੧ ਕੁਰਿੰਥੀਆਂ

ਕਾਂਡ : 1 2 3 4 5 6 7 8 9 10 11 12 13 14 15 16


ਕਾਂਡ 16

1 ਹੁਣ, ਮੈਂ ਪਰਮੇਸ਼ੁਰ ਦੇ ਲੋਕਾਂ ਪੈਸੇ ਦੀ ਉਗਰਾਈ ਬਾਰੇ ਲਿਖਦਾ ਹਾਂ। ਜਿਵੇਂ ਮੈਂ ਗਲਾਤਿਯਾ ਦੀ ਕਲੀਸਿਯਾ ਨੂੰ ਕਰਨ ਲਈ ਕਿਹਾ ਸੀ, ਉਵੇਂ ਹੀ ਕਰੋ।
2 ਹਫ਼ਤੇ ਦੇ ਹਰ ਪਹਿਲੇ ਦਿਨ, ਤੁਹਾਡੇ ਵਿੱਚੋਂ ਹਰ ਕਿਸੇ ਨੂੰ ਤੁਹਾਡੀਆਂ ਤਨਖਾਹਾਂ ਅਨੁਸਾਰ ਪੈਸਿਆਂ ਦੀ ਕੁਝ ਰਕਮ ਬਨਾਉਣੀ ਚਾਹੀਦੀ ਹੈ। ਇਹ ਧਨ ਇੱਕ ਖਾਸ ਜਗ਼੍ਹਾ ਉੱਤੇ ਰੱਖੋ। ਤਾਂ ਫ਼ਿਰ ਤੁਹਾਨੂੰ ਮੇਰੇ ਆਉਣ ਉੱਤੇ ਆਪਣਾ ਪੈਸਾ ਇਕੱਠਾ ਨਹੀਂ ਕਰਨਾ ਪਵੇਗਾ।
3 ਜਦੋਂ ਮੈਂ ਆਵਾਂਗਾ, ਮੈਂ ਕੁਝ ਲੋਕਾਂ ਨੂੰ ਤੁਹਾਡੇ ਚੜ੍ਹਾਵੇ ਪ੍ਰਾਪਤ ਕਰਨ ਯਰੂਸ਼ਲਮ ਭੇਜਾਂਗਾ। ਇਹ ਉਹੀ ਲੋਕ ਹੋਣਗੇ ਜਿਨ੍ਹਾਂ ਨੂੰ ਤੁਸੀਂ ਇਸ ਉਦੇਸ਼ ਲਈ ਵਿਸ਼ੇਸ਼ ਤੌਰ ਤੇ ਚੁਣੋਂਗੇ, ਮੈਂ ਉਨ੍ਹਾਂ ਨੂੰ ਜਾਣ ਪਛਾਣ ਦੀਆਂ ਚਿਠੀਆਂ ਦੇਵਾਂਗਾ।
4 ਜੇਕਰ ਇਹ ਮੇਰੇ ਲਈ ਵੀ ਜਾਣਾ ਚੰਗਾ ਲੱਗੇਗਾ, ਫ਼ੇਰ ਇਹ ਆਦਮੀ ਮੇਰੇ ਨਾਲ ਜਾਣਗੇ।
5 ਮੇਰੀ ਯੋਜਨਾ ਮਕਦੂਨਿਯਾ ਰਾਹੀਂ ਜਾਣ ਦੀ ਹੈ। ਇਸ ਲਈ ਮਕਦੂਨਿਯਾ ਵਿੱਚੋਂ ਸਫ਼ਰ ਕਰਨ ਤੋਂ ਬਾਦ, ਮੈਂ ਤੁਹਾਡੇ ਕੋਲ ਆਵਾਂਗਾ।
6 ਸ਼ਾਇਦ ਮੈਂ ਕੁਝ ਸਮੇਂ ਲਈ ਤੁਹਾਡੇ ਕੋਲ ਠਹਿਰਾਂਗਾ। ਹੋ ਸਕਦਾ ਹੈ ਕਿ ਮੈਂ ਸਾਰੀਆਂ ਸਰਦੀਆਂ ਠਹਿਰਾਂ। ਫ਼ੇਰ ਤੁਸੀਂ ਮੇਰੇ ਸਫ਼ਰ ਵਿੱਚ, ਜਿਥੇ ਮੈਂ ਜਾਵਾਂ, ਜਾਣ ਵਿੱਚ ਸਹਾਇਤਾ ਕਰ ਸਕਦੇ ਹੋ।
7 ਇਸ ਵਾਰ ਮੈਂ ਤੁਹਾਨੂੰ ਨਹੀਂ ਮਿਲਣਾ ਚਾਹੁੰਦਾ ਕਿਉਂਕਿ ਇਹ ਥੋੜੇ ਸਮੇਂ ਲਈ ਹੀ ਹੋਵੇਗਾ। ਜੇਕਰ ਪਰਮੇਸ਼ੁਰ ਆਗਿਆ ਦੇਵੇ, ਤਾਂ ਮੈਂ ਲਮੇਰੇ ਸਮੇਂ ਲਈ ਤੁਹਾਡੇ ਨਾਲ ਠਹਿਰਨ ਦੀ ਆਸ ਰੱਖਦਾ ਹਾਂ।
8 ਪਰੰਤੂ ਪੰਤੇਕੁਸਤ ਤੱਕ ਮੈਂ ਇਫ਼ੇਸਸ ਠਹਿਰਾਂਗਾ।
9 ਮੈਂ ਇਥੇ ਇੱਕ ਅਵਸਰ ਕਾਰਣ ਠਹਿਰਾਂਗਾ। ਮੈਨੂੰ ਉਥੇ ਇੱਕ ਵੱਡਾ ਅਤੇ ਫ਼ਲਦਾਇਕ ਕਾਰਜ਼ ਕਰਨਾ ਹੈ। ਬਹੁਤ ਸਾਰੇ ਲੋਕ ਇਸ ਦੇ ਖਿਲਾਫ਼ ਹਨ।
10 ਸ਼ਾਇਦ ਤਿਮੋਥਿਉਸ ਤੁਹਾਡੇ ਕੋਲ ਆਵੇ। ਉਸਦੀ ਰਿਹਾਇਸ਼ ਨੂੰ ਆਰਾਮ ਦਾਇਕ ਬਨਾਉਣ ਦੀ ਕੋਸ਼ਿਸ਼ ਕਰਨੀ। ਉਹ ਵੀ ਮੇਰੇ ਵਾਂਗ ਪ੍ਰਭੂ ਲਈ ਕਾਰਜ ਕਰ ਰਿਹਾ ਹੈ।
11 ਇਸ ਲਈ ਤੁਹਾਡੇ ਵਿੱਚੋਂ, ਕਿਸੇ ਨੂੰ ਵੀ ਉਸਦੀ ਅਵਗਿਆ ਨਹੀਂ ਕਰਨੀ ਚਾਹੀਦੀ। ਸ਼ਾਂਤਮਈ ਢੰਗ ਨਾਲ ਉਸਦੀ ਯਾਤਰਾ ਵਿੱਚ ਸਹਾਇਤਾ ਕਰਨੀ ਤਾਂ ਜੋ ਉਹ ਮੇਰੇ ਕੋਲ ਵਾਪਸ ਆ ਸਕੇ। ਮੈਂ ਹੋਰਨਾਂ ਭਰਾਵਾਂ ਸਹਿਤ ਉਸਦੀ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਹਾਂ।
12 ਹੁਣ ਆਪਣੇ ਭਰਾ ਅਪੁਲੋਸ ਬਾਰੇ, ਮੈਂ ਉਸਨੂੰ ਤੁਹਾਡੇ ਕੋਲ ਉਸਦੇ ਭਰਾਵਾਂ ਸਮੇਤ ਆਉਣ ਲਈ ਜ਼ੋਰਦਾਰ ਪ੍ਰੇਰਣਾ ਕੀਤੀ ਸੀ। ਪਰ ਨਿਸ਼ਚਿਤ ਹੀ ਉਹ ਹੁਣੇ ਨਹੀਂ ਆਉਣਾ ਚਾਹੁੰਦਾ ਸੀ। ਪਰ ਜਦੋਂ ਵੀ ਉਸਨੂੰ ਤੁਹਾਨੂੰ ਦੇਖਣ ਦਾ ਮੌਕਾ ਮਿਲਿਆ ਉਹ ਤੁਹਾਡੇ ਕੋਲ ਆਵੇਗਾ।
13 ਸਾਵਧਾਨ ਰਹੋ। ਨਿਹਚਾ ਵਿੱਚ ਦ੍ਰਿੜ ਰਹੋ। ਹੌਂਸਲਾ ਰੱਖਣਾ ਅਤੇ ਮਜ਼ਬੂਤ ਬਨਣਾ।
14 ਹਰ ਗੱਲ ਪਿਆਰ ਨਾਲ ਕਰਨਾ।
15 ਤੁਹਾਨੂੰ ਪਤਾ ਹੀ ਹੈ ਕਿ ਸਤਫ਼ਨਾਸ ਅਤੇ ਉਸਦਾ ਪਰਿਵਾਰ ਅਛਾਈਆਂ ਵਿੱਚ ਪਹਿਲੇ ਆਸਥਾਵਾਨ ਸਨ। ਉਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਲੋਕਾਂ ਦੀ ਸੇਵਾ ਲਈ ਅਰਪਿਤ ਕਰ ਦਿੱਤਾ ਹੈ। ਭਰਾਵੋ ਅਤੇ ਭੈਣੋ, ਉਨ੍ਹਾਂ ਲੋਕਾਂ ਦਾ ਅਨੁਸਰਣ ਕਰੋ ਜਿਹੜੇ ਉਨ੍ਹਾਂ ਵਰਗੇ ਹਨ ਅਤੇ ਜਿਹੜੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਨਾਲ ਸੇਵਾ ਕਰਦੇ ਹਨ।
16
17 ਮੈਂ ਖੁਸ਼ ਹਾਂ ਕਿ ਸਤਫ਼ਨਾਸ, ਫ਼ਰਤੂਨਾਤੁਸ, ਅਤੇ ਅਖਾਇਕੁਸ ਇਥੇ ਆਏ ਹਨ। ਤੁਸੀਂ ਭਾਵੇਂ ਇਥੇ ਨਹੀਂ ਹੋ ਪਰ ਉਨ੍ਹਾਂ ਨੇ ਤੁਹਾਡੀ ਘਾਟ ਪੂਰੀ ਕਰ ਦਿੱਤੀ ਹੈ।
18 ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਆਤਮੇ ਨੂੰ ਰਾਹਤ ਦਿੱਤੀ ਹੈ। ਤੁਹਾਨੂੰ ਇਹੋ ਜਿਹੇ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ।
19 ਅਸਿਯਾ ਦੀਆਂ ਕਲੀਸਿਯਾਵਾਂ ਤੁਹਾਨੂੰ ਸ਼ੁਬਕਾਮਨਾਵਾਂ ਭੇਜਦੀਆਂ ਹਨ। ਅਕੂਲਾ ਅਤੇ ਪਰਿਸਕਾ ਪ੍ਰਭੂ ਦੇ ਨਾਮ ਵਿੱਚ ਸ਼ੁਭਕਾਮਨਾਵਾਂ ਭੇਜਦੇ ਹਨ। ਅਤੇ ਜਿਹੜੀ ਕਲੀਸਿਯਾ ਉਨ੍ਹਾਂ ਦੇ ਘਰ ਜੁੜ ਬੈਠਦੀ ਹੈ ਉਹ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੀ ਹੈ।
20 ਇਥੋਂ ਦੇ ਸਾਰੇ ਭਰਾ ਅਤੇ ਭੈਣਾ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਨ। ਜਦੋਂ ਤੁਸੀਂ ਇਕਸਾਥ ਇਕਠੇ ਹੋਵੋ, ਇੱਕ ਦੂਜੇ ਨੂੰ ਪਵਿੱਤਰ ਚੁੰਮੀ ਨਾਲ ਸ਼ੁਭਕਾਮਨਾ ਦਿਉ।
21 ਮੈਂ, ਪੌਲੁਸ ਹਾਂ, ਮੈਂ ਇਹ ਪੱਤਰ ਆਪਣੇ ਖੁਦ ਦੇ ਹੱਥੀਂ ਲਿਖ ਰਿਹਾ ਹਾਂ।
22 ਜੇ ਕੋਈ ਵਿਅਕਤੀ ਪ੍ਰਭੂ ਨੂੰ ਪਿਆਰ ਨਹੀਂ ਕਰਦਾ ਤਾਂ ਉਸ ਵਿਅਕਤੀ ਨੂੰ ਪਰਮੇਸ਼ੁਰ ਤੋ ਜੁਦਾ ਰਹਿਣ ਦਿਉ ਹਮੇਸ਼ਾ ਗੁਆਚਿਆ ਹੋਇਆ!ਹੇ ਪ੍ਰਭੂ, ਆ ਜਾਓ।
23 ਪ੍ਰਭੂ ਯਿਸੂ ਦੀ ਤੁਹਾਡੇ ਉੱਪਰ ਕਿਰਪਾ ਹੋਵੇ।
24 ਮੇਰਾ ਮਸੀਹ ਯਿਸੂ ਵਿੱਚ ਪਿਆਰ, ਤੁਹਾਡੇ ਸਾਰਿਆਂ ਦੇ ਨਾਲ ਹੋਵੋ। ਆਮੀਨ