏ ਜਾਂਦੇ ਤਾਂ ਉਹ ਇਨ੍ਹਾਂ ਦੀ ਗਿਣਤੀ ਕਰਕੇ ਰੱਖਦੇ ਤੇ ਬਾਹਰ ਕੱਢਣ ਲਗਿਆਂ ਮ੍ਮੁੜ ਇਨ੍ਹਾਂ ਦੀ ਗਿਣਤੀ ਕਰਦੇ।
29 ਬਾਕੀ ਦਰਬਾਨਾਂ ਦਾ ਕੰਮ ਉਥੋਂ ਦੇ ਸਜਾਵਟੀ ਸਮਾਨ ਅਤੇ ਖਾਸ ਭਾਂਡਿਆਂ ਦੀ ਦੇਖ-ਭਾਲ ਕਰਨਾ ਸੀ। ਇਨ੍ਹਾਂ ਤੋਂ ਇਲਾਵਾ ਉਹ ਆਟੇ, ਮੈਅ, ਤੇਲ, ਧੂਫ਼, ਅਤੇ ਖਾਸ ਤੇਲ ਦੀ ਦੇਖ-ਭਾਲ ਕਰਦੇ ਸਨ।
30 ਪਰ ਖਾਸ ਤੇਲ ਨੂੰ ਮਿਲਾਉਣ ਦੀ ਜਿਂਮੇਵਾਰੀ ਸਿਰਫ ਜਾਜਕਾਂ ਦੀ ਸੀ।
31 ਉੱਥੇ ਇੱਕ ਮਤਿਬ੍ਬਯਾਹ ਨਾਂ ਦਾ ਲੇਵੀ ਆਦਮੀ ਸੀ ਜਿਸਦਾ ਕੰਮ ਭੇਟਾ ਦੀ ਰੋਟੀ ਤੰਦੂਰ ਕਰਨ ਦਾ ਸੀ। ਮਤਿਬ੍ਬਯਾਹ ਸ਼ਲ੍ਲੁਮ ਦਾ ਪਲੇਠਾ ਪੁੱਤਰ ਸੀ ਅਤੇ ਸ਼ਲ੍ਲੁਮ ਕੁਰਹ ਦੇ ਘਰਾਣੇ ਵਿੱਚੋਂ ਸੀ।
32 ਅਤੇ ਕਹਾਬੀਆਂ ਦੇ ਘਰਾਣੇ ਵਿੱਚੋਂ ਕੁਝ ਦਰਬਾਨਾਂ ਦਾ ਕਾਰਜ ਚਢ਼ਤ ਦੀ ਰੋਟੀ ਹਰ ਸਬਤ ਨੂੰ ਤਿਆਰ ਕਰਨ ਦਾ ਸੀ।
33 ਉਹ ਲੇਵੀ ਜਿਹੜੇ ਕਿ ਗਵੈਯੇ ਸਨ ਅਤੇ ਆਪਣੇ-ਆਪਣੇ ਘਰਾਣਿਆਂ ਦੇ ਮੁਖੀੇ ਸਨ ਉਹ ਮੰਦਰ ਵਿੱਚ ਕਮਰੇ ਜਿਹੜੇ ਬਣੇ ਹੋਏ ਸਨ, ਉੱਥੇ ਹੀ ਰਹਿੰਦੇ ਸਨ। ਉਨ੍ਹਾਂ ਨੂੰ ਹੋਰ ਕੋਈ ਕੰਮ ਕਰਨ ਨੂੰ ਨਹੀਂ ਸੀ ਦਿੰਦੇ ਕਿਉਂ ਕਿ ਉਨ੍ਹਾਂ ਦਾ ਦਿਨ-ਰਾਤ ਮੰਦਰ ਵਿਚਲੇ ਕੰਮਾਂ 'ਚ ਰੁਝੇ ਰਹਿੰਦੇ ਸਨ।
34 ਇਹ ਸਾਰੇ ਲੇਵੀ ਆਪਣੇ ਘਰਾਣਿਆਂ ਦੇ ਮੁਖੀੇ ਸਨ। ਇਹ ਆਪੋ-ਆਪਣੀਆਂ ਪੀੜੀਆਂ ਵਿੱਚ ਮੁਖੀੇ ਰਹੇ ਅਤੇ ਇਹ ਸਭ ਯਰੂਸ਼ਲਮ ਵਿੱਚ ਹੀ ਵਸਦੇ ਸਨ।
35 ਯਈੇਲ ਗਿਬਓਨ ਦਾ ਪਿਤਾ ਸੀ ਅਤੇ ਉਹ ਗਿਬਓਨ ਦੇ ਸ਼ਹਿਰ ਵਿੱਚ ਹੀ ਵਸਦਾ ਸੀ ਅਤੇ ਉਸਦੀ ਬੀਵੀ ਦਾ ਨਾਂ ਮਅਕਾਹ ਸੀ।
36 ਯਈੇਲ ਦਾ ਪਲੇਠਾ ਪੁੱਤਰ ਅਬਦੋਨ ਸੀ ਅਤੇ ਉਸਦੇ ਬਾਕੀ ਪੁੱਤਰ ਸੂਰ, ਕੀਸ਼, ਬਅਲ, ਗੇਰ, ਨਾਦਾਬ,
37 ਗਦੋਰ, ਅਹਯੋ, ਜ਼ਕਾਰਯਾਹ ਅਤੇ ਮਿਕਲੋਬ ਸਨ।
38 ਮਿਕਲੋਬ ਸ਼ਿਮਆਮ ਦਾ ਪਿਤਾ ਸੀ ਅਤੇ ਯਈੇਲ ਦਾ ਪਰਿਵਾਰ ਯਰੂਸ਼ਲਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕਰੀਬ ਹੀ ਵਸਦਾ ਸੀ।
39 ਕੀਸ਼ ਦਾ ਪਿਤਾ ਨੇਰ ਸੀ ਤੇ ਕੀਸ਼ ਸ਼ਾਊਲ ਦਾ ਪਿਤਾ ਅਤੇ ਸ਼ਾਊਲ ਯੋਨਾਬਾਨ ਦਾ, ਮਾਲਕੀ-ਸ਼ੂਆ, ਅਬੀਨਾਦਾਬ ਅਤੇ ਅਸ਼ਬਆਲ ਦਾ ਪਿਤਾ ਸੀ।
40 ਯੋਨਾਬਾਨ ਦਾ ਪੁੱਤਰ ਮਰੀਬ-ਬਅਲ ਸੀ ਤੇ ਮਰੀਬ-ਬਅਲ ਮੀਕਾਹ ਦਾ ਪਿਤਾ।
41 ਮੀਕਾਹ ਦੇ ਪੀਬੋਨ, ਮਲਕ ਤਹਰੇਆ ਅਤੇ ਆਹਜ਼ ਪੁੱਤਰ ਸਨ।
42 ਆਹਜ਼ ਯਦਹ ਦਾ ਪਿਤਾ ਸੀ ਅਤੇ ਯਦਹ ਯਰਾਹ ਦਾ ਪਿਤਾ ਸੀ। ਯਾਰਾਹ ਆਲਮਬ ਦਾ, ਅਜ਼ਮਾਵਬ ਤੇ ਜ਼ਿਮਰੀ ਦਾ ਪਿਤਾ ਸੀ ਤੇ ਜ਼ਿਮਰੀ ਮੋਸਾ ਦਾ ਪਿਤਾ ਸੀ।
43 ਮੋਸਾ ਬਿਨਆ ਦਾ ਪਿਤਾ ਸੀ। ਰਫ਼ਾਯਾਹ ਬਿਨਆ ਦਾ ਪੁੱਤਰ ਸੀ। ਅਲਆਸਾਹ ਰਫ਼ਾਯਾਹ ਦਾ ਪੁੱਤਰ ਸੀ। ਆਸੇਲ ਅਲਆਸਾਹ ਦਾ ਪੁੱਤਰ ਸੀ।
44 ਆਸੇਲ ਦੇ ਅਗਾਂਹ ਪੁੱਤਰ ਸਨ। ਉਨ੍ਹਾਂ ਦੇ ਨਾਉਂ ਅਜ਼ਰੀਕਾਮ, ਬੋਕਰੂ, ਇਸ਼ਮਾਏਲ, ਸ਼ਅਰਯਾਹ, ਓਬਦਯਾਹ ਅਤੇ ਹਾਨਨ ਸਨ। ਇਹ ਸਭ ਆਸੇਲ ਦੀ ਔਲਾਦ ਸੀ।