1 Chronicles ੧ ਤਵਾਰੀਖ਼

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29


ਕਾਂਡ 27

1 ਇਹ ਸੂਚੀ ਉਨ੍ਹਾਂ ਇਸਰਾਏਲੀਆਂ ਦੀ ਹੈ ਜਿਨ੍ਹਾਂ ਨੇ ਫ਼ੌਜ ਵਿੱਚ ਪਾਤਸ਼ਾਹ ਦੀ ਸੇਵਾ ਕੀਤੀ। ਹਰ ਟੋਲੇ ਦੀ ਸਾਲ ਵਿੱਚ ਇੱਕ ਮਹੀਨਾ ਕੰਮ ਦੀ ਜਿਂਮੇਵਾਰੀ ਹੁੰਦੀ ਸੀ। ਪਾਤਸ਼ਾਹ ਦੀ ਸੇਵਾ ਵਿੱਚ ਉੱਥੇ ਘਰਾਣਿਆਂ ਦੇ ਸ਼ਾਸਕ, ਕਪਤਾਨ, ਸਰਦਾਰ ਅਤੇ ਪੁਲਸੀੇ ਸਨ ਜਿਹੜੇ ਉਸਦੀ ਸੇਵਾ 'ਚ ਹਾਜ਼ਿਰ ਸਨ। ਹਰੇਕ ਫ਼ੌਜੀ ਜੱਥੇ ਵਿੱਚ
24 ,000 ਮਨੁੱਖ ਸਨ।
2 ਯਸ਼ਾਬਆਮ ਸਾਲ ਦੇ ਪਹਿਲੇ ਮਹੀਨੇ ਲਈ ਪਹਿਲੇ ਜੱਥੇ ਦਾ ਮੁਖੀਆ ਰਿਹਾ। ਯਸ਼ਾਬਆਮ ਜ਼ਬਦੀੇਲ ਦਾ ਪੁੱਤਰ ਸੀ। ਯਸ਼ਾਬਆਮ ਦੇ ਜੱਥੇ ਵਿੱਚ
24 ,000 ਸਿਪਾਹੀ ਸਨ।
3 ਯਸ਼ਾਬਆਮ ਪਰਸ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ ਅਤੇ ਉਹ ਪਹਿਲੇ ਮਹੀਨੇ ਲਈ ਜਿੰਮੇਵਾਰ ਪਲਟਨ ਦੇ ਫ਼ੌਜੀ ਅਧਿਕਾਰੀਆਂ ਦਾ ਆਗੂ ਸੀ।
4 ਦੂਜੇ ਮਹੀਨੇ ਲਈ ਜਿੰਮੇਵਾਰ ਪਲਟਨ ਦਾ ਆਗੂ ਅਹੋਹ ਤੋਂ ਦੋਦਈ ਸੀ ਅਤੇ ਉਸ ਦੀ ਪਲਟਨ ਵਿੱਚ
24 ,000 ਸੈਨਿਕ ਵੀ ਸਨ ਮਿਕਲੋਬ ਉਸ ਦੇ ਟੋਲੇ ਦਾ ਸਰਦਾਰ ਸੀ।
5 ਬਨਾਯਾਹ ਤੀਜੇ ਮਹੀਨੇ ਲਈ ਜਿੰਮੇਵਾਰ ਪਲਟਨ ਦਾ ਪ੍ਰਧਾਨ ਸੀ ਬਨਾਯਾਹ ਯਹੋਯਾਦਾ ਦਾ ਪੁੱਤਰ ਸੀ। ਯਹੋਯਾਦਾ ਇੱਕ ਪਰਧਾਨ ਜਾਜਕ ਸੀ। ਬਨਾਯਾਹ ਦੀ ਪਲਟਨ ਵਿੱਚ ਵੀ
24 ,000 ਸੈਨਿਕ ਸਨ।
6 ਇਹ ਉਹੀ ਬਨਾਯਾਹ ਸੀ ਜਿਸਦਾ ਨਾਂ
30 ਨਾਇਕਾਂ ਵਿੱਚ ਬਹਾਦੁਰ ਸਿਪਾਹੀ ਵਜੋਂ ਜਾਣਿਆ ਜਾਂਦਾ ਹੈ। ਜਿਨ੍ਹਾਂ ਦਾ ਬਨਾਯਾਹ ਸੈਨਾਪਤੀ ਸੀ। ਬਨਾਯਾਹ ਦਾ ਪੁੱਤਰ ਬਨਾਯਾਹ ਦੇ ਟੋਲੇ ਦਾ ਮੁਖੀ ਸੀ, ਜਿਸਦਾ ਨਾਉਂ ਅੰਮੀਜ਼ਾਬਾਦ ਸੀ।
7 ਚੌਬੇ ਮਹੀਨੇ ਵਿੱਚ ਚੌਬਾ ਮੁਖੀਆ ਯੋਆਬ ਦਾ ਭਰਾ ਅਸਾਹੇਲ ਸੀ। ਉਸ ਤੋਂ ਬਾਅਦ ਅਸਾਹੇਲ ਦਾ ਪੁੱਤਰ ਜ਼ਬਦਯਾਹ ਸੈਨਾਪਤੀ ਬਣਿਆ। ਅਸਾਹੇਲ ਦੇ ਟੋਲੇ ਵਿੱਚ ਵੀ
24 ,000 ਮਨੁੱਖ ਸਨ।
8 ਪੰਜਵਾਂ ਸਰਦਾਰ ਸ਼ਮਹੂਬ ਇਜ਼ਰਾਹੀ ਸੀ, ਜਿਸਦੀ ਜਿਂਮੇਵਾਰੀ ਪੰਜਵੇਂ ਮਹੀਨੇ 'ਚ ਸੀ ਅਤੇ ਇਸਦੇ ਜੱਥੇ ਵਿੱਚ ਵੀ
24 ,000 ਸੈਨਿਕ ਸਨ।
9 ਛੇਵੇਂ ਮਹੀਨੇ ਲਈ ਸਰਦਾਰ ਈਰਾ ਸੀ ਜੋ ਕਿ ਤਕੋਆ ਦੇ ਇੱਕੇਸ਼ ਦਾ ਪੁੱਤਰ ਸੀ ਅਤੇ
24 ,000 ਮਨੁੱਖਾਂ ਦਾ ਸਰਦਾਰ ਸੀ।
10 ਸੱਤਵਾਂ ਸਰਦਾਰ ਹੇਲਸ ਸੀ। ਸੱਤਵੇਂ ਮਹੀਨੇ ਵਿੱਚ
24 ,000 ਮਨੁੱਖਾਂ ਦਾ ਨਿਰਦੇਸ਼ਣ ਹੇਲਸ ਕੋਲ ਸੀ। ਇਹ ਇਫ਼ਰਾਈਮੀਆਂ ਦੇ ਉੱਤਰਾਧਿਕਾਰੀਆਂ ਵਿੱਚੋਂ ਪੀਲੋਨੀਆਂ ਵਿੱਚੋਂ ਸੀ।
11 ਅੱਠਵੇਂ ਮਹੀਨੇ ਦਾ
24 ,000 ਸੈਨਿਕਾਂ ਦਾ ਅੱਠਵਾਂ ਸਰਦਾਰ ਸਿਬਕਈ ਸੀ ਜੋ ਹਸ਼੍ਸ਼ਾਰੀ ਤੋਂ ਜ਼ਰਹੀਆਂ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ।
12 ਨੌਵੇਂ ਮਹੀਨੇ ਦਾ ਨੌਵਾਂ ਪ੍ਰਧਾਨ ਬਿਨਯਾਮੀਨੀ ਪਰਿਵਾਰ ਵਿੱਚੋਂ ਸੀ, ਅਨਬੋਬ ਨਗਰ ਤੋਂ ਅਬੀਅਜ਼ਰ ਅਤੇ ਉਸ ਦੇ ਟੋਲੇ ਵਿੱਚ ਵੀ
24 ,000 ਸੈਨਿਕ ਸਨ।
13 ਦਸਵੇਂ ਮਹੀਨੇ ਲਈ
24 ,000 ਮਨੁੱਖਾਂ ਲਈ ਦਸਵਾਂ ਸਰਦਾਰ ਜ਼ਰਹੀਆ ਵਿੱਚੋਂ ਮਹਰਈ ਨਟੋਫ਼ਾਬੀ ਸੀ।
14 ਗਿਆਰ੍ਹਵੇਂ ਮਹੀਨੇ ਲਈ ਗਿਆਰ੍ਹਵਾਂ ਪ੍ਰਧਾਨ ਬਨਾਯਾਹ ਸੀ। ਬਨਾਯਾਹ ਫਿਰਾਬੋਨ ਤੋਂ ਸੀ ਅਤੇ ਉਹ ਇਫ਼ਰਾਈਮ ਪਰਿਵਾਰ ਤੋਂ ਸੀ। ਉਸ ਦੀ ਪਲਟਨ ਵਿੱਚ
24 ,000 ਆਦਮੀ ਸਨ।
15 ਬਾਰ੍ਹਵੇਂ ਮਹੀਨੇ ਲਈ ਬਾਰ੍ਹਵਾਂ ਸਰਦਾਰ ਹਲਦਈ ਸੀ। ਹਲਦਈ ਨਟੋਫ਼ਾਬ ਤੋਂ ਆਬਨੀੇਲ ਘਰਾਣੇ ਵਿੱਚੋਂ ਸੀ ਅਤੇ ਹਲਦਈ ਦੇ ਟੋਲੇ ਵਿੱਚ ਵੀ
24 ,000 ਮਨੁੱਖ ਸਨ।ਘਰਾਣਿਆਂ ਦੇ ਆਗੂ
16 ਇਸਰਾਏਲੀਆਂ ਦੇ ਪਰਿਵਾਰ-ਸਮੂਹਾਂ ਦੇ ਪ੍ਰਧਾਨ ਇਸ ਪ੍ਰਕਾਰ ਸਨ:ਰਊਬੇਨ: ਜ਼ਿਕਰੀ ਦਾ ਪੁੱਤਰ ਅਲੀਅਜ਼ਰ।ਸ਼ਿਮੋਨ: ਮਆਕਾਹ ਦਾ ਪੁੱਤਰ ਸ਼ਫ਼ਟਯਾਹ।
17 ਲੇਵੀਆਂ ਚੋ ਕਮੂੇਲ ਦਾ ਪੁੱਤਰ ਹਸ਼ਬਯਾਹ, ਹਾਰੂਨ ਤੋਂ ਸਾਦੋਕ।
18 ਯਹੂਦਾਹ: ਅਲੀਹੂ (ਅਲੀਹੂ ਦਾਊਦ ਦੇ ਭਰਾਵਾਂ ਵਿੱਚੋਂ ਇੱਕ ਸੀ।)ਯਿੱਸਾਕਾਰ: ਮੀਕਾੇਲ ਦਾ ਪੁੱਤਰ ਆਮਰੀ।
19 ਜ਼ਬੂਲੁਨ : ਓਬਦਯਾਹ ਦਾ ਪੁੱਤਰ ਯਿਸ਼ਮਅਯਾਹ।ਨਫ਼ਤਾਲੀ : ਅਜ਼ਰੀੇਲ ਦਾ ਪੁੱਤਰ ਯਰੀਮੋਬ।
20 ਅਫ਼ਰਾਈਮ : ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ।ਪੱਛਮੀ ਮਨਸ਼੍ਸ਼ਹ : ਪਦਾਯਾਹ ਦਾ ਪੁੱਤਰ ਯੋੇਲ।
21 ਪੂਰਬੀ ਮਨਸ਼੍ਸ਼ਹ : ਜ਼ਕਰਯਾਹ ਦਾ ਪੁੱਤਰ ਯਿਦ੍ਦੋ।ਬਿਨਯਾਮੀਨ : ਅਬਨੇਰ ਦਾ ਪੁੱਤਰ ਯਅਸੀਂੇਲ।
22 ਦਾਨ : ਯਰੋਹਾਮ ਦਾ ਪੁੱਤਰ ਅਜ਼ਰੇਲ।ਇਹ ਸਾਰੇ ਇਸਰਾਏਲ ਦੇ ਘਰਾਣੇ ਦੇ ਆਗੂ ਸਨ।ਦਾਊਦ ਦਾ ਇਸਰਾਏਲੀਆਂ ਨੂੰ ਗਿਣਨਾ
23 ਦਾਊਦ ਨੇ ਇਸਰਾਏਲ ਦੇ ਆਦਮੀਆਂ ਦੀ ਗਿਣਤੀ ਕਰਨ ਦਾ ਨਿਰਣਾ ਕੀਤਾ। ਇਸਰਾਏਲ ਦੇ ਲੋਕੀ ਅਣਗਿਣਤ ਸਨ ਕਿਉਂ ਕਿ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਆਕਾਸ਼ ਵਿਚਲੇ ਤਾਰਿਆਂ ਜਿੰਨਾ ਬਣਾ ਦੇਵੇਗਾ। ਇਸ ਲਈ ਦਾਊਦ ਨੇ ਸਿਰਫ਼ ਉਹੀ ਆਦਮੀ ਗਿਣੇ ਜਿਹੜੇ
20 ਵਰ੍ਹੇ ਅਤੇ ਇਸਤੋਂ ਵੱਡੇ ਸਨ।
24 ਸਰੂਯਾਹ ਦੇ ਪੁੱਤਰ ਯੋਆਬ ਨੇ ਲੋਕਾਂ ਨੂੰ ਗਿਣਨਾ ਸ਼ੁਰੂ ਕੀਤਾ ਪਰ ਉਹ ਗਿਣਤੀ ਪੂਰੀ ਨਾ ਕਰ ਸਕਿਆ। ਪਰਮੇਸ਼ੁਰ ਇਸਰਾਏਲੀਆਂ ਉੱਤੇ ਕਰੋਧਵਾਨ ਹੋ ਗਿਆ ਇਸੇ ਕਾਰਣ ਇਨ੍ਹਾਂ ਲੋਕਾਂ ਦੀ ਗਿਣਤੀ 'ਦਾਊਦ ਪਾਤਸਾਹ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਨਾ ਕੀਤੀ ਗਈ।ਪਾਤਸ਼ਾਹ ਦੇ ਸ਼ਾਸਕ
25 ਇਹ ਉਨ੍ਹਾਂ ਲੋਕਾਂ ਦੀ ਸੂਚੀ ਹੈ ਜੋ ਪਾਤਸ਼ਾਹ ਦੀ ਮਿਲਖ ਲਈ ਜਿੰਮੇਵਾਰ ਸਨ: ਪਾਤਸ਼ਾਹ ਦੇ ਭਂਡਾਰੇ ਦਾ ਮੁਖੀਆ ਅਦੀੇਲ ਦਾ ਪੁੱਤਰ ਅਜ਼ਮਾਵਬ ਸੀ। ਉਜ਼ੀਯ੍ਯਾਹ ਦਾ ਪੁੱਤਰ ਯਹੋਨਾਬਾਨ ਛੋਟੇ ਨਗਰਾਂ, ਪਿੰਡਾਂ, ਖੇਤਾਂ ਅਤੇ ਮੁਨਾਰਿਆਂ ਦੇ ਭਂਡਾਰਾਂ ਦਾ ਮੁਖੀਆ ਸੀ।
26 ਕਲੂਬ ਦਾ ਪੁੱਤਰ ਅਜ਼ਰੀ ਕਿਸਾਨਾਂ ਦਾ ਮੁਖੀਆ ਸੀ।
27 ਦਾਖ ਦੇ ਬਾਗ਼ਾਂ ਉੱਪਰ ਸ਼ਿਮਈ ਰਾਮਾਬੀ ਸੀ। ਅਤੇ ਜਿਹੜਾ ਦਾਖ ਰਸ ਅੰਗੂਰਾਂ ਦੇ ਬਾਗ਼ਾਂ ਚੋ ਆਉਂਦਾ ਸੀ ਉਸ ਮੈਅ ਨੂੰ ਸੰਭਾਲਣ ਦਾ ਮੁਖੀ ਸ਼ਿਫ਼ਮ ਦਾ ਜ਼ਬਦੀ ਸੀ।
28 ਜੈਤੂਨ ਦੇ ਬਾਗਾਂ ਅਤੇ ਗੁਲ੍ਹ੍ਹਰ ਦੇ ਦਰਖਤਾਂ ਉੱਤੇ ਜਿਹੜੇ ਕਿ ਪੱਛਮ ਦੀਆਂ ਪਹਾੜੀ ਢਲਾਣਾਂ ਤੇ ਪੈਦਾ ਹੁੰਦੇ ਸਨ ਉਸਦਾ ਮੁਖੀਆ ਬਆਲ-ਹਨਾਨ ਸੀ ਜੋ ਗਦਰ ਤੋਂ ਸੀ। ਯੋਆਸ਼ ਜੈਤੂਨ ਦੇ ਤੇਲ ਨੂੰ ਸਾਂਭਣ ਦਾ ਇੰਚਾਰਜ ਸੀ।
29 ਸ਼ਿਟਰਈ ਸ਼ਾਰੋਨ ਦੇ ਇਲਾਕੇ ਵਿਚਲੇ ਪਸ਼ੂਆ ਦੀ ਸੰਭਾਲ ਕਰਨ ਉੱਪਰ ਸੀ। ਅਦਲਾਇ ਦਾ ਪੁੱਤਰ ਸ਼ਫ਼ਾਟ ਉਨ੍ਹਾਂ ਪਸ਼ੂਆਂ ਉੱਪਰ ਸੀ ਜੋ ਵਾਦੀ ਵਿੱਚ ਸਨ।
30 ਓਬੀਲ ਇਸ਼ਮਾਏਲੀ ਊਠਾਂ ਉੱਤੇ ਮੁਖੀਆ ਸੀ। ਅਤੇ ਖੋਤਿਆਂ ਉੱਪਰ ਯਹਦੇਯਾਹ ਮੇਰੋਨੀ ਸੀ।
31 ਯਾਜ਼ੀਜ਼ ਹਗਰੀ ਭੇਡਾਂ ਦਾ ਇੰਚਾਰਜ ਸੀ। ਇਹ ਸਾਰੇ ਆਗੂ ਦਾਊਦ ਪਾਤਸ਼ਾਹ ਦੀ ਮਿਲਖ ਦੀ ਸਾਂਭ ਸੰਭਾਲ ਕਰਦੇ ਸਨ।
32 ਯੋਨਾਬਾਨ ਬੁੱਧੀਮਾਨ ਸਲਾਹਕਾਰ ਅਤੇ ਮੁਨਸ਼ੀ ਸੀ ਅਤੇ ਇਹ ਦਾਊਦ ਦਾ ਚਾਚਾ ਸੀ। ਯਹੀੇਲ ਹਕਮੋਨੀ ਪਾਤਸ਼ਾਹ ਦੇ ਪੁੱਤਰਾਂ ਦੀ ਦੇਖਭਾਲ ਕਰਦਾ ਸੀ।
33 ਅਹੀਤੋਂਫ਼ਲ ਰਾਜੇ ਦਾ ਸਲਾਹ-ਕਾਰ ਸੀ। ਹੂਸ਼ਈ ਪਾਤਸ਼ਾਹ ਦਾ ਮਿੱਤਰ ਸੀ ਜੋ ਕਿ ਅਰਕੀ ਲੋਕਾਂ ਵਿੱਚੋਂ ਸੀ।
34 ਯਹੋਯਾਦਾ ਅਤੇ ਅਬਯਾਬਾਰ ਨੇ ਅਹੀਤੋਂਫ਼ਲ ਦੇ ਬਾਅਦ, ਰਾਜੇ ਦੇ ਸਲਾਹਕਾਰ ਦੀ ਜਗ੍ਹਾ ਲੈ ਲਈ। ਯਹੋਯਾਦਾ ਬਨਾਯਾਹ ਦਾ ਪੁੱਤਰ ਸੀ। ਯੋਆਬ ਸੈਨਾ ਦਾ ਸੈਨਾਪਤੀ ਸੀ।