1 Chronicles ੧ ਤਵਾਰੀਖ਼

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29


ਕਾਂਡ 8

1 ਬਿਨਯਾਮੀਨ ਬਲਾ ਦਾ ਪਿਤਾ ਸੀ ਅਤੇ ਬਲਾ ਉਸਦਾ ਪਲੇਠਾ ਪੁੱਤਰ ਸੀ। ਉਸਦਾ ਦੂਜਾ ਪੁੱਤਰ ਅਸ਼ਬੇਲ, ਤੀਜਾ ਅਹਰਹ ਸੀ।
2 ਨੋਹਾਹ ਬਿਨਯਾਮੀਨ ਦਾ ਚੌਬਾ ਪੁੱਤਰ, ਪੰਜਵਾਂ ਪੁੱਤਰ ਰਾਫ਼ਾ ਸੀ।
3 ਅਦ੍ਦਾਰ, ਗੇਰਾ, ਅਬੀਹੂਦ, ਅਬੀਸ਼ੂਆ, ਨਅਮਾਨ, ਅਹੋਅਹ, ਗੇਰਾ, ਸ਼ਫ਼ੂਫ਼ਾਨ ਅਤੇ ਹੂਰਾਮ ਇਹ ਸਭ ਬਲਾ ਦੇ ਪੁੱਤਰ ਸਨ।
4
5
6 ਇਹ ਅਹੂਦ ਦੇ ਉੱਤਰਾਧਿਕਾਰੀ ਸਨ। ਉਹ ਗਬਾ ਵਿੱਚ ਆਪਣੇ ਪਰਿਵਾਰਾਂ ਦੇ ਆਗੂ ਸਨ, ਅਤੇ ਉਹ ਕੈਦੀਆਂ ਵਜੋਂ ਮਾਨਾਹਬ ਨੂੰ ਲਿਜਾਏ ਗਏ ਸਨ। ਉਨ੍ਹਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ। ਅਹੂਦ ਦੇ ਉੱਤਰਾਧਿਕਾਰੀਆਂ ਚੋਁ: ਨਅਮਾਨ, ਅਹੀਯਾਹ ਅਤੇ ਗੇਰਾ। ਗੇਰਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰੋ ਕੱਢ ਦਿੱਤਾ। ਗੇਰਾ ਉਜ਼ਾ ਅਤੇ ਅਹੀਹੂਦ ਦਾ ਪਿਤਾ ਸੀ।
7
8 ਸ਼ਹਰਯਿਮ ਨੇ ਮੋਆਬ 'ਚ ਆਪਣੀਆਂ ਬੀਵੀਆਂ ਹੂਸ਼ੀਮ ਅਤੇ ਬਅਰਾ ਨੂੰ ਤਲਾਕ ਦੇ ਦਿੱਤਾ। ਇਸ ਉਪਰੰਤ ਹੋਰ ਬੀਵੀ ਤੋਂ ਉਸਨੇ ਕੁਝ ਬੱਚੇ ਜੰਮੇ।
9 ਸ਼ਹਰਯਿਮ ਨੇ ਆਪਣੀ ਹੋਰ ਬੀਵੀ ਜਿਸਦਾ ਨਾਂ ਹੋਦਸ਼ ਸੀ ਤੋਂ ਯੋਬਾਬ, ਸਿਬਯਾ, ਮੇਸ਼ਾ, ਮਲਕਮ, ਯਊਸ, ਸ਼ਾਕਯਾਹ ਅਤੇ ਮਿਰਮਾਹ ਪੈਦਾ ਕੀਤੇ। ਅਤੇ ਇਹ ਆਪਣੇ ਘਰਾਣਿਆਂ ਦੇ ਮੁਖੀੇ ਬਣੇ।
10
11 ਸ਼ਹਰਯਿਮ ਨੇ ਹੁਸ਼ੀਮ ਤੋਂ ਦੋ ਪੁੱਤਰ ਪੈਦਾ ਕੀਤੇ, ਜਿਨ੍ਹਾਂ ਦੇ ਨਾਉਂ ਅਬੀਟੂਬ ਤੇ ਅਲਪਾਅਲ ਸਨ।
12 ਅਲਪਾਅਲ ਦੇ ਪੁੱਤਰ ੇਬਰ, ਮਿਸ਼ਾਮ, ਸ਼ਾਮਰ, ਬਰੀਆਹ ਅਤੇ ਸ਼ਮਾ ਸਨ। ਸ਼ਾਮਰ ਨੇ ਓਨੋ ਅਤੇ ਲੋਦ ਨਗਰ ਵਸਾੇ ਅਤੇ ਲੋਦ ਦੇ ਆਸ-ਪਾਸ ਛੋਟੇ ਪਿਂਡ ਵੀ ਬਣਾਏ। ਬਰੀਆਹ ਅਤੇ ਸ਼ਮਾ ਅਯ੍ਯਲੋਨ ਵਿੱਚ ਰਹਿੰਦੇ ਪਰਿਵਾਰਾਂ ਦੇ ਆਗੂ ਸਨ। ਉਨ੍ਹਾਂ ਨੇ ਗਬ ਵਿੱਚ ਰਹਿੰਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ।
13
14 ਬਰੀਅਹ ਦੇ ਪੁੱਤਰ ਸ਼ਾਸ਼ਕ ਅਤੇ ਯਿਰੇਮੋਬ,
15 ਜ਼ਬਦਯਾਹ, ਅਰਾਦ ਅਤੇ ਆਦਰ,
16 ਮੀਕਾੇਲ, ਯਿਸ਼ਪਾਹ ਅਤੇ ਯੋਹਾ ਸਨ।
17 ਅਲਪਾਅਲ ਦੇ ਪੁੱਤਰਾਂ ਦੇ ਨਾਂ ਜ਼ਬਦਯਾਹ, ਮਸ਼ੁੱਲਾਮ, ਹਿਜ਼ਕੀ, ਹਬਰ,
18 ਯਿਸ਼ਮਰੇ, ਯਿਜ਼ਲੀਆਹ ਅਤੇ ਯੋਬਾਬ ਸਨ।
19 ਸ਼ਿਂਮਈ ਦੇ ਪੁੱਤਰ ਯਾਕੀਮ, ਜ਼ਿਕਰੀ, ਜ਼ਬਦੀ ਅਤੇ
20 ਅਲੀੇਨਈ, ਸਿਲ੍ਲਬਈ, ਅਲੀੇਲ,
21 ਅਦਾਯਾਹ, ਬਰਾਯਾਹ ਅਤੇ ਸ਼ਿਮਰਾਬ ਸਨ।
22 ਸ਼ਾਸ਼ਕ ਦੇ ਪੁੱਤਰ ਯਿਸ਼ਪਾਨ, ੇਬਰ ਅਲੀੇਲ,
23 ਅਬਦੋਨ, ਜ਼ਿਕਰੀ ਤੇ ਹਾਨਾਨ,
24 ਹਨਨਯਾਹ, ਏਲਾਮ ਅਤੇ ਅਨਬੋਬੀਯਾਹ,
25 ਯਿਫ਼ਦਯਾਹ ਅਤੇ ਫਨੂੇਲ ਸਨ।
26 ਯਹੋਰਾਮ ਦੇ ਪੁੱਤਰ ਸ਼ਮਸ਼ਰਈ, ਸ਼ਹਰਯਾਹ, ਅਬਲਯਾਹ,
27 ਯਅਰਸ਼ਯਾਹ, ਏਲੀਯਾਹ ਅਤੇ ਜ਼ਿਕਰੀ ਸਨ।
28 ਇਹ ਸਾਰੇ ਆਦਮੀ ਆਪਣੇ ਘਰਾਣਿਆਂ ਦੇ ਮੁਖੀੇ ਸਨ। ਇਹ ਆਪਣੀਆਂ ਕੁਲ ਪੱਤ੍ਰੀਆਂ ਵਿੱਚ ਆਗੂਆਂ ਵਜੋਂ ਜਾਣੇ ਜਾਂਦੇ ਹਨ। ਇਹ ਸਾਰੇ ਯਰੂਸ਼ਲਮ ਵਿੱਚ ਰਹਿੰਦੇ ਸਨ।
29 ਗਿਬਓਨ ਦਾ ਪਿਤਾ ਯਈੇਲ ਸੀ ਉਹ ਗਿਬਓਨ ਵਿੱਚ ਹੀ ਰਹਿੰਦਾ ਸੀ ਅਤੇ ਉਸਦੀ ਪਤਨੀ ਦਾ ਨਾਂ ਮਅਕਾਹ ਸੀ।
30 ਯਈੇਲ ਦਾ ਪਲੇਠਾ ਪੁੱਤਰ ਅਬਦੋਨ ਸੀ। ਉਸਦੇ ਬਾਕੀ ਪੁੱਤਰਾਂ ਦੇ ਨਾਂ ਸੂਰ, ਕੀਸ਼, ਬਅਲ ਤੇ ਨਾਦਾਬ ਸਨ,
31 ਅਤੇ ਗਦੋਰ, ਅਹਯੋ ਅਤੇ ਜ਼ਾਕਰ ਮਿਲਕੋਬ ਸਨ।
32 ਮਿਲਕੋਬ ਸ਼ਿਮਆਹ ਦਾ ਪਿਤਾ ਸੀ ਅਤੇ ਇਹ ਸਭ ਵੀ ਆਪਣੇ ਭਰਾਵਾਂ-ਸੰਬੰਧੀਆਂ ਨਾਲ ਯਰੂਸ਼ਲਮ ਵਿੱਚ ਹੀ ਉਨ੍ਹਾਂ ਦੇ ਕੋਲ ਹੀ ਵਸਦੇ ਸਨ।
33 ਨੇਰ ਕੀਸ਼ ਦਾ ਪਿਤਾ ਸੀ ਅਤੇ ਕੀਸ਼ ਸ਼ਾਊਲ ਦਾ ਪਿਤਾ ਤੇ ਸ਼ਾਊਲ ਯੋਨਾਬਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਅਸ਼ਬਅਲ ਦਾ ਪਿਤਾ ਸੀ।
34 ਯੋਨਾਬਾਨ ਦਾ ਪੁੱਤਰ ਮਰੀਬ-ਬਅਲ ਸੀ ਤੇ ਉਹ ਮੀਕਾਹ ਦਾ ਪਿਤਾ ਸੀ।
35 ਮੀਕਾਹ ਦੇ ਪੁੱਤਰ: ਪੀਬੋਨ, ਮਲਕ, ਤਅਰੇਆ ਅਤੇ ਆਹਾਜ਼ ਸਨ।
36 ਆਹਾਜ਼ ਯਹੋਅਦ੍ਦਾਹ ਦਾ ਪਿਤਾ ਸੀ ਤੇ ਯਹੋਅਦ੍ਦਾਹ ਆਲਮਬ, ਅਜ਼ਮਾਵਬ ਅਤੇ ਜ਼ਿਮਰੀ ਦਾ ਪਿਤਾ ਸੀ ਤੇ ਜ਼ਿਮਰੀ ਤੋਂ ਮੋਸਾ ਜੰਮਿਆ।
37 ਮੋਸਾ ਬਿਨਆ ਦਾ ਪਿਤਾ ਸੀ ਤੇ ਰਾਫਾਹ ਬਿਨਆ ਦਾ ਪੁੱਤਰ ਸੀ। ਅਲਾਸਾਹ ਰਾਫ਼ਾਹ ਦਾ ਪੁੱਤਰ ਸੀ ਤੇ ਅਲਾਸਾਹ ਦਾ ਪੁੱਤਰ ਆਸੇਲ।
38 ਆਸੇਲ ਦੇ ਅੱਗੋਂ 6 ਪੁੱਤਰ ਹੋਏ। ਜਿਨ੍ਹਾਂ ਦੇ ਨਾਂ ਅਜ਼ਰੀਕਾਮ, ਬੋਕਰੂ, ਇਸ਼ਮਾਏਲ, ਸ਼ਅਰਯਾਹ, ਓਬਦਯਾਹ ਅਤੇ ਹਾਨਨ ਸਨ।
39 ਸ਼ਕ ਆਸੇਲ ਦਾ ਭਰਾ ਸੀ। ੇਸ਼ਕ ਦੇ ਕੁਝ ਪੁੱਤਰ ਸਨ: ਊਲਾਮ ੇਸ਼ਕ ਦਾ ਪਲੇਠਾ ਪੁੱਤਰ ਸੀ, ਯਊਸ਼ ਉਸ ਦਾ ਦੂਜਾ ਪੁੱਤਰ, ਤੇ ਅਲੀਫ਼ਲਟ ਉਸਦਾ ਤੀਜਾ ਪੁੱਤਰ ਸੀ।
40 ਊਲਾਮ ਤੇ ਪੁੱਤਰ ਵੀਰ ਯੋਧਾ ਸਨ ਅਤੇ ਉਹ ਬੜੇ ਤੀਰਅੰਦਾਜ਼ ਸਨ ਅਤੇ ਉਨ੍ਹਾਂ ਦੇ ਬੜੇ ਸਾਰੇ ਪੁੱਤਰ-ਪੋਤਰੇ ਸਨ ਜੋ ਕੁਲ ਮਿਲਾ ਕੇ ਗਿਣਤੀ ਵਿੱਚ 150ਦੇ ਕਰੀਬ ਸਨ।ਇਹ ਸਾਰੇ ਬਿਨਯਾਮੀਨ ਦੇ ਉੱਤਰਾਧਿਕਾਰੀ ਸਨ।