ਕਾਂਡ 17
1 ਇੱਕ ਆਦਮੀ ਸੀ ਜਿਸਦਾ ਨਾਮ ਸੀ ਮੀਕਾਹ ਜਿਹੜਾ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਹਿੰਦਾ ਸੀ।
2 ਮੀਕਾਹ ਨੇ ਆਪਣੀ ਮਾਂ ਨੂੰ ਆਖਿਆ, “ਕੀ ਤੈਨੂੰ ਚੇਤੇ ਹੈ ਕਿ ਕਿਸੇ ਨੇ ਤੇਰੀ
28 ਪੌਂਡ ਚਾਂਦੀ ਚੁਰਾ ਲਈ ਸੀ। ਮੈਂ ਉਸ ਬਾਰੇ ਤੈਨੂੰ ਇੱਕ ਸਰਾਪ ਦਿੰਦਿਆਂ ਸੁਣਿਆ ਸੀ। ਅਛਾ, ਮੇਰੇ ਕੋਲ ਉਹ ਚਾਂਦੀ ਹੈ। ਇਹ ਮੈਂ ਚੁਰਾਈ ਸੀ।”ਉਸਦੀ ਮਾਂ ਨੇ ਆਖਿਆ, “ਯਹੋਵਾਹ ਤੇਰਾ ਭਲਾ ਕਰੇ, ਮੇਰੇ ਪੁੱਤਰ।”
3 ਮੀਕਾਹ ਨੇ ਆਪਣੀ ਮਾਂ ਨੂੰ ਉਹ
28 ਪੌਂਡ ਚਾਂਦੀ ਵਾਪਸ ਕਰ ਦਿੱਤੀ। ਫ਼ੇਰ ਉਸਨੇ ਆਖਿਆ, “ਮੈਂ ਇਹ ਚਾਂਦੀ ਯਹੋਵਾਹ ਨੂੰ ਖਾਸ ਸੁਗਾਤ ਵਜੋਂ ਭੇਟ ਕਰਾਂਗੀ। ਮੈਂ ਇਹ ਆਪਨੇ ਪੁੱਤਰ ਨੂੰ ਦੇ ਦਿਆਮਗੀ ਤਾਂ ਜੋ ਉਹ ਇੱਕ ਬੁੱਤ ਬਣਾ ਸਕੇ ਅਤੇ ਇਸ ਚਾਂਦੀ ਨਾਲ ਉਸਨੂੰ ਢਕ ਸਕੇ। ਇਸ ਲਈ ਪੁੱਤਰ, ਹੁਣ ਮੈਂ ਇਹ ਚਾਂਦੀ ਤੈਨੂੰ ਵਾਪਸ ਦਿੰਦੀ ਹਾਂ।”
4 ਪਰ ਮੀਕਾਹ ਨੇ ਉਹ ਚਾਂਦੀ ਆਪਣੀ ਮਾਂ ਨੂੰ ਵਾਪਸ ਕਰ ਦਿੱਤੀ। ਇਸ ਲਈ ਉਸਨੇ ਤਕਰੀਬਨ
5 ਪੌਂਡ ਚਾਂਦੀ ਲੈਕੇ ਇੱਕ ਚਾਂਦੀ ਦੇ ਗਹਿਣੇ ਬਨਾਉਣ ਵਾਲੇ ਨੂੰ ਦੇ ਦਿੱਤੀ। ਚਾਂਦੀ ਦੇ ਗਹਿਣੇ ਬਨਾਉਣ ਵਾਲੇ ਨੇ ਇੱਕ ਮੂਰਤੀ ਬਣਾਕੇ ਇਸਨੂੰ ਚਾਂਦੀ ਨਾਲ ਢਕ ਦਿੱਤਾ। ਫ਼ੇਰ ਮੀਕਾਹ ਦੀ ਮਾਂ ਨੇ ਇਸਨੂੰ ਮੀਕਾਹ ਦੇ ਘਰ ਰੱਖ ਦਿੱਤਾ ਗਿਆ।
5 ਮੀਕਆਹ ਦੇ ਘਰ ਬੁੱਤਾਂ ਦੀ ਉਪਾਸਨਾ ਕਰਨ ਵਾਲਾ ਇੱਕ ਮੰਦਰ ਸੀ। ਉਸਨੇ ਇੱਕ ਏਫ਼ੋਦ ਅਤੇ ਕੁਝ ਘਰੋਗੀ ਬੁੱਤ ਬਣਾਏ। ਫ਼ੇਰ ਮੀਕਾਹ ਨੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣਾ ਜਾਜਕ ਬਣਾਇਆ।
6 (ਉਸ ਸਮੇਂ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ ਹੁੰਦਾ। ਇਸ ਲਈ ਹਰ ਬੰਦਾ ਉਹੀ ਕਰਦਾ ਸੀ ਜਿਸਨੂੰ ਉਹ ਠੀਕ ਸਮਝਦਾ ਸੀ।)
7 ਇੱਕ ਜਵਾਨ ਆਦਮੀ ਸੀ ਜਿਹੜਾ ਕਿ ਲੇਵੀ ਸੀ। ਉਹ ਯਹੂਦਾਹ ਦੇ ਬੈਤਲਹਮ ਸ਼ਹਿਰ ਦਾ ਵਾਸੀ ਸੀ। ਉਹ ਯਹੂਦਾਹ ਦੇ ਪਰਿਵਾਰ-ਸਮੂਹ ਦਰਮਿਆਨ ਰਹਿੰਦਾ ਰਿਹਾ ਸੀ।
8 ਉਸ ਜਵਾਨ ਆਦਮੀ ਨੇ ਬੈਤਲਹਮ, ਯਹੂਦਾਹ ਛੱਡ ਦਿੱਤਾ। ਉਹ ਰਹਿਣ ਲਈ ਕਿਸੇ ਹੋਰ ਸਥਾਨ ਦੀ ਤਲਾਸ ਵਿੱਚ ਸੀ। ਜਦੋਂ ਉਹ ਸਫ਼ਰ ਕਰ ਰਿਹਾ ਸੀ ਤਾਂ ਉਹ ਮੀਕਾਹ ਦੇ ਘਰ ਆਇਆ। ਮੀਕਾਹ ਦਾ ਘਰ ਇਫ਼ਰਾਈਮ ਦੀ ਧਰਤੀ ਉੱਤੇ ਪਹਾੜੀ ਪ੍ਰਦੇਸ਼ ਵਿੱਚ ਸੀ।
9 ਮੀਕਾਹ ਨੇ ਉਸਨੂੰ ਪੁਛਿਆ, “ਤੂੰ ਕਿਥੋਂ ਆਇਆ ਹੈਂ?”ਜਵਾਨ ਆਦਮੀ ਨੇ ਜਵਾਬ ਦਿੱਤਾ, “ਮੈਂ ਲੇਵੀ ਹਾਂ ਅਤੇ ਯਹੂਦਾਹ ਦੇ ਬੈਤਲਹਮ ਸ਼ਹਿਰ ਤੋਂ ਹਾਂ। ਮੈਂ ਰਹਿਣ ਵਾਸਤੇ ਕੋਈ ਥਾਂ ਲਭ ਰਿਹਾ ਹਾਂ।”
10 ਫ਼ੇਰ ਮੀਕਾਹ ਨੇ ਉਸਨੂੰ ਆਖਿਆ, “ਮੇਰੇ ਨਾਲ ਰਹਿ ਲੈ। ਮੇਰਾ ਪਿਤਾ ਅਤੇ ਮੇਰਾ ਜਾਜਕ ਬਣ ਜਾ। ਮੈਂ ਤੈਨੂੰ ਹਰ ਸਾਲ
4 ਔਂਸ ਚਾਂਦੀ ਦਿਆਂ ਕਰਾਂਗਾ। ਮੈਂ ਤੈਨੂੰ ਕੱਪੜੇ ਅਤੇ ਭੋਜਨ ਵੀ ਦਿਆਂਗਾ।”ਲੇਵੀ ਨੇ ਉਹੀ ਕੀਤਾ ਜੋ ਮੀਕਾਹ ਨੇ ਆਖਿਆ ਸੀ।
11 ਉਹ ਜਵਾਨ ਲੇਵੀ ਮੀਕਾਹ ਦੇ ਨਾਲ ਰਹਿਣ ਲਈ ਮੰਨ ਗਿਆ। ਉਹ ਜਵਾਨ ਆਦਮੀ ਮੀਕਾਹ ਦੇ ਆਪਣੇ ਪੁੱਤਰਾਂ ਵਰਗਾ ਬਣ ਗਿਆ।
12 ਮੀਕਾਹ ਨੇ ਉਸਨੂੰ ਆਪਣਾ ਜਾਜਕ ਬਣਾ ਲਿਆ। ਇਸ ਲਈ ਉਹ ਜਵਾਨ ਆਦਮੀ ਜਾਜਕ ਬਣ ਗਿਆ ਅਤੇ ਮੀਕਾਹ ਦੇ ਘਰ ਰਹਿਣ ਲੱਗਾ।
13 ਅਤੇ ਮੀਕਾਹ ਨੇ ਆਖਿਆ, “ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਮੇਰੇ ਉੱਤੇ ਮਿਹਰ ਕਰੇਗਾ। ਮੈਂ ਇਹ ਗੱਲ ਜਾਣਦਾ ਹਾਂ ਕਿਉਂਕਿ ਮੇਰੇ ਕੋਲ ਲੇਵੀ ਪਰਿਵਾਰ-ਸਮੂਹ ਦਾ ਇੱਕ ਬੰਦਾ ਮੇਰਾ ਜਾਜਕ ਬਣਿਆ ਹੋਇਆ ਹੈ।”