ਕਾਂਡ 16
1 ਇੱਕ ਦਿਨ ਸਮਸੂਨ ਅਜ਼ਾਹ੍ਹ ਸ਼ਹਿਰ ਵਿੱਚ ਗਿਆ। ਉਸਨੇ ਉਥੇ ਇੱਕ ਵੇਸਵਾ ਦੇਖੀ। ਉਹ ਰਾਤ ਉਸ ਕੋਲ ਠਹਿਰਨ ਲਈ ਚਲਾ ਗਿਆ।
2 ਕੁਝ ਲੋਕਾਂ ਨੇ ਅਜ਼ਾਹ੍ਹ ਦੇ ਲੋਕਾਂ ਨੂੰ ਦੱਸਿਆ, “ਸ੍ਸਮਸੂਨ ਇੱਥੇ ਆਇਆ ਹੈ”, ਉਹ ਸਮਸੂਨ ਨੂੰ ਮਾਰ ਦੇਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਸ਼ਹਿਰ ਨੂੰ ਘੇਰਾ ਪਾ ਲਿਆ। ਉਹ ਸ਼ਹਿਰ ਦੇ ਦਰਵਾਜ਼ੇ ਨੇੜੇ ਛੁਪ ਗਏ ਅਤੇ ਸਾਰੀ ਰਾਤ ਸਮਸੂਨ ਨੂੰ ਉਡੀਕਦੇ ਰਹੇ। ਉਹ ਸਾਰੀ ਰਾਤ ਬਹੁਤ ਖਾਮੋਸ਼ ਰਹੇ। ਉਨ੍ਹਾਂ ਨੇ ਇੱਕ ਦੂਸਰੇ ਨੂੰ ਆਖਿਆ, “ਜਦੋਂ ਸਵੇਰ ਹੋਵੇਗੀ ਅਸੀਂ ਸਮਸੂਨ ਨੂੰ ਮਾਰ ਦਿਆਂਗੇ।”
3 ਪਰ ਸਮਸੂਨ ਸਿਰਫ਼ ਅਧੀ ਰਾਤ ਤੱਕ ਹੀ ਵੇਸਵਾ ਕੋਲ ਠਹਿਰਿਆ। ਸਮਸੂਨ ਨੇ ਅਧੀ ਰਾਤ ਨੂੰ ਉਠਕੇ ਸ਼ਹਿਰ ਦੇ ਦਰਵਾਜ਼ਿਆਂ ਨੂੰ ਹੱਥਾਂ ਵਿੱਚ ਫ਼ੜਿਆ ਅਤੇ ਉਨ੍ਹਾਂ ਨੂੰ ਦਰਵਾਜ਼ੇ ਦੇ ਢਾਂਚੇ, ਦਰਵਾਜ਼ੇ ਉੱਤੇ ਤਾਲਾ ਲਾਉਣ ਵਾਲੀ ਛੜ ਸਮੇਤ ਕਧਾਂ ਵਿੱਚੋਂ ਬਾਹਰ ਖਿੱਚ ਲਿਆ। ਸਮਸੂਨ ਉਨ੍ਹਾਂ ਚੀਜ਼ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਹਬਰੋਨ ਸ਼ਹਿਰ ਦੇ ਨੇੜੇ ਦੀ ਪਹਾੜੀ ਦੀ ਚੋਟੀ ਉੱਤੇ ਲੈ ਗਿਆ।
4 ਬਾਦ ਵਿੱਚ ਸਮਸੂਨ ਇੱਕ ਦਲੀਲਾਹ ਨਾਮ ਦੀ ਔਰਤ ਨੂੰ ਪਿਆਰ ਕਰਨ ਲੱਗ ਪਿਆ। ਉਹ ਸੋਰੇਕ ਦੀ ਵਾਦੀ ਤੋਂ ਸੀ।
5 ਫ਼ਲਿਸਤੀ ਹਾਕਮਾਂ ਨੇ ਦਲੀਲਾਹ ਕੋਲ ਜਾਕੇ ਆਖਿਆ, “ਅਸੀਂ ਜਾਨਣ ਚਾਹੁੰਦੇ ਹਾਂ ਕਿ ਸਮਸੂਨ ਨੂੰ ਇੰਨੀ ਤਾਕਤ ਕਿਥੋਂ ਮਿਲਦੀ ਹੈ। ਉਸਨੂੰ ਫ਼ਸਾ ਅਤੇ ਉਸਦੀ ਮਹਾਨ ਸ਼ਕਤੀ ਦੇ ਰਾਜ ਦਾ ਪਤਾ ਲੱਗਾ। ਅਤੇ ਪਤਾ ਕਰ ਕਿ ਅਸੀਂ ਕਿਵੇਂ ਉਸ ਉੱਤੇ ਕਾਬੂ ਪਾ ਸਕਦੇ ਹਾਂ ਤਾਂ ਜੋ ਅਸੀਂ ਉਸਨੂੰ ਫ਼ੜਕੇ ਬੰਨ੍ਹ ਸਕੀਏ। ਜੇ ਤੂੰ ਅਜਿਹਾ ਕਰੇਂਗੀ ਤਾਂ ਸਾਡੇ ਵਿੱਚੋਂ ਹਰੇਕ ਜਣਾ ਤੈਨੂੰ
28 ਪੌਂਡ ਚਾਂਦੀ ਦੇਵੇਗਾ।”
6 ਇਸ ਲਈ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਮੈਨੂੰ ਇਹ ਦੱਸ ਕਿ ਤੂੰ ਇਤਨਾ ਤਾਕਤਵਰ ਕਿਉਂ ਹੈਂ। ਕੋਈ ਤੈਨੂੰ ਕਿਵੇਂ ਬੰਨ੍ਹ ਸਕਦਾ ਹੈ ਅਤੇ ਮਜ਼ਬੂਰ ਕਰਦਾ ਹੈਂ?”
7 ਸਮਸੂਨ ਨੇ ਜਵਾਬ ਦਿੱਤਾ, “ਕਿਸੇ ਬੰਦੇ ਨੂੰ ਮੈਨੂੰ ਸੱਤ ਤਾਜ਼ੇ, ਨਵੇਂ ਕਮਾਣ ਦੇ ਧਾਗਿਆਂ ਨਾਲ ਬਂਨ੍ਹਣਾ ਪਵੇਗਾ। ਜੇ ਕਿਸੇ ਨੇ ਅਜਿਹਾ ਕਰ ਦਿੱਤਾ ਤਾਂ ਮੈਂ ਹਰ ਕਿਸੇ ਵਾਂਗ ਕਮਜ਼ੋਰ ਹੋਵਾਂਗਾ।”
8 ਫ਼ੇਰ ਫ਼ਲਿਸਤੀ ਲੋਕਾਂ ਦੇ ਹਾਕਮਾਂ ਨੇ ਸੱਤ ਤਾਜੇ ਨਵੇਂ ਕਮਾਣ ਦੇ ਧਾਗੇ ਲਿਆਕੇ ਦਲੀਲਾਹ ਨੂੰ ਦਿੱਤੇ। ਦਲੀਲਾਹ ਨੇ ਸਮਸੂਨ ਨੂੰ ਕਮਾਣ ਦੇ ਧਾਗਿਆਂ ਨਾਲ ਬੰਨ੍ਹ ਦਿੱਤਾ।
9 ਕੁਝ ਲੋਕ ਦੂਸਰੇ ਕਮਰੇ ਵਿੱਚ ਛੁਪੇ ਹੋਏ ਸਨ। ਦਲੀਲਾਹ ਨੇ ਸਮਸੂਨ ਨੂੰ ਆਖਿਆ, “ਸਮਸੂਨ ਫ਼ਲਿਸਤੀ ਲੋਕ ਤੈਨੂੰ ਫ਼ੜਨ ਵਾਲੇ ਹਨ!” ਪਰ ਸਮਸੂਨ ਨੇ ਆਸਾਨੀ ਨਾਲ ਧਾਗਿਆਂ ਨੂੰ ਤੋੜ ਦਿੱਤਾ। ਉਹ ਉਸ ਧਾਗੇ ਵਾਂਗ ਟੁੱਟ ਗਏ ਜਿਹੜਾ ਲਾਟ ਦੇ ਬਹੁਤ ਨੇੜੇ ਆ ਜਾਂਦਾ ਹੈ। ਇਸ ਲਈ ਫ਼ਲਿਸਤੀ ਲੋਕਾਂ ਨੇ ਸਮਸੂਨ ਦੀ ਤਾਕਤ ਦਾ ਭੇਤ ਨਹੀਂ ਪਾਇਆ।
10 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਮੇਰੇ ਨਾਲ ਝੂਠ ਬੋਲਿਆ! ਤੂੰ ਮੈਨੂੰ ਮੂਰਖ ਬਣਾਇਆ। ਮਿਹਰਬਾਨੀ ਕਰਕੇ ਮੈਨੂੰ ਸੱਚ ਦੱਸ ਕਿ ਤੈਨੂੰ ਕੋਈ ਜਣਾ ਕਿਵੇਂ ਬੰਨ੍ਹ ਸਕਦਾ ਹੈ?”
11 ਸਮਸੂਨ ਨੇ ਆਖਿਆ, “ਕਿਸੇ ਨੂੰ ਮੈਨੂੰ ਨਵੇਂ ਰੱਸਿਆਂ ਨਾਲ ਬਂਨ੍ਹਣਾ ਪਵੇਗਾ। ਉਨ੍ਹਾਂ ਨੂੰ ਮੈਨੂੰ ਉਨ੍ਹਾਂ ਰਸਿਆ ਨਾਲ ਬਂਨ੍ਹਣਾ ਪਵੇਗਾ ਜਿਨ੍ਹਾਂ ਨੂੰ ਪਹਿਲਾਂ ਕਦੇ ਨਾ ਵਰਤਿਆ ਗਿਆ ਹੋਵੇ। ਜੇ ਕਿਸੇ ਨੇ ਅਜਿਹਾ ਕਰ ਦਿੱਤਾ ਤਾਂ ਮੈਂ ਹੋਰ ਕਿਸੇ ਵੀ ਬੰਦੇ ਵਾਂਗ ਕਮਜ਼ੋਰ ਹੋ ਜਾਵਾਂਗਾ।”
12 ਇਸ ਲਈ ਦਲੀਲਾਹ ਨੇ ਕੁਝ ਨਵੇਂ ਰੱਸੇ ਲਈ ਅਤੇ ਸਮਸੂਨ ਨੂੰ ਬੰਨ੍ਹ ਦਿੱਤਾ। ਕੁਝ ਲੋਕ ਦੂਸਰੇ ਕਮਰੇ ਵਿੱਚ ਛੁਪੇ ਹੋਏ ਸਨ। ਤਾਂ ਦਲੀਲਾਹ ਨੇ ਉਸਨੂੰ ਆਵਾਜ਼ ਦਿੱਤੀ, “ਸਮਸੂਨ, ਫ਼ਲਿਸਤੀ ਲੋਕ ਤੈਨੂੰ ਫ਼ੜਨ ਵਾਲੇ ਹਨ!” ਪਰ ਉਸਨੇ ਆਸਾਨੀ ਨਾਲ ਰੱਸਿਆਂ ਨੂੰ ਤੋੜ ਦਿੱਤਾ। ਉਸਨੇ ਉਨ੍ਹਾਂ ਨੂੰ ਧਾਗਿਆਂ ਵਾਂਗ ਤੋੜ ਦਿੱਤਾ।
13 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਫ਼ੇਰ ਮੇਰੇ ਨਾਲ ਝੂਠ ਬੋਲਿਆ! ਤੂੰ ਮੈਨੂੰ ਮੂਰਖ ਬਣਾਇਆ। ਹੁਣ, ਮੈਨੂੰ ਦੱਸ ਕਿ ਕੋਈ ਤੈਨੂੰ ਕਿਵੇਂ ਬੰਨ੍ਹ ਸਕਦਾ ਹੈ?”ਸਮਸੂਨ ਨੇ ਆਖਿਆ, “ਜੇ ਤੂੰ ਖੱਡੀ ਉੱਤੇ ਕੱਪੜੇ ਨਾਲ ਮੇਰੇ ਸਿਰ ਦੀਆਂ ਸੱਤ ਲਿਟਾਂ ਨੂੰ ਬੁਣੇ ਅਤੇ ਉਨ੍ਹਾਂ ਨੂੰ ਸੂਈ ਨਾਲ ਬੰਨ੍ਹ ਦੇਵੋ ਤਾਂ ਮੈਂ ਕਿਸੇ ਵੀ ਦੂਸਰੇ ਬੰਦੇ ਵਾਂਗ ਕਮਜ਼ੋਰ ਹੋ ਜਾਵਾਂਗਾ।”
14 ਬਾਦ ਵਿੱਚ ਸਮਸੂਨ ਸੌਂ ਗਿਆ। ਇਸ ਲਈ ਦਲੀਲਾਹ ਨੇ ਉਸਦੇ ਸਿਰ ਦੀਆਂ ਸੱਤ ਲਿਟਾਂ ਨੂੰ ਬੁਣਿਆ। ਫ਼ੇਰ ਦਲੀਲਾਹ ਨੇ ਤੰਬੂ ਦੇ ਕਿਲ੍ਲੇ ਨੂੰ ਧਰਤੀ ਵਿੱਚ ਗਡ੍ਡ ਦਿੱਤਾ ਅਤੇ ਉਸ ਨਾਲ ਉਸਦੇ ਵਾਲ ਬੰਨ੍ਹ ਦਿੱਤੇ। ਇੱਕ ਵਾਰੀ ਫ਼ੇਰ ਉਸਨੇ ਉਸਨੂੰ ਆਵਾਜ਼ ਦਿੱਤੀ, “ਸਮਸੂਨ, ਫ਼ਲਿਸਤੀ ਬੰਦੇ ਤੈਨੂੰ ਫ਼ੜਨ ਵਾਲੇ ਹਨ!” ਸਮਸੂਨ ਆਪਣੀ ਨੀਂਦ ਵਿੱਚੋਂ ਜਾਗਿਆ ਅਤੇ ਧਰਤੀ ਵਿੱਚੋਂ ਕਿਲ੍ਲੇ ਨੂੰ ਖੱਡੀ ਅਤੇ ਫ਼ਿਰਕੀ ਸਮੇਤ ਪੁੱਟ ਲਿਆ।
15 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਇਹ ਕਿਵੇਂ ਆਖ ਸਕਦਾ ਹੈਂ, ‘ਮੈਂ ਤੈਨੂੰ ਪਿਆਰ ਕਰਦਾ ਹਾਂ।’ ਜਦੋਂ ਕਿ ਤੂੰ ਮੇਰੇ ਉੱਤੇ ਵੀ ਭਰੋਸਾ ਨਹੀਂ ਕਰਦਾ? ਤੂੰ ਮੈਨੂੰ ਆਪਣਾ ਭੇਤ ਦੱਸਣ ਤੋਂ ਇਨਕਾਰ ਕਰਦਾ ਹੈ। ਇਹ ਤੀਜੀ ਵਾਰੀ ਹੈ ਕਿ ਤੂੰ ਮੈਨੂੰ ਮੂਰਖ ਬਣਾਇਆ ਹੈ। ਤੂੰ ਮੈਨੂੰ ਆਪਣੀ ਮਹਾਨ ਸ਼ਕਤੀ ਦਾ ਭੇਤ ਨਹੀਂ ਦੱਸਿਆ।”
16 ਉਹ੍ਹ ਸਮਸੂਨ ਨੂੰ ਹਰ ਰੋਜ਼ ਤੰਗ ਕਰਦੀ ਰਹੀ। ਉਹ ਆਪਣੇ ਭੇਤ ਬਾਰੇ ਉਸਦੇ ਪੁਛਣ ਤੋਂ ਇੰਨਾ ਥੱਕ ਗਿਆ ਕਿ ਉਸਨੂੰ ਮਹਿਸੂਸ ਹੋਣ ਲੱਗਾ ਜਿਵੇਂ ਉਹ ਮਰਨ ਵਾਲਾ ਹੈ।
17 ਆਖਰਕਾਰ ਸਮਸੂਨ ਨੇ ਦਲੀਲਾਹ ਨੂੰ ਸਭ ਕੁਝ ਦੱਸ ਦਿੱਤਾ। ਉਸਨੇ ਆਖਿਆ, “ਮੈਂ ਕਦੇ ਵੀ ਆਪਣੇ ਵਾਲ ਨਹੀਂ ਕੱਟੇ। ਮੈਂ ਆਪਣੇ ਜਨਮ ਤੋਂ ਪਹਿਲਾਂ ਹੀ ਪਰਮੇਸ਼ੁਰ ਨੂੰ ਸਮਰਪਿਤ ਹੋ ਚੁੱਕਾ ਸਾਂ। ਜੇ ਕੋਈ ਮੇਰਾ ਸਿਰ ਮੁਂਨ ਦੇਵੇ ਤਾਂ ਮੇਰੀ ਤਾਕਤ ਖਤਮ ਹੋ ਜਾਵੇਗੀ। ਫ਼ੇਰ ਮੈਂ ਕਿਸੇ ਵੀ ਹੋਰ ਬੰਦੇ ਵਰਗਾ ਕਮਜ਼ੋਰ ਹੋ ਜਾਵਾਂਗਾ।”
18 ਦਲੀਲਾਹ ਨੇ ਦੇਖਿਆ ਕਿ ਸਮਸੂਨ ਨੇ ਉਸਨੂੰ ਆਪਣਾ ਭੇਤ ਦੱਸ ਦਿੱਤਾ ਹੈ। ਉਸਨੇ ਫ਼ਲਿਸਤੀ ਲੋਕਾਂ ਦੇ ਹਾਕਮਾਂ ਨੂੰ ਸੰਦੇਸ਼ ਭੇਜ ਦਿੱਤਾ। ਉਸਨੇ ਆਖਿਆ, “ਇੱਕ ਵਾਰੀ ਫ਼ੇਰ ਵਾਪਸ ਆ ਜਾਓ। ਸਮਸੂਨ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ।” ਇਸ ਲਈ ਫ਼ਲਿਸਤੀ ਲੋਕਾਂ ਦੇ ਹਾਕਮ ਦਲੀਲਾਹ ਕੋਲ ਵਾਪਸ ਆ ਗਏ। ਉਹ ਆਪਣੇ ਨਾਲ ਉਹ ਪੈਸਾ ਵੀ ਲੈ ਆਏ ਜਿਸਦਾ ਉਨ੍ਹਾਂ ਨੇ ਉਸਨੂੰ ਦੇਣ ਲਈ ਇਕਰਾਰ ਕੀਤਾ ਸੀ।
19 ਦਲੀਲਾਹ ਨੇ ਸਮਸੂਨ ਨੂੰ, ਜਦੋਂ ਉਹ ਉਸਦੀ ਗੋਦੀ ਵਿੱਚ ਲੇਟਿਆ ਸੀ, ਸੁਲਾ ਦਿੱਤਾ। ਫ਼ੇਰ ਉਸਨੇ ਇੱਕ ਬੰਦੇ ਨੂੰ ਸਮਸੂਨ ਦੇ ਵਾਲਾਂ ਦੀਆਂ ਸੱਤ ਲਿਟਾਂ ਮੁਂਨਣ ਲਈ ਸਦਿਆ। ਇਸ੍ਸ ਤਰ੍ਹਾਂ ਉਸਨੇ ਸਮਸੂਨ ਨੂੰ ਕਮਜ਼ੋਰ ਬਣਾ ਦਿੱਤਾ। ਸਮਸੂਨ ਦੀ ਤਾਕਤ ਉਸ ਪਾਸੋਂ ਚਲੀ ਗਈ।
20 ਫ਼ੇਰ ਦਲੀਲਾਹ ਨੇ ਉਸਨੂੰ ਪੁਕਾਰਿਆ, “ਸਮਸੂਨ, ਫ਼ਲਿਸਤੀ ਬੰਦੇ ਤੈਨੂੰ ਫ਼ੜਨ ਵਾਲੇ ਹਨ।” ਉਹ ਜਾਗ ਪਿਆ ਅਤੇ ਉਸਨੇ ਸੋਚਿਆ, “ਮੈਂ ਪਹਿਲਾਂ ਵਾਂਗ ਹੀ ਆਪਣੇ-ਆਪ ਨੂੰ ਛੁਡਾ ਲਵਾਂਗਾ।” ਪਰ ਸਮਸੂਨ ਨੂੰ ਨਹੀਂ ਸੀ ਪਤਾ ਕਿ ਯਹੋਵਾਹ ਨੇ ਉਸਨੂੰ ਛੱਡ ਦਿੱਤਾ ਸੀ।
21 ਫ਼ਲਿਸਤੀ ਆਦਮੀਆਂ ਨੇ ਸਮਸੂਨ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਦੀਆਂ ਅਖਾਂ ਕਢ ਦਿੱਤੀਆਂ ਅਤੇ ਉਸਨੂੰ ਅਜ਼ਾਹ੍ਹ ਸ਼ਹਿਰ ਵਿੱਚ ਲੈ ਗਏ। ਫ਼ੇਰ ਉਨ੍ਹਾਂ ਨੇ ਉਸਨੂੰ ਜਂਜ਼ੀਰਾਂ ਨਾਲ ਬੰਨ੍ਹ ਦਿੱਤਾ ਤਾਂ ਜੋ ਭੱਜ ਨਾ ਸਕੇ। ਉਨ੍ਹਾਂ ਨੇ ਸਮਸੂਨ ਨੂੰ ਕੈਦ ਵਿੱਚ ਡਕ੍ਕ ਦਿੱਤਾ ਅਤੇ ਉਸਨੂੰ ਅਨਾਜ਼ ਪੀਸਣ ਦਾ ਕੰਮ ਦੇ ਦਿੱਤਾ।
22 ਪਰ ਸਮਸੂਨ ਦੇ ਵਾਲ ਫ਼ੇਰ ਉਗ੍ਗਣੇ ਸ਼ੁਰੂ ਹੋ ਗਏ।
23 ਫ਼ਲਿਸਤੀ ਲੋਕਾਂ ਦੇ ਹਾਕਮ ਜਸ਼ਨ ਮਨਾਉਣ ਲਈ ਇਕਠੇ ਹੋਕੇ ਆ ਗਏ। ਉਹ ਆਪਣੇ ਦੇਵਤੇ ਦਾਗੋਨ ਅੱਗੇ ਇੱਕ ਵੱਡੀ ਬਲੀ ਚੜਾਉਣ ਜਾ ਰਹੇ ਸਨ। ਉਨ੍ਹਾਂ ਨੇ ਆਖਿਆ, “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਹੈ।”
24 ਜਦੋਂ ਫ਼ਲਿਸਤੀ ਲੋਕਾਂ ਨੇ ਸਮਸੂਨ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਦੇਵਤੇ ਦੀ ਉਸਤਤਿ ਕੀਤੀ। ਉਨ੍ਹਾਂ ਨੇ ਆਖਿਆ,“ਇਸ ਆਦਮੀ ਨੇ ਸਾਡੇ ਲੋਕਾਂ ਨੂੰ ਤਬਾਹ ਕੀਤਾ ਸੀਇਸ ਆਦਮੀ ਨੇ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਮਾਰ ਦਿੱਤਾ ਸੀਪਰ ਸਾਡੇ ਦੇਵਤੇ ਨੇ ਆਪਨੇ ਦੁਸ਼ਮਣਾਂ ਨੂੰ ਫ਼ੜਨ ਵਿੱਚ ਮਦਦ ਕੀਤੀ!”
25 ਲੋਕ ਜਸ਼ਨ ਵੇਲੇ ਮੌਜ ਮਸਤੀ ਕਰ ਰਹੇ ਸਨ। ਇਸ ਲਈ ਉਨ੍ਹਾਂ ਨੇ ਆਖਿਆ, “ਸਮਸੂਨ ਨੂੰ ਬਾਹਰ ਲਿਆਓ। ਅਸੀਂ ਉਸਦਾ ਮਜ਼ਾਕ ਉਡਾਉਣਾ ਚਾਹੁੰਦੇ ਹਾਂ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦ ਵਿੱਚੋਂ ਬਾਹਰ ਲੈ ਆਂਦਾ ਅਤੇ ਉਸਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਸਮਸੂਨ ਨੂੰ ਦਾਗੋਨ ਦੇਵਤੇ ਦੇ ਮੰਦਰ ਦੇ ਥਂਮਾਂ ਦੇ ਵਿਚਕਾਰ ਖੜਾ ਹੋਣ ਲਈ ਮਜ਼ਬੂਰ ਕੀਤਾ।
26 ਇੱਕ ਨੌਕਰ ਨੇ ਸਮਸੂਨ ਦਾ ਹੱਥ ਫ਼ੜਿਆ ਹੋਇਆ ਸੀ। ਸਮਸੂਨ ਨੇ ਉਸਨੂੰ ਆਖਿਆ, “ਮੈਨੂੰ ਉਸ ਥਾਂ ਉੱਤੇ ਖੜਾ ਕਰਦੇ ਜਿਥੇ ਮੈਂ ਉਨ੍ਹਾਂ ਥਂਮਾਂ ਨੂੰ ਮਹਿਸੂਸ ਕਰ ਸਕਾਂ ਜਿਨ੍ਹਾਂ ਨੇ ਇਸ ਮੰਦਰ ਨੂੰ ਚੁਕਿਆ ਹੋਇਆ ਹੈ। ਮੈਂ ਉਨ੍ਹਾਂ ਉੱਤੇ ਝੁਕਣਾ ਚਾਹੁੰਦਾ ਹਾਂ।”
27 ਮੰਦਰ ਵਿੱਚ ਆਦਮੀਆਂ ਅਤੇ ਔਰਤਾਂ ਦੀ ਭੀੜ ਜੁੜੀ ਸੀ। ਫ਼ਲਿਸਤੀ ਲੋਕਾਂ ਦੇ ਸਾਰੇ ਹਾਕਮ ਉਥੇ ਹੀ ਸਨ। ਤਕਰੀਬਨ
3 ,000 ਆਦਮੀ ਅਤੇ ਔਰਤਾਂ ਮੰਦਰ ਦੀ ਛੱਤ ਉੱਤੇ ਸਨ। ਉਹ ਹਸ੍ਸ ਰਹੇ ਸਨ ਅਤੇ ਸਮਸੂਨ ਦਾ ਮਜ਼ਾਕ ਉਡਾ ਰਹੇ ਸਨ।
28 ਫ਼ੇਰ ਸਮਸੂਨ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਉਸਨੇ ਆਖਿਆ, “ਹੇ ਸਰਬਸ਼ਕਤੀਮਾਨ ਯਹੋਵਾਹ, ਮੈਨੂੰ ਯਾਦ ਕਰੋ। ਜੇ ਪਰਮੇਸ਼ੁਰ, ਮੈਨੂੰ ਇੱਕ ਵਾਰੀ ਫ਼ੇਰ ਸ਼ਕਤੀ ਦਿਉ। ਮੈਨੂੰ ਇਨ੍ਹਾਂ ਫ਼ਲਿਸਤੀਆਂ ਨੂੰ, ਮੇਰੀਆਂ ਦੇਵੋ ਅਖਾਂ ਕਢਣ ਲਈ, ਇੱਕ ਵਾਰੀ ਸਜ਼ਾ ਦੇ ਲੈਣ ਦਿਉ!”
29 ਫ਼ੇਰ ਸਮਸੂਨ ਨੇ ਮੰਦਰ ਦੇ ਵਿਚਕਾਰਲੇ ਦੋ ਥਂਮਾਂ ਨੂੰ ਫ਼ੜ ਲਿਆ। ਇਨ੍ਹਾਂ ਦੋਹਾਂ ਥਂਮਾਂ ਨੇ ਸਾਰੇ ਮੰਦਰ ਨੂੰ ਟਿਕਾਇਆ ਹੋਇਆ ਸੀ। ਉਸਨੇ ਆਪਣੇ-ਆਪ ਨੂੰ ਦੋਹਾਂ ਥਂਮਾਂ ਦੇ ਵਿਚਕਾਰ ਕਸ ਲਿਆ। ਇੱਕ ਥਂਮ ਉਸਦੇ ਸੱਜੇ ਪਾਸੇ ਸੀ ਅਤੇ ਇੱਕ ਉਸਦੇ ਖੱਬੇ ਪਾਸੇ।
30 ਸਮਸੂਨ ਨੇ ਆਖਿਆ, “ਮੈਨੂੰ ਇਨ੍ਹਾਂ ਫ਼ਲਿਸਤੀਆਂ ਦੇ ਨਾਲ ਹੀ ਮਰਨ ਦਿਉ!” ਫ਼ੇਰ ਉਸਨੇ ਆਪਣੀ ਪੂਰੀ ਤਾਕਤ ਨਾਲ ਧੱਕਾ ਲਾਇਆ। ਅਤੇ ਮੰਦਰ ਹਾਕਮਾਂ ਅਤੇ ਇਸ ਵਿਚਲੇ ਸਾਰੇ ਲੋਕਾਂ ਉੱਪਰ ਡਿੱਗ ਪਿਆ। ਇਸ ਤਰ੍ਹਾਂ ਨਾਲ, ਸਮਸੂਨ ਨੇ ਆਪਣੇ ਜਿਉਂਦੇ ਸਮੇਂ ਨਾਲੋਂ ਆਪਣੀ ਮੌਤ ਦੇ ਸਮੇਂ ਵਧੇਰੇ ਫ਼ਲਿਸਤੀ ਲੋਕਾਂ ਨੂੰ ਮਾਰਿਆ।
31 ਸਮਸੂਨ ਦੇ ਭਰਾ ਅਤੇ ਉਸਦੇ ਪਿਤਾ ਦੇ ਪਰਿਵਾਰ ਦੇ ਸਾਰੇ ਲੋਕ ਉਸਦੀ ਲਾਸ਼ ਲੈਣ ਲਈ ਗਏ। ਉਨ੍ਹਾਂ ਨੇ ਉਸਨੂੰ ਵਾਪਸ ਲਿਆਂਦਾ ਅਤੇ ਉਸਦੇ ਪਿਤਾ ਦੇ ਮਕਬਰੇ ਵਿੱਚ ਉਸਨੂੰ ਦਫ਼ਨ ਕਰ ਦਿੱਤਾ। ਇਹ ਮਕਬਰਾ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਦੇ ਵਿਚਕਾਰ ਹੈ। ਸਮਸੂਨ ਇਸਰਾਏਲ ਦੇ ਲੋਕਾਂ ਲਈ
20 ਸਾਲ ਤੱਕ ਨਿਆਂਕਾਰ ਰਿਹਾ।