ਕਾਂਡ 12
1 ਯਹੋਵਾਹ ਨੇ ਨਾਬਾਨ ਨੂੰ ਦਾਊਦ ਦੇ ਕੋਲ ਭੇਜਿਆ। ਨਾਬਾਨ ਨੇ ਦਾਊਦ ਕੋਲ ਆਕੇ ਉਸਨੂੰ ਕਿਹਾ, "ਸ਼ਹਿਰ ਵਿੱਚ ਦੋ ਮਨੁੱਖ ਸਨ, ਉਨ੍ਹਾਂ ਵਿੱਚੋਂ ਇੱਕ ਅਮੀਰ ਸੀ ਅਤੇ ਦੂਜਾ ਗਰੀਬ।
2 ਅਮੀਰ ਮਨੁੱਖ ਕੋਲ ਢੇਰ ਸਾਰੇ ਇੱਜੜ ਅਤੇ ਵਗ੍ਗ ਸਨ।
3 ਪਰ ਗਰੀਬ ਮਨੁੱਖ ਕੋਲ ਕੁਝ ਵੀ ਨਹੀਂ ਸੀ ਸਿਵਾੇ ਇੱਕ ਭੇਡਾਂ ਦੀ ਲੇਲੀ ਦੇ। ਗਰੀਬ ਮਨੁੱਖ ਨੇ ਇੱਕ ਲੇਲੀ ਦੀ ਜੋ ਉਸਨੇ ਖਰੀਦੀ ਸੀ ਆਪਣੇ ਬੱਚਿਆਂ ਦੇ ਨਾਲ ਉਸਦੀ ਦੇਖਭਾਲ ਕੀਤੀ ਅਤੇ ਉਹ ਵੀ ਉਸਦੇ ਬੱਚਿਆਂ ਦੇ ਨਾਲ ਵੱਡੀ ਹੋਈ। ਉਹ ਗਰੀਬ ਮਨੁੱਖ ਦੀ ਰੋਟੀ ਵਿੱਚੋਂ ਹੀ ਖਾਂਦੀ ਅਤੇ ਉਸੇ ਕਟੋਰੇ ਵਿੱਚੋਂ ਪਾਣੀ ਪੀਁਦੀ ਅਤੇ ਗਰੀਬ ਮਨੁੱਖ ਦੀ ਛਾਤੀ ਉੱਪਰ ਸੌਂ ਜਾਂਦੀ। ਉਹ ਲੇਲੀ ਉਸ ਗਰੀਬ ਮਨੁੱਖ ਦੀ ਧੀਆਂ ਵਾਂਗ ਪਲੀ।
4 "ਫ਼ਿਰ ਇੱਕ ਮੁਸਾਫ਼ਿਰ ਉਸ ਅਮੀਰ ਆਦਮੀ ਕੋਲ ਆਇਆ। ਉਹ ਧਨਾਢ ਮੁਸਾਫ਼ਿਰ ਨੂੰ ਭੋਜਨ ਖੁਆਉਣਾ ਚਾਹੁੰਦਾ ਸੀ ਪਰ ਉਹ ਧਨਾਢ ਆਪਣੇ ਇੱਜੜ ਅਤੇ ਵਗ੍ਗ ਵਿੱਚੋਂ ਕੁਝ ਵੀ ਨਹੀਂ ਸੀ ਖੁਆਉਣਾ ਚਾਹੁੰਦਾ ਇਸ ਲਈ ਉਸਨੇ ਉਸ ਗਰੀਬ ਆਦਮੀ ਦੀ ਲੇਲੀ ਖੋਹ ਲਈ ਅਤੇ ਉਸਨੂੰ ਵੱਢ ਕੇ ਉਸ ਮੁਸਾਫ਼ਿਰ ਲਈ ਭੋਜਨ ਤਿਆਰ ਕਰਵਾਇਆ।'
5 ਦਾਊਦ ਨੂੰ ਉਸ ਧਨਾਢ ਤੇ ਬੜਾ ਕਰੋਧ ਆਇਆ ਤਾਂ ਉਸ ਨੇ ਨਾਬਾਨ ਨੂੰ ਆਖਿਆ, "ਜਿਉਂਦੇ ਯਹੋਵਾਹ ਦੀ ਸੌਂਹ, ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵਢ੍ਢਣਯੋਗ ਹੈ।
6 ਸੋ ਉਹ ਮਨੁੱਖ ਹੁਣ ਉਸ ਲੇਲੀ ਤੋਂ ਚੌਗੁਣੀ ਕੀਮਤ ਦੇਵੇ ਕਿਉਂ ਕਿ ਉਸਨੇ ਅਜਿਹਾ ਭਿਅੰਕਰ ਕੰਮ ਕੀਤਾ ਅਤੇ ਉਸ ਉੱਤੇ ਦਯਾ ਨਾ ਕੀਤੀ।'
7 ਤੱਦ ਨਾਬਾਨ ਨੇ ਦਾਊਦ ਨੂੰ ਕਿਹਾ, "ਉਹ ਧਨਾਢ ਤੂੰ ਹੀ ਤਾਂ ਹੈਂ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਉਂ ਆਖਿਆ ਹੈ, "ਮੈਂ ਤੈਨੂੰ ਮਸਹ ਕੀਤਾ ਤਾਂ ਜੋ ਤੂੰ ਇਸਰਾਏਲ ਉੱਪਰ ਰਾਜ ਕਰੇਁ। ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ।
8 ਮੈਂ ਤੈਨੂੰ ਉਸ ਦਾ ਪਰਿਵਾਰ ਅਤੇ ਉਸ ਦੀਆਂ ਪਤਨੀਆਂ ਵੀ ਲੈਣ ਦਿੱਤੀਆ ਅਤੇ ਮੈਂ ਤੈਨੂੰ ਇਸਰਾਏਲ ਅਤੇ ਯਹੂਦਾਹ ਦਾ ਪਾਤਸ਼ਾਹ ਬਣਾਇਆ। ਅਤੇ ਜੇਕਰ ਇਹ ਕਾਫ਼ੀ ਨਾ ਹੁੰਦਾ ਮੈਂ ਤੈਨੂੰ ਹੋਰ ਵੀ ਵਧੇਰੇ ਦਿੰਦਾ।
9 ਪਰ ਤੂੰ ਯਹੋਵਾਹ ਦੇ ਹੁਕਮ ਨੂੰ ਅਣਗੌਲਿਆ ਕਿਉਂ ਕੀਤਾ? ਤੂੰ ਉਹ ਸਭ ਕੁਝ ਕਿਉਂ ਕੀਤਾ ਜਿਸਨੂੰ ਉਸਨੇ ਗ਼ਲਤ ਆਖ ਮਨ੍ਹਾ ਕੀਤਾ ਸੀ? ਤੂੰ ਹਿੱਤੀ ਊਰਿਯ੍ਯਾਹ ਨੂੰ ਕਿਉਂ ਤਲਵਾਰ ਨਾਲ ਵਢਾਇਆ ਅਤੇ ਉਸਦੀ ਪਤਨੀ ਨੂੰ ਲੈਕੇ ਆਪਣੀ ਬਣਾਇਆ? ਇਉਂ ਤੂੰ ਅੰਮੋਨੀਆਂ ਕੋਲੋਂ ਊਰਿਯ੍ਯਾਹ ਨੂੰ ਤਲਵਾਰ ਨਾਲ ਮਰਵਾਇਆ।
10 ਇਸ ਲਈ, ਹਿਂਸਕ ਮੌਤ ਬਾਰ-ਬਾਰ ਤੇਰੇ ਪਰਿਵਾਰ ਨੂੰ ਮਾਰੇਗੀ। ਤੂੰ ਊਰਿਯ੍ਯਾਹ ਹਿੱਤੀ ਦੀ ਪਤਨੀ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਆਇਆ ਅਤੇ ਅਜਿਹਾ ਕਰਕੇ ਤੂੰ ਸਾਬਿਤ ਕਰ ਦਿੱਤਾ ਕਿ ਤੂੰ ਮੈਨੂੰ ਤਿਰਸਕਾਰਦਾ ਹੈਂ।'
11 "ਯਹੋਵਾਹ ਇਹ ਆਖਦਾ ਹੈ ਕਿ, ਮੈਂ ਇੱਕ ਬਦੀ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਪਰ ਪਾਵਾਂਗਾ ਅਤੇ ਮੈਂ ਤੇਰੀਆਂ ਬੀਵੀਆਂ ਨੂੰ ਲੈਕੇ ਤੇਰੀਆਂ ਅੱਖਾਂ ਦੇ ਸਾਮ੍ਹਣੇ ਤੇਰੇ ਗੁਆਂਢੀ ਨੂੰ ਦੇਵਾਂਗਾ ਅਤੇ ਉਹ ਉਨ੍ਹਾਂ ਨਾਲ ਸੰਭੋਗ ਕਰੇਗਾ ਅਤੇ ਦਿਨ ਦੇ ਚਾਨਣ ਵਾਂਗ ਇਹ ਗੱਲ ਹਰ ਇੱਕ ਨੂੰ ਪਤਾ ਹੋਵੇਗੀ।
12 ਤੂੰ ਬਬ-ਸ਼ਬਾ ਨਾਲ ਚੋਰੀ ਸੰਭੋਗ ਕੀਤਾ ਪਰ ਮੈਂ ਤੈਨੂੰ ਇਸ ਲਈ ਦੰਡ ਦੇਵਾਂਗਾ ਤਾਂ ਜੋ ਸਾਰੇ ਇਸਰਾਏਲੀ ਜਾਣ ਲੈਣ।"
13 ਤੱਦ ਦਾਊਦ ਨੇ ਨਾਬਾਨ ਨੂੰ ਕਿਹਾ, "ਮੇਰੇ ਕੋਲੋਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ।'ਨਾਬਾਨ ਨੇ ਦਾਊਦ ਨੂੰ ਕਿਹਾ, "ਯਹੋਵਾਹ ਨੇ ਵੀ ਤੇਰਾ ਪਾਪ ਬਖਸ਼ਿਆ ਤੂੰ ਮਰੇਂਗਾ ਨਹੀਂ।
14 ਤੂੰ ਅਜਿਹਾ ਪਾਪ ਕੀਤਾ ਹੈ ਕਿ, ਹੁਣ ਯਹੋਵਾਹ ਦੇ ਦੁਸ਼ਮਣਾਂ ਨੂੰ ਉਸ ਲਈ ਆਪਣੀ ਇੱਜ਼ਤ ਗੁਆਉਣ ਦਾ ਮੌਕਾ ਮਿਲ ਗਿਆ ਹੈ। ਸੋ ਇਸ ਪਾਪ ਕਾਰਣ ਇਹ ਤੇਰਾ ਨਵਾਂ ਜੰਮਿਆ ਮੁੰਡਾ ਜ਼ਰੂਰ ਮਰ ਜਾਵੇਗਾ।'
15 ਤੱਦ ਨਾਬਾਨ ਵਾਪਸ ਘਰ ਆ ਗਿਆ। ਯਹੋਵਾਹ ਨੇ ਉਸ ਬਾਲਕ ਨੂੰ ਜੋ ਊਰਿਯ੍ਯਾਹ ਦੀ ਪਤਨੀ ਤੋਂ ਦਾਊਦ ਲਈ ਜੰਮਿਆ ਸੀ ਅਜਿਹਾ ਮਾਰਿਆ ਕਿ ਉਹ ਬਹੁਤ ਬਿਮਾਰ ਹੋ ਗਿਆ।
16 ਦਾਊਦ ਨੇ ਉਸ ਮੁੰਡੇ ਲਈ ਪਰਮੇਸ਼ੁਰ ਕੋਲ ਜਾਕੇ ਬੇਨਤੀ ਕੀਤੀ ਅਤੇ ਉਸਨੇ ਵਰਤ ਵੀ ਰੱਖਿਆ ਅਤੇ ਸਾਰੀ ਰਾਤ ਆਪਣੇ ਘਰ ਜਾਕੇ ਜ਼ਮੀਨ ਤੇ ਪੈਕੇ ਕੱਟੀ।
17 ਦਾਊਦ ਪਰਿਵਾਰ ਦੇ ਬਜ਼ੁਰਗ ਆਏ ਅਤੇ ਉਸ ਨੂੰ ਭੁਂਜਿਓਁ ਉੱਠਣ ਦੀ ਬੇਨਤੀ ਕੀਤੀ ਪਰ ਦਾਊਦ ਨੇ ਉੱਠਣ ਤੋਂ ਇਨਕਾਰ ਕਰ ਦਿੱਤਾ। ਉਸਨੇ ਉਨ੍ਹਾਂ ਨਾਲ ਭੋਜਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ।
18 ਸੱਤਵੇਂ ਦਿਨ ਉਹ ਮੁੰਡਾ ਮਰ ਗਿਆ। ਦਾਊਦ ਦੇ ਸੇਵਕ ਉਸਨੂੰ ਇਹ ਖਬਰ ਦੇਣ ਤੋਂ ਘਬਰਾਅ ਰਹੇ ਸਨ ਤਾਂ ਉਨ੍ਹਾਂ ਆਖਿਆ, "ਵੇਖ! ਜਦੋਂ ਉਹ ਮੁੰਡਾ ਅਜੇ ਜਿਉਂਦਾ ਸੀ ਤਾਂ ਅਸੀਂ ਉਸਨੂੰ ਕਿਹਾ ਅਤੇ ਉਸਨੇ ਸਾਡੀ ਗੱਲ ਨਾ ਮੰਨੀ ਅਤੇ ਜੇਕਰ ਹੁਣ ਅਸੀਂ ਉਸਨੂੰ ਇਹ ਦਸੀੇ ਕਿ ਮੁੰਡਾ ਮਰ ਗਿਆ ਹੈ ਤਾਂ ਹੋ ਸਕਦਾ ਹੈ ਕਿ ਉਹ ਆਪਣੀ ਜਾਨ ਨੂੰ ਕਸ਼ਟ ਦੇਵੇ।'
19 ਪਰ ਦਾਊਦ ਨੇ ਆਪਣੇ ਸੇਵਕਾਂ ਨੂੰ ਖੁਸਰ-ਫ਼ੁਸਰ ਕਰਦਿਆਂ ਵੇਖਿਆ ਤਾਂ ਦਾਊਦ ਸਮਝ ਗਿਆ ਕਿ ਮਂਡਾ ਮਰ ਗਿਆ ਹੈ, ਤਾਂ ਉਸਨੇ ਆਪਣੇ ਸੇਵਕਾਂ ਨੂੰ ਆਖਿਆ, "ਕੀ ਮੁੰਡਾ ਮਰ ਗਿਆ ਹੈ?' ਸੇਵਕਾਂ ਨੇ ਕਿਹਾ, "ਹਾਂ, ਉਹ ਮਰ ਗਿਆ ਹੈ।'
20 ਤੱਦ ਦਾਊਦ ਭੁਂਜਿਓਁ ਉਠਿਆ ਅਤੇ ਉਸਨੇ ਨਹਾ ਕੇ ਆਪਣਾ-ਆਪ ਪਵਿੱਤਰ ਕੀਤਾ, ਆਪਣੇ ਕੱਪੜੇ ਬਦਲੇ ਅਤੇ ਤਿਆਰ ਹੋਇਆ। ਫ਼ਿਰ ਉਹ ਉਪਾਸਨਾ ਕਰਨ ਲਈ ਯਹੋਵਾਹ ਦੇ ਘਰ ਆਇਆ। ਫ਼ਿਰ ਉਹ ਜਦੋਂ ਘਰ ਵਾਪਸ ਮੁੜਿਆ ਤਾਂ ਕੁਝ ਖਾਣ ਲਈ ਮੰਗਿਆ। ਉਸਦੇ ਸੇਵਕਾਂ ਨੇ ਉਸਨੂੰ ਕੁਝ ਭੋਜਨ ਦਿੱਤਾ ਅਤੇ ਉਸਨੇ ਭੋਜਨ ਛਕਿਆ।
21 ਦਾਊਦ ਦੇ ਸੇਵਕਾਂ ਨੇ ਉਸਨੂੰ ਕਿਹਾ, "ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਜਦੋਂ ਬੱਚਾ ਅਜੇ ਜਿਉਂਦਾ ਸੀ, ਤੁਸੀਂ ਤੱਦ ਹੀ ਖਾਣ ਤੋਂ ਇਨਕਾਰ ਕੀਤਾ? ਤੁਸੀਂ ਰੋਦੇ ਵੀ ਰਹੇ। ਪਰ ਜਦੋਂ ਹੁਣ ਬੱਚਾ ਮਰ ਗਿਆ ਹੈ, ਤਾਂ ਤੁਸੀਂ ਜ਼ਮੀਨ ਤੋਂ ਉੱਠ ਵੀ ਖਲੋਤੇ ਹੋ ਤੇ ਖਾਣਾ ਵੀ ਖਾ ਲਿਆ ਹੈ?'
22 ਦਾਊਦ ਨੇ ਕਿਹਾ, "ਜਦ ਤੱਕ ਉਹ ਮੁੰਡਾ ਜਿਉਂਦਾ ਸੀ ਤਾਂ ਮੈਂ ਵਰਤ ਰੱਖਿਆ ਅਤੇ ਰੋਦਾ ਰਿਹਾ ਕਿਉਂ ਕਿ ਮੈਂ ਸੋਚਿਆ ਸੀ ਕਿ ਕੀ ਪਤਾ ਯਹੋਵਾਹ ਨੂੰ ਦਯਾ ਆ ਜਾਵੇ ਤੇ ਉਹ ਉਸ ਬੱਚੇ ਨੂੰ ਜੀਵਨ ਦੇਵੇ।
23 ਪਰ ਹੁਣ ਮੁੰਡਾ ਮਰ ਚੁੱਕਾ ਹੈ, ਇਸ ਲਈ ਹੁਣ ਮੈਂ ਖਾਣ ਤੋਂ ਇਨਕਾਰ ਕਿਉਂ ਕਰਾਂ? ਕੀ ਭਲਾ ਮੈਂ ਬੱਚੇ ਨੂੰ ਮੁੜ ਜੀਵਨ ਪ੍ਰਾਣ ਦੇ ਸਕਦਾ ਹਾਂ? ਨਹੀਂ! ਕਿਸੇ ਦਿਨ ਮੈਂ ਉਸ ਕੋਲ ਚਲਾ ਜਾਵਾਂਗਾ, ਪਰ ਜਿੱਥੇ ਉਹ ਗਿਆ ਹੈ ਉਥੋਂ ਉਹ ਵਾਪਸ ਨਹੀਂ ਆ ਸਕਦਾ।'
24 ਤੱਦ ਦਾਊਦ ਨੇ ਆਪਣੀ ਪਤਨੀ ਬਬ-ਸ਼ਬਾ ਨੂੰ ਹੌਂਸਲਾ ਦਿੱਤਾ। ਉਹ ਉਸ ਨਾਲ ਸੁੱਤਾ ਅਤੇ ਉਸ ਨਾਲ ਫ਼ਿਰ ਸੰਭੋਗ ਕੀਤਾ ਅਤੇ ਉਹ ਫ਼ਿਰ ਤੋਂ ਗਰਭਵਤੀ ਹੋ ਗਈ। ਉਸਦੇ ਘਰ ਮੁੜ ਤੋਂ ਇੱਕ ਲੜਕੇ ਨੇ ਜਨਮ ਲਿਆ। ਦਾਊਦ ਨੇ ਉਸ ਦਾ ਨਾਂ ਸੁਲੇਮਾਨ ਰੱਖਿਆ। ਉਹ ਯਹੋਵਾਹ ਨੂੰ ਬਹੁਤ ਪਿਆਰਾ ਸੀ।
25 ਯਹੋਵਾਹ ਨੇ ਨਾਬਾਨ ਨਬੀ ਦੇ ਹੱਥ ਸੁਨਿਹਾ ਭੇਜਿਆ ਅਤੇ ਨਾਬਾਨ ਨੇ ਉਸਦਾ ਨਾਉਂ ਯਦੀਦਯਾਹ ਰੱਖਿਆ ਇਉਂ ਨ੍ਨਾਬਾਨ ਨੇ ਪਾਤਸ਼ਾਹ ਯਹੋਵਾਹ ਲਈ ਕੀਤਾ।
26 ਰਬ੍ਬਾਹ ਅੰਮੋਨੀਆਂ ਦੀ ਰਾਜਧਾਨੀ ਸੀ। ਯੋਆਬ ਰਬ੍ਬਾਹ ਦੇ ਵਿਰੁੱਧ ਲੜਿਆ ਅਤੇ ਉਸਤੇ ਕਬਜ਼ਾ ਕਰ ਲਿਆ।
27 ਫ਼ਿਰ ਯੋਆਬ ਨੇ ਸੰਦੇਸ਼ਵਾਹਕਾਂ ਰਾਹੀਂ ਦਾਊਦ ਨੂੰ ਸੁਨੇਹਾ ਭੇਜਿਆ, "ਮੈਂ ਰਬ੍ਬਾਹ ਦੇ ਨਾਲ ਲੜਿਆ ਹਾਂ ਅਤੇ ਮੈਂ ਪਾਣੀਆਂ ਦੇ ਸ਼ਹਿਰ ਉੱਪਰ ਕਬਜ਼ਾ ਕਰ ਲਿਆ ਹੈ।
28 ਸੋ ਹੁਣ ਤੁਸੀਂ ਰਹਿੰਦੇ ਬਾਕੀ ਲੋਕਾਂ ਨੂੰ ਇਕੱਠਾ ਕਰਕੇ ਉਸ ਸ਼ਹਿਰ ਉੱਪਰ ਹਮਲਾ ਕਰੋ ਅਤੇ ਉਸਨੂੰ ਜਿੱਤ ਲਓ, ਅਜਿਹਾ ਨਾ ਹੋਵੇ ਕਿ ਮੈਂ ਪਹਿਲਾਂ ਉਸ ਸ਼ਹਿਰ ਨੂੰ ਜਿੱਤ ਲਵਾਂ ਅਤੇ ਉਹ ਮੇਰੇ ਨਾਉਂ ਤੋਂ ਸਦਿਆ ਜਾਵੇ ਇਸ ਲਈ ਮੇਰੇ ਜਿੱਤਣ ਤੋਂ ਪਹਿਲਾਂ ਤੁਸੀਂ ਰਬ੍ਬਾਹ ਸ਼ਹਿਰ ਜਿੱਤ ਲਵੋ।'
29 ਤੱਦ ਦਾਊਦ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਰਬ੍ਬਾਹ ਵੱਲ ਨੂੰ ਚਲਾ ਗਿਆ। ਉਸਨੇ ਰਬ੍ਬਾਹ ਦੇ ਵਿਰੁੱਧ ਲੜਾਈ ਲੜੀ ਅਤੇ ਉਸਤੇ ਕਬਜ਼ਾ ਕਰ ਲਿਆ।
30 ਉਸਨੇ ਉਨ੍ਹਾਂ ਦੇ ਰਾਜੇ ਦੇ ਸਿਰ ਦਾ ਮੁਕਟ ਉਸਦੇ ਸਿਰ ਤੋਂ ਲੈ ਲਿਆ। ਉਹ ਮੁਕਟ ਸੋਨੇ ਦਾ ਬਣਿਆ ਸੀ ਜਿਸਦਾ ਵਜ਼ਨ
75 ਪੌਂਡ ਸੀ ਅਤੇ ਉੱਪਰ ਕੀਮਤੀ ਰਤਨ ਜੜੇ ਹੋਏ ਸਨ। ਉਨ੍ਹਾਂ ਨੇ ਉਹ ਮੁਕਟ ਦਾਊਦ ਦੇ ਸਿਰ ਤੇ ਸਜਾ ਦਿੱਤਾ। ਦਾਊਦ ਨੇ ਉਸ ਸ਼ਹਿਰ ਵਿੱਚੋਂ ਬੜਾ ਕੀਮਤੀ ਸਮਾਨ ਲੁਟਿਆ।
31 ਦਾਊਦ ਨੇ ਉਨ੍ਹਾਂ ਲੋਕਾਂ ਨੂੰ ਜੋ ਰਬ੍ਬਾਹ ਸ਼ਹਿਰ ਵਿੱਚ ਸਨ ਬਾਹਰ ਕੱਢਕੇ ਆਰਿਆਂ, ਲੋਹੇ ਦੇ ਸੁਹਾਗਿਆਂ ਅਤੇ ਲੋਹੇ ਦੇ ਕੁਲਹਾੜਿਆਂ ਨਾਲ ਉਨ੍ਹਾਂ ਤੋਂ ਕੰਮ ਲਿਆ ਅਤੇ ਉਨ੍ਹਾਂ ਨੂੰ ਇੱਟਾਂ ਨਾਲ ਈਮਾਰਤਾਂ ਬਨਾਉਣ ਮਜਦੂਰੀ ਕਰਨ ਤੇ ਮਜ਼ਬੂਰ ਕੀਤਾ। ਦਾਊਦ ਨੇ ਇਹੀ ਸਭ ਕੁਝ ਅੰਮੋਨੀ ਸ਼ਹਿਰ ਦੇ ਲੋਕਾਂ ਨਾਲ ਵੀ ਕੀਤਾ। ਉਸ ਉਪਰੰਤ ਦਾਊਦ ਅਤੇ ਉਸਦੀ ਸਾਰੀ ਸੈਨਾ ਯਰੂਸ਼ਲਮ ਵਾਪਸ ਮੁੜ ਗਈ।