ਕਾਂਡ 4
1 ਇਉਂ ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਉੱਪਰ ਰਾਜ ਕੀਤਾ।
2 ਉਸਦੇ ਸਰਦਾਰ ਇਹ ਸਨ ਜਿਨ੍ਹਾਂ ਨੇ ਰਾਜ ਵਿੱਚ ਉਸਦੀ ਮਦਦ ਕੀਤੀ।ਸਾਦੋਕ ਜਾਜਕ ਦਾ ਪੁੱਤਰ ਅਜ਼ਰਯਾਹ।
3 ਸ਼ੀਸ਼ਾ ਦਾ ਪੁੱਤਰ ਅਲੀ ਹੋਰਫ਼ ਅਤੇ ਅਹੀਯਾਹ। ਇਨ੍ਹਾਂ ਦਾ ਕੰਮ ਅਦਾਲਤ ਵਿੱਚ ਵਾਪਰਨ ਵਾਲੀਆਂ ਗੱਲਾਂ ਬਾਰੇ ਲੇਖਾ ਜੋਖਾ ਕਰਨਾ ਸੀ। ਇਹ ਲਿਖਾਰੀ ਦਾ ਕਾਜ ਸੰਭਾਲਦੇ ਸਨ।ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ ਲੋਕਾਂ ਦਾ ਇਤਿਹਾਸ ਲਿਖਦਾ ਸੀ।
4 ਯਹੋਯਾਦਾ ਦਾ ਪੁੱਤਰ ਬਨਾਯਾਹ ਸੈਨਾਪਤੀ ਸੀ।ਸਾਦੋਕ ਅਤੇ ਅਬਯਾਬਾਰ ਜਾਜਕ ਸਨ।
5 ਨਾਬਾਨ ਦਾ ਪੁੱਤਰ ਅਜ਼ਰਯਾਹ ਰਾਜਪਾਲਾਂ ਉੱਤੇ ਇੰਚਾਰਜ ਸੀ। ਨਾਬਾਨ ਦਾ ਪੁੱਤਰ ਜ਼ਾਬੂਦ ਜਾਜਕ ਅਤੇ ਸੁਲੇਮਾਨ ਪਾਤਸ਼ਾਹ ਦਾ ਸਲਾਹਕਾਰ ਸੀ।
6 ਅਹੀਸ਼ਾਰ ਮਹਿਲ ਦਾ ਇੰਚਾਰਜ ਸੀ। ਅਬਦਾ ਦਾ ਪੁੱਤਰ ਅਦੋਨੀਰਾਮ ਗੁਲਾਮਾਂ ਦਾ ਇੰਚਾਰਜ ਸੀ।
7 ਇਸਰਾਏਲ ਨੂੰ
12 ਹਿਸਿਆਂ ਵਿੱਚ ਵੰਡਿਆ ਹੋਇਆ ਸੀ, ਇਨ੍ਹਾਂ
12 ਹਿਸਿਆਂ ਨੂੰ ਜਿਲੇ ਦਾ ਨਾਂ ਦਿੱਤਾ ਗਿਆ ਸੀ। ਅਤੇ ਹਰ ਜਿਲੇ ਉੱਪਰ ਸ਼ਾਸਨ ਕਰਨ ਲਈ ਸੁਲੇਮਾਨ ਇੱਕ ਗਵਰਨਰ ਦੀ ਚੋਣ ਕਰਦਾ। ਇਨ੍ਹਾਂ ਨੂੰ ਇਹ ਹਿਦਾਇਤ ਸੀ ਕਿ ਇਹ ਪਾਤਸ਼ਾਹ ਅਤੇ ਉਸਦੇ ਘਰਾਣੇ ਲਈ ਰਸਤ ਲਿਆਉਣ। ਉਨ੍ਹਾਂ ਵਿੱਚੋਂ
12 ਦੇ
12 ਗਵਰਨਰ ਸਾਲ ਦੇ ਇੱਕ-ਇੱਕ ਮਹੀਨੇ ਉਸਨੂੰ ਰਸਤ ਪੁੱਜਦਾ ਕਰਦੇ ਸਨ।
8 ਉਨ੍ਹਾਂ
12 ਗਵਰਨਰਾਂ ਦੇ ਨਾਉਂ ਇਸ ਪ੍ਰਕਾਰ ਹਨ:ਬਨਹੂਰ ਅਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸੀ
9 ਬਨ-ਦਕਰ, ਮਾਕਸ ਸਆਲਬੀਮ, ਬੈਤ ਸ਼ਮਸ਼ ਅਤੇ ੇਲੋਨ-ਬੈਤ-ਹਨਾਨ ਦੇ ਵਿੱਚ ਸੀ।
10 ਬਨ-ਹਸਦ ਅਰੁਬੋਬ ਵਿੱਚ ਜਿਸ ਲਈ ਸੋਕੋਹ ਅਤੇ ਹੇਫ਼ਰ ਦਾ ਸਾਰਾ ਦੇਸ਼ ਸੀ।
11 ਬਨ ਅਬੀਨਾਦਾਬ ਨਪੋਬ ਦੋਰ ਦਾ ਗਵਰਨਰ ਸੀ, ਜਿਸ ਦੀ ਪਤਨੀ ਸੁਲੇਮਾਨ ਦੀ ਧੀ ਟਾਫਬ ਸੀ।
12 ਅਹੀਲੂਦ ਦਾ ਪੁੱਤਰ ਬਆਨਾ ਤਾਨਾਕ, ਮਗੀਦੋ ਅਤੇ ਸਾਰੇ ਬੈਤ ਸ਼ਾਨ ਦਾ ਰਾਜਪਾਲ ਸੀ ਜਿਹੜਾ ਕਿ ਸਾਰਬਾਨਾਹ ਤੋਂ ਅੱਗੇ ਹੈ। ਇਹ ਬੈਤ-ਸ਼ਾਨ ਤੋਂ ਮਹੋਲਾਹ ਤੀਕ ਯਿਜ਼ਰਾੇਲ ਤੋਂ ਹੇਠਾਂ ਯਾਕਮਆਮ ਦੇ ਦੂਸਰੇ ਪਾਸੇ ਤੀਕ ਸੀ।
13 ਬਨ-ਗ਼ਬਰ ਰਾਮੋਬ ਗਿਲਆਦ ਵਿੱਚ ਰਾਜਪਾਲ ਸੀ ਅਤੇ ਉਹ ਸਾਰੇ ਗਿਲਆਦ ਵਿੱਚ ਅਤੇ ਮਨ੍ਨਸ਼ਹ ਦੇ ਪੁੱਤਰ ਯਾਈਰ ਦੇ ਪਿਂਡ ਜੋ ਗਿਲਆਦ ਵਿੱਚ ਸਨ ਉਸਦੇ ਸਨ ਅਤੇ ਅਰਗੋਬ ਦੇ ਹਿੱਸੇ ਨਾਲ ਜੋ ਕਿ ਬਾਸ਼ਾਨ ਵਿੱਚ ਸੀ। ਭਾਵ
60 ਵੱਡੇ ਅਤੇ ਫ਼ਲੀਸ ਵਾਲੇ ਪਿੱਤਲ ਦੇ ਅਗਲਾਂ ਵਾਲੇ ਸ਼ਹਿਰ ਉਸਦੇ ਸਨ।
14 ਇੱਦੋ ਦਾ ਪੁੱਤਰ ਅਹੀਨਾਦਾਬ ਮਹਨਇਮ ਵਿੱਚ ਸੀ।
15 ਅਹੀਮਆਸ ਨਫਤਾਲੀ ਵਿੱਚ ਸੀ ਅਤੇ ਉਸਨੇ ਸੁਲੇਮਾਨ ਦੀ ਧੀ ਬਾਸਮਬ ਨਾਲ ਵਿਆਹ ਕਰਵਾ ਲਿਆ।
16 ਹੂਸ਼ਈ ਦਾ ਪੁੱਤਰ ਬਅਨਾ ਆਸ਼ੇਰ ਵਿੱਚ ਅਤੇ ਆਲੋਬ ਵਿੱਚ ਸੀ।
17 ਪਾਰੂਆਹ ਦਾ ਪੁੱਤਰ ਯਹੋਸ਼ਾਫ਼ਟ ਯਿੱਸਾਕਾਰ ਵਿੱਚ ਗਵਰਨਰ ਸੀ।
18 ਲਾ ਦਾ ਪੁੱਤਰ ਸ਼ਿਮਈ ਬਿਨਯਾਮੀਨ ਵਿੱਚ ਸੀ।
19 ਊਰੀ ਦਾ ਪੁੱਤਰ ਗਬਰ ਗਿਲਆਦ ਦੇ ਦੇਸ਼ ਵਿੱਚ ਜੋ ਅੰਮੋਰੀਆਂ ਦੇ ਰਾਜੇ ਸੀਹੋਨ ਅਤੇ ਬਾਸ਼ਾਨ ਦੇ ਰਾਜੇ ਓਗ ਦਾ ਦੇਸ਼ ਸੀ ਅਤੇ ਉਸ ਦੇਸ਼ ਦਾ ਉਹ ਇਕੱਲਾ ਗਵਰਨਰ ਸੀ।
20 ਯਹੂਦਾਹ ਅਤੇ ਇਸਰਾਏਲ ਵਿੱਚ ਅਨੇਕਾਂ ਲੋਕ ਰਹਿੰਦੇ ਸਨ। ਉਨ੍ਹਾਂ ਦੀ ਗਿਣਤੀ ਸਮੁੰਦਰ ਕਿਨਾਰੇ ਰੇਤਾਂ ਦੇ ਕਣਾਂ ਵਾਂਗ ਬਹੁਤ ਜ਼ਿਆਦਾ ਸੀ। ਲੋਕ ਖਾ-ਪੀ ਕੇ ਸ਼ਾਂਤੀ ਨਾਲ ਰਹਿੰਦੇ ਸਨ ਅਤੇ ਉਹ ਖੁਸ਼ ਸਨ।
21 ਸੁਲੇਮਾਨ ਨੇ ਫ਼ਰਾਤ ਦਰਿਆ ਤੋਂ ਲੈਕੇ ਫ਼ਲਿਸਤੀ ਇਲਾਕੇ ਤੀਕ ਦੇ ਸਾਰੇ ਰਾਜਾਂ ਤੇ ਸ਼ਾਸਨ ਕੀਤਾ। ਮਿਸਰ ਦੀ ਹਦ੍ਦ ਤੀਕ ਉਸਦਾ ਰਾਜ ਫੈਲਿਆ ਹੋਇਆ ਸੀ। ਇਨ੍ਹਾਂ ਦੇਸ਼ਾਂ ਨੇ ਸੁਲੇਮਾਨ ਨੂੰ ਨਜ਼ਰਾਨੇ ਘਲ੍ਲੇ ਉਸਦੇ ਜਿਉਂਦੇ ਜੀਅ ਉਸਦੇ ਆਦੇਸ਼ਾਂ ਦਾ ਪਾਲਣ ਕੀਤਾ।
22 ਇੰਨਾ ਅੰਨ ਦਾ ਭਂਡਾਰ ਸੀ ਜਿਹੜਾ ਕਿ ਸੁਲੇਮਾਨ ਨੂੰ ਪ੍ਰਤਿਦਿਨ ਲੋੜੀਂਦਾ ਸੀ ਆਪਣੇ ਤੇ ਆਪਣੇ ਸਾਥੀਆਂ ਲਈ ਜੋ ਉਸਦੀ ਰਸੋਈ 'ਚ ਖਾਂਦੇ ਸਨ:225 ਮਣ ਮੈਦਾ,
450 ਮਣ ਆਟਾ,
10 ਮੋਟੇ ਬਲਦ ਅਤੇ ਚਰਾਈ ਵਿੱਚੋਂ
20 ਗਾਵਾਂ,
100 ਭੇਡਾਂ ਅਤੇ ਜੰਗਲੀ ਜਾਨਵਰ ਜਿਵੇਂ ਕਿ ਕਈ ਤਰ੍ਹਾਂ ਦੇ ਜੰਗਲੀ ਹਿਰਨ, ਪਾਹੜੇ ਅਤੇ ਮੋਟੇ ਕੁਕ੍ਕੜ ਆਦਿ।
23
24 ਸੁਲੇਮਾਨ ਨੇ ਦਰਿਆ ਦੇ ਪੱਛਮੀ ਇਲਾਕੇ ਦੇ ਸਾਰੇ ਦੇਸ਼ਾਂ ਉੱਪਰ ਰਾਜ ਕੀਤਾ। ਇਹ ਜ਼ਮੀਨ ਤਿਫਸਾਹ ਤੋਂ ਲੈਕੇ ਅਜ਼ਾਹ੍ਹ ਤੀਕ ਸੀ ਅਤੇ ਸੁਲੇਮਾਨ ਦੇ ਰਾਜ ਵਿੱਚ ਸਾਰੇ ਪਾਸੇ ਸ਼ਾਂਤੀ ਸੀ।
25 ਸੁਲੇਮਾਨ ਦੇ ਜੀਵਨ ਕਾਲ ਵਿੱਚ ਯਹੂਦਾਹ ਅਤੇ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਹਂਜੀਰ ਹੇਠ, ਦਾਨ ਤੋਂ ਲੈਕੇ ਬੇਰਸ਼ਬਾ ਤੀਕ ਸ਼ਾਂਤੀ ਅਤੇ ਸੁਰਖਿਆ 'ਚ੍ਚ ਰਹਿੰਦਾ ਸੀ।
26 ਸੁਲੇਮਾਨ ਕੋਲ
4000 ਰੱਥਾਂ ਦੇ ਘੋੜੇ ਰੱਖਣ ਲਈ ਤਬੇਲੇ ਸਨ, ਅਤੇ ਉਸਦੇ ਕੋਲ
12ਣ000 ਘੋੜ ਸਵਾਰ ਸੈਨਾ ਦੇ ਆਦਮੀ ਸਨ।
27 ਹਰ ਮਹੀਨੇ ਇਹ ਰਜਵਾੜੇ ਗਵਰਨਰ ਆਪਣੀ ਵਾਰੀ ਆਉਣ ਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਉਸਦੇ ਲਂਗਰ ਵਿੱਚੋਂ ਖਾਂਦੇ ਸਨ, ਰਸਤ ਅਪੜਾਉਂਦੇ ਸਨ, ਅਤੇ ਇਸ ਗੱਲ ਵਿੱਚ ਉਹ ਕਿਸੇ ਕਿਸਮ ਦੀ ਕਿਰਸ ਨਹੀਂ ਸੀ ਕਰਦੇ।
28 ਰਾਜਪਾਲਾਂ ਨੇ ਸਵਾਰੀ ਘੋੜਿਆਂ ਲਈ ਅਤੇ ਰੱਥਾਂ ਦੇ ਘੋੜਿਆਂ ਲਈ ਚਾਰਾ ਅਤੇ ਜਁੌ ਵੀ ਦਿੱਤੇ। ਹਰ ਰਾਜਪਾਲ ਨੇ, ਆਪਣੀ ਵਾਰੀ ਵੇਲੇ, ਇਸ ਚਾਰੇ ਨੂੰ ਲੋੜੀਁਦੀ ਜਗ੍ਹਾ ਤੇ ਪਹੁੰਚਾਇਆ।
29 ਪਰਮੇਸ਼ੁਰ ਨੇ ਸੁਲੇਮਾਨ ਨੂੰ ਕੁਝ ਵਧੇਰੇ ਹੀ ਸਿਆਣਪ ਅਤੇ ਸੂਝ ਦਿੱਤੀ, ਅਤੇ ਗਿਆਨ ਦਿੱਤਾ ਜੋ ਸਮੁੰਦਰ ਕਿਨਾਰੇ ਦੀ ਰੇਤੇ ਦੀ ਤਰ੍ਹਾਂ ਮਿਣਿਆ ਨਹੀਂ ਜਾ ਸਕਦਾ ਸੀ।
30 ਸੁਲੇਮਾਨ ਕੋਲ ਪੂਰਬ ਵਿਚਲੇ ਸਾਰੇ ਲੋਕਾਂ ਨਾਲੋਂ ਵਧੇਰੇ ਸਿਆਣਪ ਸੀ। ਉਹ ਮਿਸਰ ਵਿਚਲੇ ਸਾਰੇ ਸਿਆਣੇ ਲੋਕਾਂ ਨਾਲੋ ਵਧੇਰੇ ਸਿਆਣਾ ਸੀ।
31 ਉਹ ਧਰਤੀ ਦੇ ਕਿਸੇ ਵੀ ਮਨੁੱਖ ਤੋਂ ਕਿਤੇ ਵਧ ਸਿਆਣਾ ਸੀ, ਉਹ ੇਬਾਨ ਅਜ਼ਰਾਹੀ ਅਤੇ ਹੇਮਾਨ ਅਤੇ ਮਾਹੋਲ ਦੇ ਪੁੱਤਰ ਕਲਕੋਲ ਅਤੇ ਦਰਦਾ ਨਾਲੋਂ ਵੀ ਕਿਤੇ ਵਧ ਬੁੱਧੀਮਾਨ ਸੀ ਅਤੇ ਉਸਦਾ ਨਾਉਂ ਆਲੇ-ਦੁਆਲੇ ਇਸਰਾਏਲ ਦੇ ਅਤੇ ਯਹੂਦਾਹ ਵਿੱਚ ਸਾਰਿਆਂ ਵਿੱਚੋਂ ਮਹਾਨ ਸੀ ਅਤੇ ਪ੍ਰਸਿਧ੍ਧ ਸੀ।
32 ਆਪਣੇ ਜੀਵਨ ਕਾਲ ਵਿੱਚ ਸੁਲੇਮਾਨ ਨੇ
3000 ਕਹਾਉਤਾਂ ਰਚੀਆਂ ਅਤੇ
1005 ਗੀਤਾਂ ਦੀ ਰਚਨਾ ਕੀਤੀ।
33 ਸੁਲੇਮਾਨ ਨੂੰ ਪ੍ਰਕਿਰਤੀ ਬਾਰੇ ਵੀ ਬੜਾ ਗਿਆਨ ਸੀ। ਉਸ ਨੇ ਹਰ ਤਰ੍ਹਾਂ ਦੇ ਪੌਦਿਆਂ ਅਤੇ ਰੁੱਖਾਂ ਬਾਰੇ, ਲਬਾਲੋਨ ਦੇ ਦਿਆਰ ਦੇ ਰੁੱਖਾਂ ਤੋਂ ਲੈਕੇ ਕੰਧਾਂ ਉੱਤੇ ਉਗਦੀਆਂ ਛੋਟੀਆਂ ਵੇਲਾਂ ਤਾਈਂ ਸਮਝਾਇਆ। ਉਸ ਨੇ ਜਾਨਵਰਾਂ, ਪੰਛੀਆਂ, ਰੀਁਗਣ ਵਾਲੇ ਜੀਵਾਂ ਅਤੇ ਮੱਛੀਆਂ ਬਾਰੇ ਸਮਝਾਇਆ।
34 ਦੂਰ-ਦੂਰ ਦੇ ਰਾਜਾਂ ਤੋਂ ਲੋਕ ਸੁਲੇਮਾਨ ਦੀ ਸਿਆਣਪ ਦੀਆਂ ਗੱਲਾਂ ਸੁਣਨ ਅਤੇ ਉਸਤੋਂ ਗਿਆਨ ਲੈਣ ਆਉਂਦੇ। ਸਭ ਰਾਜਾਂ ਦੇ ਰਾਜੇ ਆਪਣੇ ਸਿਆਣੇ ਲੋਕਾਂ ਨੂੰ ਸੁਲੇਮਾਨ ਪਾਤਸ਼ਾਹ ਦੀ ਸਿਆਣਪ ਤੇ ਗਿਆਨ ਭਰਪੂਰ ਪ੍ਰਵਚਨਾਂ ਨੂੰ ਸੁਣਨ ਲਈ ਭੇਜਦੇ।