1 Chronicles ੧ ਤਵਾਰੀਖ਼

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29


ਕਾਂਡ 6

1 ਲੇਵੀ ਦੇ ਪੁੱਤਰਾਂ ਦੇ ਨਾਂ ਸਨ: ਗੋਰਸ਼ੇਨ, ਕਹਾਬ ਅਤੇ ਮਰਾਰੀ।
2 ਆਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀੇਲ੍ਲ ਅੱਗੋਂ ਕਹਾਬ ਦੇ ਪੁੱਤਰ ਸਨ।
3 ਅਮਰਾਮ ਬੱਚੇ ਦੇ ਸਨ ਹਾਰੂਨ, ਮੂਸਾ ਅਤੇ ਮਿਰਯਮ।ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਬਾਮਾਰ ਸਨ।
4 ਅਲਆਜ਼ਾਰ ਫ਼ੀਨਹਾਸ ਦਾ ਪਿਤਾ ਸੀ ਅਤੇ ਫ਼ੀਨਹਾਸ ਅਬੀਸ਼ੂਆ ਦਾ।
5 ਅਬੀਸ਼ੂਆ ਬੁੱਕੀ ਦਾ ਪਿਤਾ ਸੀ ਅਤੇ ਬੁੱਕੀ ਉਜ਼ੀ ਦਾ ਪਿਤਾ ਸੀ।
6 ਉਜ਼ੀ ਜ਼ਰ੍ਰਹਯਾਹ ਦਾ ਪਿਤਾ ਅਤੇ ਉਸਦਾ ਪੁੱਤਰ ਮਰਾਯੋਬ ਸੀ।
7 ਮਰਾਯੋਬ ਅਮਰਯਾਹ ਦਾ ਪਿਤਾ ਸੀ ਅਤੇ ਅਮਰਯਾਹ ਤੋਂ ਅਹੀਟੂਬ ਜੰਮਿਆ।
8 ਅਹੀਟੂਬ ਸਾਦੋਕ ਦਾ ਪਿਤਾ ਅਤੇ ਉਸਦਾ ਪੁੱਤਰ ਅਹੀਮਾਅਸ ਸੀ।
9 ਅਹੀਮਾਅਸ ਅਜ਼ਰਯਾਹ ਦਾ ਪਿਤਾ ਅਤੇ ਅਜ਼ਰਸਾਹ ਯੋਹਾਨਾਨ ਦਾ ਪਿਤਾ ਸੀ।
10 ਅਜ਼ਰਯਾਹ ਯੋਹਾਨਾਨ ਦਾ ਪਿਤਾ ਸੀ। (ਇਹ ਉਹੀ ਅਜ਼ਰਯਾਹ ਸੀ ਜਿਹੜਾ ਯਰੂਸ਼ਲਮ ਵਿੱਚ, ਸੁਲੇਮਾਨ ਦੁਆਰਾ ਬਣਾਏ ਗਏ ਮੰਦਰ ਵਿੱਚ ਜਾਜਕ ਵਜੋਂ ਕੰਮ ਕਰਦਾ ਹੁੰਦਾ ਸੀ।)
11 ਅਜ਼ਰਯਾਹ ਅਮਰਯਾਹ ਦਾ ਪਿਤਾ ਸੀ ਤੇ ਅਮਰਯਾਹ ਅਹੀਟੂਬ ਦਾ।
12 ਅਹੀਟੂਬ ਤੋਂ ਸਾਦੋਕ ਪੈਦਾ ਹੋਇਆ ਤੇ ਸਾਦੋਕ ਤੋਂ ਸ਼ੱਲੂਮ।
13 ਸ਼ੱਲੂਮ ਹਿਲਕੀਯਾਹ ਦਾ ਪਿਤਾ ਸੀ ਤੇ ਹਿਲਕੀਯਾਹ ਅਜ਼ਰਯਾਹ ਦਾ।
14 ਅਜ਼ਰਯਾਹ ਸਰਾਯਾਹ ਦਾ ਪਿਤਾ ਸੀ ਤੇ ਸਰਾਯਾਹ ਦਾ ਪੁੱਤਰ ਯਹੋਸਾਦਾਕ ਸੀ।
15 ਜਦੋਂ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਦੂਰ ਭੇਜ ਦਿੱਤਾ ਸੀ, ਯਹੋਸਾਦਾਕ ਨੂੰ ਵੀ ਆਪਣਾ ਘਰ ਛੱਡਣਾ ਪਿਆ, ਅਤੇ ਉਨ੍ਹਾਂ ਲੋਕਾਂ ਨੂੰ ਦੂਜੇ ਦੇਸ ਵਿੱਚ ਕੈਦੀ ਬਣਾ ਲਿਆ ਗਿਆ ਸੀ। ਯਹੋਵਾਹ ਨੇ ਨਬੁਕਦਨਸ੍ਸਰ ਨੂੰ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਬੰਦੀ ਬਨਾਉਣ ਲਈ ਵਰਤਿਆ।
16 ਲੇਵੀ ਦੇ ਪੁੱਤਰ ਗੇਰਸ਼ੋਮ, ਕਹਾਬ ਅਤੇ ਮਰਾਰੀ ਸਨ।
17 ਗੇਰਸ਼ੋਮ ਦੇ ਪੁੱਤਰਾਂ ਦਾ ਨਾਂ ਲਿਬਨੀ ਅਤੇ ਸ਼ਿਮਈ ਸੀ।
18 ਕੋਹਾਬ ਦੇ ਪੁੱਤਰ ਅਮਰਾਮ, ਯਿਸਹਾਰ, ਹਬਰੋਨ ਤੇ ਉਜ਼ੀੇਲ੍ਲ ਸਨ।
19 ਮਗਰੀ ਦੇ ਪੁੱਤਰ ਸਨ ਮਹਲੀ ਅਤੇ ਮੁਸ਼ੀ।ਇਹ ਲੇਵੀ ਦੇ ਪਰਿਵਾਰ-ਸਮੂਹ ਵਿੱਚ ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਤਾਬਕ ਸਨ:
20 ਗੇਰਸ਼ੋਮ ਦੇ ਉੱਤਰਾਧਿਕਾਰੀ ਇਸ ਤਰ੍ਹਾਂ ਸੀ: ਲਿਬਨੀ ਗੇਰਸ਼ੋਮ ਦਾ ਪੁੱਤਰ ਸੀ ਅਤੇ ਲਿਬਨੀ ਦਾ ਪੁੱਤਰ ਯਹਬ ਤੇ ਯਹਬ ਦੇ ਪੁੱਤਰ ਦਾ ਨਾਂ ਸੀ ਜ਼ਿਂਮਾਹ।
21 ਜ਼ਿਂਮਾਹ ਦੇ ਪੁੱਤਰ ਦਾ ਨਾਉਂ ਸੀ ਯੋਆਹ ਅਤੇ ਉਸਦੇ ਪੁੱਤਰ ਦਾ ਨਾਂ ਸੀ ਇੱਦੋ। ਇੱਦੋ ਦਾ ਪੁੱਤਰ ਜ਼ਰਹ ਤੇ ਜ਼ਰਹ ਦਾ ਪੁੱਤਰ ਯਅਬਰਈ ਸੀ।
22 ਕਹਾਬ ਦੇ ਉੱਤਰਾਧਿਕਾਰੀ ਇਉਂ ਸਨ: ਕਹਾਬ ਦੇ ਪੁੱਤਰ ਦਾ ਨਾਂ ਅੰਮੀਨਾਦਾਬ ਤੇ ਉਸਦਾ ਪੁੱਤਰ ਕੋਰਹ। ਅਸੀਰ ਕੋਰਹ ਦਾ ਪੁੱਤਰ ਸੀ।
23 ਅਸੀਂਰ ਦਾ ਪੁੱਤਰ ਅਲਕਾਨਾਹ ਤੇ ਉਸਦਾ ਪੁੱਤਰ ਅਬਯਾਸਾਫ਼ ਤੇ ਉਸਦਾ ਪੁੱਤਰ ਅਸੀਰ ਸੀ।
24 ਅਸੀਂਰ ਦਾ ਪੁੱਤਰ ਤਹਬ ਸੀ ਤੇ ਉਸਦਾ ਪੁੱਤਰ ਊਰੀੇਲ। ਊਰੀੇਲ ਦੇ ਪੁੱਤਰ ਦਾ ਨਾਂ ਉਜ਼ੀਯ੍ਯਾਹ ਤੇ ਉਸਦੇ ਪੁੱਤਰ ਦਾ ਨਾਂ ਸ਼ਾਊਲ ਸੀ।
25 ਅਲਕਾਨਾਹ ਦੇ ਪੁੱਤਰ ਅਮਾਸਈ ਅਤੇ ਅਹੀਮੋਬ ਸਨ।
26 ਸੋਫ਼ਈ ਅਲਕਾਨਾਹ ਦਾ ਪੁੱਤਰ ਸੀ ਤੇ ਨਹਬ ਸੋਫ਼ਈ ਦਾ ਪੁੱਤਰ।
27 ਅਲੀਆਬ ਨਹਬ ਦਾ ਪੁੱਤਰ ਤੇ ਯਹੋਰਾਮ ਅਲੀਆਬ ਦਾ ਪੁੱਤਰ ਸੀ। ਅਲਕਾਨਾਹ ਯਰੋਹਾਮ ਦਾ ਪੁੱਤਰ ਸੀ ਸ਼ਮੂੇਲ ਅਲਕਾਨਾਹ ਦਾ ਪੁੱਤਰ ਸੀ।
28 ਸ਼ਮੂੇਲ ਦਾ ਪਲੇਠਾ ਪੁੱਤਰ ਜੀਓਲ ਅਤੇ ਅਬੀਯਾਹ ਸੀ।
29 ਮਗਰੀ ਦੇ ਪੁੱਤਰ ਇਵੇਂ ਸਨ: ਮਹਲੀ ਮਗਰੀ ਦਾ ਪੁੱਤਰ ਤੇ ਮਹਲੀ ਦਾ ਪੁੱਤਰ ਲਿਬਨੀ ਤੇ ਉਸਦਾ ਪੁੱਤਰ ਸ਼ਿਮਈ ਤੇ ਸ਼ਿਮਈ ਦਾ ਪੁੱਤਰ ਉਜ਼ਾਹ੍ਹ ਸੀ।
30 ਉਜ਼ਾਹ੍ਹ ਦਾ ਪੁੱਤਰ ਸ਼ਿਮਆ ਤੇ ਹਗ੍ਗੀਯਾਹ ਸ਼ਿਮਆ ਦਾ ਪੁੱਤਰ ਸੀ ਅਸਾਯਾਹ ਹਗ੍ਗੀਯਾਹ ਦਾ ਪੁੱਤਰ।
31 ਇਹ ਉਹ ਮਨੁੱਖ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦੇ ਘਰ ਦੇ ਸਂਗੀਤਕਾਰਾਂ ਵਜੋਂ ਬਾਪਿਆ ਜਦੋਂ ਕਿ ਨੇਮ ਦੇ ਸੰਦੂਕ ਨੂੰ ਉਸਦੇ ਸੁਖ ਅਸਬਾਨ ਉੱਪਰ ਰੱਖਿਆ ਗਿਆ ਸੀ।
32 ਇਨ੍ਹਾਂ ਲੋਕਾਂ ਨੇ ਪਵਿੱਤਰ ਤੰਬੂ ਵਿਖੇ ਭਜਨ ਅਤੇ ਧਾਰਮਿਕ ਗੀਤ ਗਾਏ। ਪਵਿੱਤਰ ਤੰਬੂ ਮੰਡਲੀ ਵਾਲਾ ਤੰਬੂ ਵੀ ਕਹਿਲਾਉਂਦਾ ਹੈ। ਉਨ੍ਹਾਂ ਨੇ ਓਥੇ, ਸੁਲੇਮਾਨ ਦੇ ਯਰੂਸ਼ਲਮ ਵਿੱਚ ਯਹੋਵਾਹ ਦਾ ਮੰਦਰ ਉਸਾਰਨ ਤੀਕ ਸੇਵਾ ਕੀਤੀ। ਉਨ੍ਹਾਂ ਨੇ ਪਵਿੱਤਰ ਤੰਬੂ ਵਿੱਚ ਉਨ੍ਹਾਂ ਨੂੰ ਸੇਵਾ ਲਈ ਦਿੱਤੀਆਂ ਗਈਆਂ ਬਿਧੀਆਂ ਅਨੁਸਾਰ ਸੇਵਾ ਕੀਤੀ।
33 ਉਹ ਆਦਮੀ ਅਤੇ ਉਨ੍ਹਾਂ ਦੇ ਪੁੱਤਰ ਜਿਹੜੇ ਸਭਾਵਾਂ ਵਿੱਚ ਧਾਰਮਿਕ ਗੀਤ ਗਾਉਂਦੇ ਸਨ:ਕੋਹਾਬ ਪਰਿਵਾਰ ਵਿੱਚੋਂ ਉੱਤਰਾਧਿਕਾਰੀ: ਹੇਮਾਨ ਗਵ੍ਵਯਾ। ਹੇਮਾਨ ਯੋੇਲ ਦਾ ਪੁੱਤਰ ਸੀ, ਅਤੇ ਯੋੇਲ ਸਮੂਏਲ ਦਾ ਪੁੱਤਰ ਸੀ।
34 ਸ਼ਮੂੇਲ ਅਲਕਾਨਾਹ ਦਾ ਪੁੱਤਰ ਸੀ ਤੇ ਅਲਕਾਨਾਹ ਯਰੋਹਾਮ ਦਾ। ਯਰੋਹਾਮ ਅਲੀੇਲ ਦਾ ਪੁੱਤਰ ਸੀ ਤੇ ਅਲੀੇਲ ਤੋਂਆਹ ਦਾ ਪੁੱਤਰ ਸੀ।
35 ਤੋਂਆਹ ਸੂਫ਼ ਦਾ ਪੁੱਤਰ ਸੀ ਤੇ ਸੂਫ਼ ਅਲਕਾਨਾਹ ਦਾ ਤੇ ਅਲਕਾਨਾਹ ਮਹਬ ਦਾ ਪੁੱਤਰ ਤੇ ਮਹਬ ਅਮਾਸਈ ਦਾ ਪੁੱਤਰ ਸੀ।
36 ਅਲਕਨਾਹ ਦਾ ਪੁੱਤਰ ਅਮਾਸਈ ਅਤੇ ਅਲਕਾਨਾਹ ਯੋੇਲ ਦਾ ਪੁੱਤਰ ਤੇ ਯੋੇਲ ਅਜ਼ਰਯਾਹ ਦਾ ਪੁੱਤਰ ਸੀ ਤੇ ਅਜ਼ਰਯਾਹ ਸਫ਼ਨਯਾਹ ਦਾ।
37 ਤਹਬ ਦਾ ਪੁੱਤਰ ਸਫ਼ਨਯਾਹ ਤੇ ਤਹਬ ਅਸੀਰ ਦਾ ਪੁੱਤਰ ਸੀ ਅਤੇ ਅਸੀਰ ਅਬਯਾਸਾਫ਼ ਦਾ ਤੇ ਅਬਯਾਸਾਫ਼ ਕੋਰਹ ਦਾ।
38 ਕੋਰਹ ਯਿਸਹਾਰ ਦਾ ਪੁੱਤਰ ਸੀ ਤੇ ਯਿਸਹਾਰ ਦਾ ਪਿਤਾ ਕਹਾਬ ਤੇ ਕਹਾਬ ਦਾ ਪਿਤਾ ਲੇਵੀ ਤੇ ਲੇਵੀ ਦਾ ਪਿਤਾ ਇਸਰਾਏਲ ਸੀ।
39 ਆਸਾਫ਼ ਹੀਮਾਨ ਦਾ ਸੰਬੰਧੀ ਸੀ। ਉਹ ਹੇਮਾਨ ਦੇ ਸੱਜੇ ਪਾਸੇ ਸੇਵਾ ਕਰਦਾ ਹੁੰਦਾ ਸੀ। ਆਸਾਫ਼ ਬਰਕਯਾਹ ਦਾ ਪੁੱਤਰ ਸੀ ਤੇ ਬਰਕਯਾਹ ਸ਼ਿਮਆ ਦਾ ਪੁੱਤਰ ਸੀ।
40 ਸ਼ਿਮਆ ਮੀਕਾੇਲ ਦਾ ਪੁੱਤਰ ਤੇ ਮੀਕਾੇਲ ਦਾ ਪਿਤਾ ਬਅਸੇਯਾਹ ਤੇ ਬਅਸੇਯਾਹ ਦਾ ਪਿਤਾ ਮਲਕੀਯਾਹ ਸੀ।
41 ਮਲਕੀਯਾਹ ਅਬਨੀ ਦਾ ਪੁੱਤਰ, ਅਬਨੀ ਜ਼ਰਹ ਦਾ ਤੇ ਜ਼ਰਹ ਅਦਾਯਾਹ ਦਾ ਪੁੱਤਰ ਸੀ।
42 ਅਦਾਯਾਹ ੇਬਾਨ ਦਾ ਪੁੱਤਰ, ੇਬਾਨ ਜ਼ਿਂਮਾਹ ਦਾ ਤੇ ਜ਼ਿਂਮਾਹ ਸ਼ਮਈ ਦਾ ਪੁੱਤਰ ਸੀ।
43 ਸ਼ਮਈ ਯਹਬ ਦਾ ਪੁੱਤਰ, ਯਹਬ ਗੇਰਸ਼ੋਮ ਦਾ ਤੇ ਗੇਰਸ਼ੋਮ ਲੇਵੀ ਦਾ ਪੁੱਤਰ ਸੀ।
44 ਮਗਰੀ ਦੇ ਉੱਤਰਾਧਿਕਾਰੀ ਹੀਮਾਨ ਅਤੇ ਆਸਾਫ਼ ਦੇ ਸੰਬੰਧੀ ਸਨ ਅਤੇ ਉਹ ਹੀਮਾਨ ਦੇ ਖੱਬੇ ਪਾਸੇ ਗਵੈਯਾਂ ਦੇ ਟੋਲੇ ਵਜੋਂ ਖੜੋਁਦੇ ਸਨ। ੇਬਾਨ ਕੀਸ਼ੀ ਦਾ ਪੁੱਤਰ, ਕੀਸ਼ੀ ਅਬਦੀ ਦਾ ਅਤੇ ਅਬਦੀ ਮਲ੍ਲੂਕ ਦਾ ਪੁੱਤਰ ਸੀ।
45 ਮਲ੍ਲੂਕ ਹਸ਼ਬਯਾਹ ਦਾ ਪੁੱਤਰ, ਹਸ਼ਬਯਾਹ ਅਮਸਯਾਹ ਤੇ ਉਹ ਹਿਲਕਯਾਹ ਦਾ ਪੁੱਤਰ ਸੀ।
46 ਹਿਲਕਯਾਹ ਅਮਸੀ ਦਾ, ਅਮਸੀ ਬਾਨੀ ਦਾ ਤੇ ਬਾਨੀ ਸ਼ਾਮਰ ਦਾ ਪੁੱਤਰ ਸੀ।
47 ਸ਼ਾਮਰ ਮਹਲੀ ਦਾ, ਮਹਲੀ ਮੂਸ਼ੀ ਦਾ, ਮੂਸ਼ੀ ਮਰਾਰੀ ਦਾ ਤੇ ਮਰਾਰੀ ਲੇਵੀ ਦਾ ਪੁੱਤਰ ਸੀ।
48 ਹੀਮਾਨ ਅਤੇ ਆਸਾਫ਼ ਦੇ ਭਰਾ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸਨ ਤੇ ਉਹ ਲੇਵੀ ਹੀ ਕਹਾਉਂਦੇ ਸਨ ਅਤੇ ਉਹ ਪਰਮੇਸ਼ੁਰ ਦੇ ਭਵਨ ਅਤੇ ਪਵਿੱਤਰ ਤੰਬੂ ਦੀ ਸਾਰੀ ਸੇਵਾ-ਸੰਭਾਲ ਕਰਦੇ ਸਨ। ਪਵਿੱਤਰ ਤੰਬੂ ਹੀ ਪਰਮੇਸ਼ੁਰ ਦਾ ਭਵਨ ਸੀ।
49 ਪਰ ਸਿਰਫ਼ ਹਾਰੂਨ ਤੇ ਉਸਦੇ ਉੱਤਰਾਧਿਕਾਰੀਆਂ ਨੂੰ ਹੀ ਬਲੀ ਦੀ ਜਗਵੇਦੀ ਉੱਤੇ ਅਤੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਦੀ ਆਗਿਆ ਸੀ ਅਤੇ ਉਹ ਅੱਤ ਪਵਿੱਤਰ ਸਬਾਨ ਉੱਤੇ ਸਾਰੇ ਕੰਮ ਕਰਦੇ ਸਨ। ਉਨ੍ਹਾਂ ਨੇ ਇਸਰਾਏਲ ਨੂੰ ਇਸਦੇ ਪਾਪਾਂ ਤੋਂ ਮੁਕਤ ਕਰਾਉਣ ਖਾਤਰ ਪ੍ਰਾਸਚਿਤ ਕਰਨ ਲਈ ਭੇਟਾ ਚੜਾਈਆਂ ਚੜਾੇ, ਅਤੇ ਉਨ੍ਹਾਂ ਨੇ ਸਾਰੀਆਂ ਬਿਧੀਆਂ ਅਤੇ ਬਿਵਸਬਾ ਦਾ ਪਾਲਣ ਕੀਤਾ ਜਿਵੇਂ ਕਿ ਮੂਸਾ ਪਰਮੇਸ਼ੁਰ ਦੇ ਸੇਵਕ ਨੇ ਹੁਕਮ ਦਿੱਤਾ ਸੀ।
50 ਹਾਰੂਨ ਦੇ ਪੁੱਤਰ ਇਹ ਸਨ: ਅਲਆਜ਼ਾਰ ਹਾਰੂਨ ਦਾ ਪੁੱਤਰ ਸੀ ਤੇ ਫ਼ੀਨਹਾਸ ਅਲਆਜ਼ਾਰ ਦਾ। ਅਬੀਸ਼ੂਆ ਫ਼ੀਨਹਾਸ ਦਾ ਪੁੱਤਰ ਸੀ।
51 ਬੁੱਕੀ ਅਬੀਸ਼ੂਆ ਦਾ ਪੁੱਤਰ, ਊਜ੍ਜੀ ਬੁੱਕੀ ਦਾ, ਜ਼ਰਹਯਾਹ ਊਜ੍ਜੀ ਦਾ ਪੁੱਤਰ ਸੀ।
52 ਮਰਾਯੋਬ ਜ਼ਰਹਯਾਹ ਦਾ ਪੁੱਤਰ ਸੀ ਤੇ ਮਰਾਯੋਬ ਦਾ ਪੁੱਤਰ ਅਮਰਯਾਹ ਤੇ ਅਮਰਯਾਹ ਦਾ ਪੁੱਤਰ ਅਹੀਟੂਬ ਸੀ।
53 ਸਾਦੋਕ ਅਹੀਟੂਬ ਦਾ ਪੁੱਤਰ ਤੇ ਅਹੀਮਅਸ ਸਾਦੋਕ ਦਾ ਪੁੱਤਰ ਸੀ।
54 ਹਾਰੂਨ ਦੇ ਉੱਤਰਾਧਿਕਾਰੀ ਉਨ੍ਹਾਂ ਨੂੰ ਦਿੱਤੀ ਗਈ ਜ਼ਮੀਨ ਵਿਤਲੇ ਡੇਰਿਆਂ ਵਿੱਚ ਹੀ ਰਹੇ। ਕੋਹਾਬ ਪਰਿਵਾਰਾਂ ਨੂੰ ਉਸ ਧਰਤੀ ਦਾ ਪਹਿਲਾ ਹਿੱਸਾ ਮਿਲਿਆ ਜੋ ਲੇਵੀਆਂ ਨੂੰ ਦਿੱਤੀ ਗਈ ਸੀ।
55 ਇਉਂ ਉਨ੍ਹਾਂ ਨੂੰ ਯਹੂਦਾਹ ਦੇ ਦੇਸ ਵਿੱਚ ਹਬਰੋਨ ਤੇ ਉਸ ਦੇ ਆਲੇ-ਦੁਆਲੇ ਦੇ ਸ਼ਹਿਰਾਂ ਤੇ ਚਰਾਂਦਾ ਵਾਲੀਆਂ ਜਗ੍ਹਾ ਦਿੱਤੀਆਂ।
56 ਪਰ ਸ਼ਹਿਰ ਤੋਂ ਦੂਰ ਵਾਲੇ ਖੇਤ ਅਤੇ ਹਬਰੋਨ ਦੇ ਨੇੜਲੇ ਪਿਂਡ ਤੇ ਪੈਲੀਆਂ ਉਨ੍ਹਾਂ ਨੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਦਿੱਤੇ।
57 ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਹਬਰੋਨ, ਸੁਰਖਿਆ ਦਾ ਸ਼ਹਿਰ ਅਤੇ ਇਹ ਹੋਰ ਸ਼ਹਿਰ ਵੀ ਮਿਲੇ: ਲਿਬਨਾਹ, ਯਤਿਰ੍ਰ, ਅਸਤਮੋਆ।
58 ਹੀਲੇਨ ਅਤੇ ਦੇਬੀਰ ਅਤੇ ਉਨ੍ਹਾਂ ਦੁਆਲੇ ਦੇ ਖੇਤ।
59 ਇਵੇਂ ਹੀ ਆਸ਼ਾਨ ਉਸ ਦੀਆਂ ਸ਼ਾਮਲਾਤਾਂ ਸਮੇਤ, ਤੇ ਬੈਤਸ਼ਮਸ਼ ਵੀ ਉਸ ਦੀਆਂ ਸ਼ਾਮਲਾਤਾਂ ਸਣੇ ਉਨ੍ਹਾਂ ਨੂੰ ਮਿਲੇ।
60 ਬਿਨਯਾਮੀਨ ਦੇ ਪਰਿਵਾਰ-ਸਮੂਹ ਤੋਂ ਉਨ੍ਹਾਂ ਨੂੰ ਗਿਬਿਓਨ, ਗਬਾ, ਅਲ੍ਲਮਬ ਅਤੇ ਅਨਾਬੋਬ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਮਿਲੇ।ਕਹਾਬੀ ਪਰਿਵਾਰਾਂ ਨੂੰ ਕੁੱਲ
13 ਸ਼ਹਿਰ ਮਿਲੇ।
61 ਕਹਾਬ ਦੇ ਬਾਕੀ ਉੱਤਰਾਧਿਕਾਰੀਆਂ ਚੋ ਬਾਕੀ ਰਹਿ ਗਏ ਸਨ ਉਨ੍ਹਾਂ ਨੂੰ ਉਸ ਅੱਧੇ ਗੋਤ ਤੋਂ ਭਾਵ ਮਨਸ਼੍ਸ਼ਹ ਦੇ ਅੱਧੇ ਗੋਤ ਤੋਂ ਗੁਣਾ ਪਾ ਕੇ ਦਸ ਸਹਿਰ ਮਿਲੇ।
62 ਗੇਰਸ਼ੋਮ ਦੇ ਉੱਤਰਾਧਿਕਾਰੀਆਂ ਦੇ ਪਰਿਵਾਰ-ਸਮੂਹਾਂ ਨੂੰ
13 ਸ਼ਹਿਰ ਮਿਲੇ। ਉਨ੍ਹਾਂ ਨੂੰ ਯਿੱਸਾਕਾਰ, ਆਸ਼ੇਰ, ਨਫ਼ਤਾਲੀ ਅਤੇ ਮਨਸ਼੍ਸ਼ਹ ਦੇ ਗੋਤ ਵਿੱਚੋਂ ਬਾਸ਼ਾਨ ਵਿੱਚ ਇਉਂ ਤੇਰਾਂ ਸ਼ਹਿਰ ਪ੍ਰਾਪਤ ਹੋਏ।
63 ਮਰਾਰੀ ਦੇ ਉੱਤਰਾਧਿਕਾਰੀਆਂ ਨੂੰ ਰਊਬੇਨ, ਗਾਦ ਤੇ ਜ਼ਬੁਲੂਨ ਪਰਿਵਾਰ-ਸਮੂਹਾਂ ਤੋਂ ਗੁਣੇ ਪਾਕੇ
12 ਸ਼ਹਿਰ ਮਿਲੇ।
64 ਅਤੇ ਇਸਰਾਏਲੀਆਂ ਨੇ ਇਹ ਸ਼ਹਿਰ ਅਤੇ ਖੇਤ ਲੇਵੀਆਂ ਨੂੰ ਦੇ ਦਿੱਤੇ।
65 ਉਨ੍ਹਾਂ ਨੇ ਇਹ ਸ਼ਹਿਰ, ਯਹੂਦਾਹ, ਸ਼ਿਮਓਨ ਅਤੇ ਬਿਨਯਾਮੀਨ ਨੇ ਪਰਿਵਾਰ-ਸਮੂਹਾਂ ਤੋਂ ਦਿੱਤੇ। ਉਨ੍ਹਾਂ ਨੇ ਗੁਣੇ ਪਾਕੇ ਫ਼ੈਸਲਾ ਕੀਤਾ ਕਿ ਹਰ ਲੇਵੀ ਪਰਿਵਾਰ ਨੂੰ ਕਿਹੜਾ ਸ਼ਹਿਰ ਮਿਲਿਆ।
66 ਅਫ਼ਰਾਈਮ ਦੇ ਪਰਿਵਾਰ-ਸਮੂਹਾਂ ਨੇ ਕੁਝ ਕਹਾਬੀਆਂ ਦੇ ਘਰਾਣਿਆਂ ਨੂੰ ਕੁਝ ਸ਼ਹਿਰ ਦਿੱਤੇ।
67 ਉਨ੍ਹਾਂ ਨੂੰ ਸ਼ਕਮ, ਸੁਰਖਿਆ ਦਾ ਸ਼ਹਿਰ ਅਤੇ ਗਜ਼ਰ ਦੇ ਸ਼ਹਿਰ ਵੀ ਦਿੱਤੇ ਗਏ।
68 ਯਾਕਮਆਮ ਅਤੇ ਉਸ ਦੀਆਂ ਸ਼ਾਮਲਾਤਾਂ, ਬੈਤ-ਹੋਰੋਨ ਉਸ ਦੀਆਂ ਸ਼ਾਮਲਾਤਾਂ,
69 ਅਯ੍ਯਾਲੋਨ, ਗਬ-ਰਿਂਮੋਨ ਅਤੇ ਉਨ੍ਹਾਂ ਦੀਆਂ ਸ਼ਾਮਲਾਤਾਂ,
70 ਉਨ੍ਹਾਂ ਨੇ ਮਨਸ਼੍ਸ਼ਹ ਦੇ ਅੱਧੇ ਪਰਿਵਾਰ-ਸਮੂਹ ਤੋਂ ਅਨੇਰ ਅਤੇ ਬਿਲਆਮ ਦੇ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਕੋਹਾਬ ਪਰਿਵਾਰਾਂ ਨੂੰ ਦਿੱਤੇ।
71 ਗੇਰਸ਼ੋਨੀਆਂ ਨੂੰ ਬਾਸ਼ਾਨ ਇਲਾਕੇ ਵਿੱਚ ਗੋਲਾਨ ਦੇ ਨਗਰ ਅਤੇ ਮਨਸ਼੍ਸ਼ਹ ਦੇ ਅੱਧੇ ਪਰਿਵਾਰ ਤੋਂ ਅਸ਼ਤਾਰੋਬ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ।
72 ਇਨ੍ਹਾਂ ਨਗਰਾਂ ਤੋਂ ਇਲਾਵਾ, ਗੇਰਸ਼ੋਨੀਆਂ ਨੂੰ ਯਿੱਸਾਕਾਰ ਦੇ ਪਰਿਵਾਰ-ਸਮੂਹ ਤੋਂ ਕਦਸ਼, ਦਾਬਰਬ, ਰਮੋਬ ਅਤੇ ਆਨੇਮ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ।
73
74 ਗੇਰਸ਼ੋਨ ਦੇ ਪਰਿਵਾਰ-ਸਮੂਹਾਂ ਨੂੰ ਆਸ਼ੇਰ ਘਰਾਣੇ ਚੋ ਮਾਸ਼ਾਲ, ਅਬਦੋਨ, ਹੂਕੋਕ ਅਤੇ ਰਹੋਬ ਨਗਰ ਅਤੇ ਇਨ੍ਹਾਂ ਨਗਰਾਂ ਦੇ ਆਸ-ਪਾਸ ਦੇ ਇਲਾਕਿਆਂ ਦੀਆਂ ਪੈਲੀਆਂ ਵੀ ਮਿਲੀਆਂ।
75
76 ਗੇਰਸ਼ੋਮ ਦੇ ਘਰਾਣੇ ਨੂੰ ਨਫ਼ਤਾਲੀ ਗੋਤ ਤੋਂ, ਕਦਸ਼, ਗਲੀਲ ਅਤੇ ਹਂਮੋਨ ਨਗਰ ਅਤੇ ਇਨ੍ਹਾਂ ਨਗਰਾਂ ਦੀਆਂ ਸ਼ਾਮਲਾਤਾਂ ਵੀ ਪ੍ਰਾਪਤ ਹੋਈਆਂ।
77 ਬਾਕੀ ਦੇ ਲੇਵੀ ਲੋਕ ਮਗਰੀ ਗੋਤ ਤੋਂ ਸਨ ਤੇ ਉਨ੍ਹਾਂ ਲਈ ਜ਼ਬੁਲੂਨ ਦੇ ਗੋਤ ਤੋਂ ਰਿਂਮੋਨ ਅਤੇ ਤਾਬੋਰ ਨਗਰ ਅਤੇ ਉਸ ਦੀਆਂ ਸ਼ਾਮਲਾਤਾਂ ਉਨ੍ਹਾਂ ਨੂੰ ਮਿਲੀਆਂ।
78 ਮਰਾਰੀਆਂ ਨੂੰ ਰਊਬੇਨ ਪਰਿਵਾਰ-ਸਮੂਹ ਤੋਂ ਮਾਰੂਬਲ ਵਿੱਚ ਬਸਰ, ਯਹਸਾਹ, ਕਦੇਮੋਬ, ਅਤੇ ਮਫੇਅਬ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ। ਰਊਬੇਨ ਦਾ ਪਰਿਵਾਰ-ਸਮੂਹ ਯਰੀਹੋ ਸ਼ਹਿਰ ਦੇ ਪੂਰਬ ਵੱਲ, ਯਰਦਨ ਨਦੀ ਦੇ ਪੂਰਬੀ ਪਾਸੇ ਤੇ ਰਹਿੰਦਾ ਸੀ।
79
80 ਮਰਾਰੀ ਘਰਾਣੇ ਨੂੰ ਗਾਦ ਦੇ ਗੋਤ ਤੋਂ ਰਾਮੋਬ ਗਿਲਆਦ ਵਿੱਚ ਉਸ ਦੀਆਂ ਸ਼ਾਮਲਾਤਾਂ ਸਮੇਤ ਮਹਨਯਿਮ ਅਤੇ ਹਸ਼ਬੋਨ ਨਗਰ ਅਤੇ ਯਾਜ਼ੇਰ ਉਨ੍ਹਾਂ ਦੀਆਂ ਆਸ-ਪਾਸ ਦੀਆਂ ਪੈਲੀਆਂ ਸਮੇਤ ਪ੍ਰਾਪਤ ਹੋਏ।
81