ਕਾਂਡ 35
1 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਇਹ ਮੋਆਬ ਵਿੱਚ ਯਰਦਨ ਦੀ ਵਾਦੀ ਵਿਖੇ ਯਰਦਨ ਨਦੀ ਦੇ ਨੇੜੇ ਯਰੀਹੋ ਦੇ ਪਾਰ ਸੀ। ਯਹੋਵਾਹ ਨੇ ਆਖਿਆ,
2 “ਇਸਰਾਏਲ ਦੇ ਲੋਕਾਂ ਨੂੰ ਆਖ ਕਿ ਉਨ੍ਹਾਂ ਨੂੰ ਧਰਤੀ ਦੇ ਆਪਣੇ ਹਿੱਸੇ ਦੇ ਕੁਝ ਸ਼ਹਿਰ ਲੇਵੀਆਂ ਨੂੰ ਦੇਣੇ ਚਾਹੀਦੇ ਹਨ। ਇਸਰਾਏਲ ਦੇ ਲੋਕਾਂ ਨੂੰ ਉਹ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਚਰਾਂਕਾ ਲੇਵੀਆਂ ਨੂੰ ਦੇਣੀਆਂ ਚਾਹੀਦੀਆਂ ਹਨ।
3 ਲੇਵੀ ਉਨ੍ਹਾਂ ਸ਼ਹਿਰਾਂ ਵਿੱਚ ਰਹਿ ਸਕਣਗੇ। ਅਤੇ ਉਨ੍ਹਾਂ ਦੀਆਂ ਸਾਰਿਆਂ ਗਾਵਾਂ ਅਤੇ ਹੋਰ ਸਾਰੇ ਪਸ਼ੂ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾ ਤੋਂ ਘਾਹ ਚਰ ਸਕਣਗੇ।
4 ਤੁਹਾਨੂੰ ਆਪਣੀ ਜ਼ਮੀਨ ਦਾ ਕਿੰਨਾ ਕੁ ਹਿੱਸਾ ਲੇਵੀਆਂ ਨੂੰ ਦੇਣਾ ਚਾਹੀਦਾ ਹੈ? ਸ਼ਹਿਰਾਂ ਦੀਆਂ ਕੰਧਾਂ ਤੋਂ ਬਾਹਰ ਵੱਲ
1 ,500 ਫੁੱਟ ਤੱਕ ਜਾਵੋ - ਇਹ ਸਾਰੀ ਜ਼ਮੀਨ ਲੇਵੀਆਂ ਦੀ ਹੋਵੇਗੀ।
5 ਅਤੇ, ਸ਼ਹਿਰ ਦੇ ਪੂਰਬ ਵੱਲ
3 ,000 ਫੁੱਟ ਜ਼ਮੀਨ ਅਤੇ ਸ਼ਹਿਰ ਦੇ ਦਖਣ ਵੱਲ
3 ,000 ਫੁੱਟ ਜ਼ਮੀਨ, ਅਤੇ
3 ,000 ਫੁੱਟ ਪਛਮ ਵੱਲ
3 ,000 ਫੁੱਟ ਉੱਤਰ ਵੱਲ ਦੀ ਸਾਰੀ ਦੀ ਸਾਰੀ ਜ਼ਮੀਨ ਲੇਵੀਆਂ ਦੀ ਹੋਵੇਗੀ। (ਸ਼ਹਿਰ ਉਸ ਜ਼ਮੀਨ ਦੇ ਵਿਚਕਾਰ ਹੋਵੇਗਾ।)
6 ਉਨ੍ਹਾਂ ਸ਼ਹਿਰਾਂ ਵਿੱਚੋਂ ਛੇ ਸ਼ਹਿਰ ਸੁਰਖਿਆ ਵਾਲੇ ਸ਼ਹਿਰ ਹੋਣਗੇ। ਜੇ ਕੋਈ ਬੰਦਾ ਦੁਰਘਟਨਾ ਕਾਰਣ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਹ ਆਦਮੀ ਉਨ੍ਹਾਂ ਸ਼ਹਿਰਾਂ ਵਿੱਚ ਸੁਰਖਿਆ ਲਈ ਭੱਜਕੇ ਜਾ ਸਕਦਾ ਹੈ। ਇਨ੍ਹਾਂ ਛੇ ਸ਼ਹਿਰਾਂ ਤੋਂ ਇਲਾਵਾ, ਤੁਸੀਂ
42 ਹੋਰ ਸ਼ਹਿਰ ਲੇਵੀਆਂ ਨੂੰ ਦੇਵੋਂਗੇ।
7 ਇਸ ਤਰ੍ਹਾਂ ਤੁਸੀਂ ਕੁੱਲ
48 ਸ਼ਹਿਰ ਲੇਵੀਆਂ ਨੂੰ ਦੇਵੋਂਗੇ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀ ਧਰਤੀ ਵੀ ਦੇਵੋਂਗੇ।
8 ਇਸਰਾਏਲ ਦੇ ਵੱਡੇ ਪਰਿਵਾਰ ਜ਼ਮੀਨ ਦੇ ਵੱਡੇ ਟੁਕੜੇ ਲੈਣਗੇ। ਇਸਰਾਏਲ ਦੇ ਛੋਟੇ ਪਰਿਵਾਰ ਜ਼ਮੀਨ ਦੇ ਛੋਟੇ ਟੁਕੜੇ ਲੈਣਗੇ। ਇਸ ਲਈ ਵੱਡੇ ਪਰਿਵਾਰ-ਸਮੂਹ, ਵਧ ਸ਼ਹਿਰ ਅਤੇ ਛੋਟੇ ਪਰਿਵਾਰ-ਸਮੂਹ, ਘੱਟ ਸ਼ਹਿਰ ਲੇਵੀਆਂ ਨੂੰ ਦੇਣਗੇ।”
9 ਫ਼ੇਰ ਯਹੋਵਾਹ ਨੇ ਮੂਸਾ ਨਲ ਗੱਲ ਕੀਤੀ। ਉਸਨੇ ਆਖਿਆ,
10 “ਲੋਕਾਂ ਨੂੰ ਇਹ ਗੱਲਾਂ ਦੱਸੋ: ਤੁਸੀਂ ਲੋਕ ਯਰਦਨ ਨਦੀ ਪਾਰ ਕਰੋਂਗੇ ਅਤੇ ਕਨਾਨ ਦੀ ਧਰਤੀ ਅੰਦਰ ਜਾਵੋਂਗੇ।
11 ਤੁਹਾਨੂੰ ਕੁਝ ਸ਼ਹਿਰਾਂ ਦੀ ਸੁਰਖਿਆ ਵਾਲੇ ਸ਼ਹਿਰਾਂ ਵਜੋਂ ਚੋਣ ਕਰਨੀ ਚਾਹੀਦੀ ਹੈ। ਜੇ ਕੋਈ ਬੰਦਾ ਕਿਸੇ ਹੋਰ ਬੰਦੇ ਨੂੰ ਦੁਰਘਟਨਾ ਵਿੱਚ ਮਾਰ ਦਿੰਦਾ ਹੈ, ਤਾਂ ਉਹ ਬੰਦਾ ਭੱਜਕੇ ਉਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਜਾ ਸਕਦਾ ਹੈ।
12 ਉਹ ਬੰਦਾ ਮ੍ਰਿਤ ਬੰਦੇ ਦੇ ਪਰਿਵਾਰ ਦੇ ਕਿਸੇ ਵੀ ਅਜਿਹੇ ਬੰਦੇ ਤੋਂ ਸੁਰਖਿਅਤ ਰਹੇਗਾ ਜਿਹੜਾ ਬਦਲਾ ਲੈਣਾ ਚਾਹੁੰਦਾ ਹੋਵੇ। ਉਹ ਬੰਦਾ ਓਨਾ ਚਿਰ ਸੁਰਖਿਅਤ ਰਹੇਗਾ ਜਿੰਨਾ ਚਿਰ ਤੱਕ ਕਿ ਉਸ ਬਾਰੇ ਕਚਿਹਰੀ ਵਿੱਚ ਨਿਰਣਾ ਨਹੀਂ ਹੁੰਦਾ।
13 ਇੱਥੇ ਸੁਰਖਿਆ ਵਾਲੇ ਛੇ ਸ਼ਹਿਰ ਹੋਣਗੇ।
14 ਇਨ੍ਹਾਂ ਸ਼ਹਿਰਾਂ ਵਿੱਚੋਂ ਤਿੰਨ ਯਰਦਨ ਨਦੀ ਦੇ ਪੂਰਬ ਵੱਲ ਹੋਣਗੇ। ਅਤੇ ਉਨ੍ਹਾ ਸ਼ਹਿਰਾਂ ਵਿੱਚੋਂ ਤਿੰਨ ਯਰਦਨ ਨਦੀ ਦੇ ਪਛਮ ਵੱਲ ਕਨਾਨ ਦੀ ਧਰਤੀ ਉਤੇ ਹੋਣਗੇ।
15 ਉਹ ਸ਼ਹਿਰ ਇਸਰਾਏਲ ਦੇ ਸ਼ਹਿਰੀਆਂ, ਵਿਦੇਸ਼ੀਆਂ ਅਤੇ ਮੁਸਾਫ਼ਿਰਾਂ ਲਈ ਸੁਰਖਿਆ ਵਾਲੇ ਸ਼ਹਿਰ ਹੋਣਗੇ। ਇਨ੍ਹਾਂ ਵਿੱਚੋਂ ਕੋਈ ਵੀ ਬੰਦਾ, ਜਿਸ ਕੋਲੋਂ ਅਨਜਾਣੇ ਵਿੱਚ ਕੋਈ ਬੰਦਾ ਮਰ ਜਾਵੇ, ਭੱਜਕੇ ਇਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਜਾ ਸਕਦਾ ਹੈ।
16 “ਜੇ ਕੋਈ ਬੰਦਾ ਕਿਸੇ ਨੂੰ ਮਾਰਨ ਲਈ ਲੋਹੇ ਦਾ ਹਥਿਆਰ ਵਰਤਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ।
17 ਅਤੇ ਜੇ ਕੋਈ ਬੰਦਾ ਪੱਥਰ ਮਾਰਕੇ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ। (ਪਰ ਉਹ ਪੱਥਰ ਉਨੇ ਆਕਾਰ ਦਾ ਹੋਣ ਚਾਹੀਦਾ ਹੈ ਜਿਸਦੀ ਵਰਤੋਂ ਆਮ ਤੌਰ ਤੇ ਲੋਕਾਂ ਨੂੰ ਮਾਰਨ ਲਈ ਕੀਤੀ ਜਾਂਦੀ ਹੈ।)
18 ਅਤੇ ਜੇ ਕੋਈ ਬੰਦਾ ਕਿਸੇ ਨੂੰ ਮਾਰਨ ਲਈ ਲੱਕੜ ਦੇ ਟੁਕੜੇ ਦੀ ਵਰਤੋਂ ਕਰਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ। (ਲੱਕੜ ਦੇ ਟੁਕੜੇ ਦਾ ਅਜਿਹਾ ਹਥਿਆਰ ਹੋਣਾ ਚਾਹੀਦਾ ਹੈ ਜਿਸਦੀ ਵਰਤੋਂ ਆਮ ਤੌਰ ਤੇ ਲੋਕਾਂ ਮਾਰਨ ਲਈ ਕੀਤੀ ਜਾਂਦੀ ਹੈ।)
10 ਮਰੇ ਹੋਏ ਬੰਦੇ ਦਾ ਕੋਈ ਜੀਅ ਉਸ ਕਾਤਲ ਦਾ ਪਿੱਛਾ ਕਰ ਸਕਦਾ ਹੈ ਅਤੇ ਉਸਨੂੰ ਮਾਰ ਸਕਦਾ ਹੈ।
19 “ਹੋ ਸਕਦਾ ਹੈ ਕੋਈ ਬੰਦਾ ਕਿਸੇ ਨੂੰ ਹੱਥ ਨਾਲ ਸੱਟ ਮਾਰੇ ਅਤੇ ਉਸਨੂੰ ਮਾਰ ਦੇਵੇ। ਜਾਂ ਕੋਈ ਬੰਦਾ ਕਿਸੇ ਨੂੰ ਧੱਕਾ ਮਾਰ ਦੇਵੇ। ਜਾਂ ਕੋਈ ਬੰਦਾ ਕਿਸੇ ਉੱਤੇ ਕੋਈ ਚੀਜ਼ ਸੁੱਟਕੇ ਉਸਨੂੰ ਮਾਰ ਦੇਵੇ। ਜੇਮਾਰਨ ਵਾਲੇ ਨੇ ਅਜਿਹ, ਨਫ਼ਰਤ ਕਾਰਣ ਕੀਤਾ, ਤਾਂ ਉਹ ਕਾਤਲ ਹੈ। ਉਸ ਆਦਮੀ ਨੂੰ ਮਾਰ ਦੇਣਾ ਚਾਹੀਦਾ ਹੈ। ਮਰੇ ਹੋਏ ਬੰਦੇ ਦਾ ਕੋਈ, ਜੀਅ, ਕਾਤਲ ਦਾ ਪਿੱਛਾ ਕਰਕੇ, ਉਸਨੂੰ ਮਾਰ ਸਕਦਾ ਹੈ।
20
21
22 “ਪਰ ਹੋ ਸਕਦਾ ਹੈ ਕਿ ਕਿਸੇ ਬੰਦੇ ਕੋਲੋਂ ਦੁਰਘਟਨਾ ਕਾਰਣ ਕਿਸੇ ਦੀ ਮੌਤ ਹੋ ਜਾਵੇ। ਉਸ ਬੰਦੇ ਨੇ ਮਰਨ ਵਾਲੇ ਨੂੰ ਨਫ਼ਰਤ ਨਹੀਂ ਕੀਤੀ ਸੀ - ਇਹ ਸਿਰਫ਼ ਇੱਕ ਦੁਰਘਟਨਾ ਹੀ ਸੀ। ਜਾਂ ਕੋਈ ਬੰਦਾ ਕੋਈ ਚੀਜ਼ ਸੁੱਟੇ ਅਤੇ ਦੁਰਘਟਨਾ ਕਾਰਣ ਕੋਈ ਮਾਰਿਆ ਜਾਵੇ - ਉਸਨੇ ਕਿਸੇ ਨੂੰ ਮਾਰਨ ਦੀ ਵਿਉਂਤ ਨਹੀਂ ਬਣਾਈ ਸੀ।
23 ਜਾਂ ਸ਼ਾਇਦ ਕੋਈ ਬੰਦਾ ਪੱਥਰ ਸੁੱਟੇ। ਅਤੇ ਉਹ ਪੱਥਰ ਕਿਸੇ ਅਜਿਹੇ ਬੰਦੇ ਨੂੰ ਲੱਗ ਜਾਵੇ ਜਿਸੇ ਦੇਖਿਆ ਨਹੀਂ ਸੀ ਅਤੇ ਉਹ ਬੰਦਾ ਪੱਥਰ ਨਾਲ ਮਾਰਿਆ ਜਾਵੇ। ਉਸ ਬੰਦੇ ਨੇ ਕਿਸੇ ਨੂੰ ਮਾਰਨ ਦੀ ਵਿਉਂਤ ਨਹੀਂ ਬਣਾਈ ਸੀ। ਉਸ ਬੰਦੇ ਨੇ ਆਪਣੇ ਹਥੋਂ ਮਰਨ ਵਾਲੇ ਨਾਲ ਨਫ਼ਰਤ ਨਹੀਂ ਕੀਤੀ ਸੀ - ਇਹ ਸਿਰਫ਼ ਇੱਕ ਦੁਰਘਟਨਾ ਹੀ ਸੀ।
24 ਜੇ ਅਜਿਹਾ ਹੋਵੇ, ਭਾਈਚਾਰੇ ਨੂੰ ਇੱਕ ਨਿਸ਼ਚਾ ਕਰਨਾ ਚਾਹੀਦਾ ਹੈ ਕਿ, ਕੀ ਕੀਤਾ ਜਾਵੇ। ਭਾਈਚਾਰੇ ਦੀ ਪਂਚਾਇਤ ਨੂੰ ਨਿਰਣਾ ਕਰਨਾ ਚਾਹੀਦਾ ਹੈ ਕਿ, ਕੀ ਮਰੇ ਹੋਏ ਬੰਦਾ ਦਾ ਕੋਈ ਸੰਬੰਧੀ ਉਸ ਕਾਤਿਲ ਨੂੰ ਮਾਰ ਸਕਦਾ ਹੈ।
25 ਜੇ ਭਾਈਚਾਰਾ ਮਾਰਨ ਵਾਲੇ ਨੂੰ ਮਾਰਨ ਵਾਲੇ ਦੇ ਪਰਿਵਾਰ ਤੋਂ ਬਚਾਉਣਾ ਚਾਹੁੰਦਾ ਹੈ ਤਾਂ ਭਾਈਚਾਰੇ ਨੂੰ ਉਸਨੂੰ ਵਾਪਸ ਸੁਰਖਿਆ ਵਾਲੇ ਸ਼ਹਿਰ ਵਿੱਚ ਲੈ ਜਾਣਾ ਚਾਹੀਦਾ ਹੈ। ਅਤੇ ਕਾਤਲ ਨੂੰ ਓਨਾ ਚਿਰ ਉਥੇ ਹੀ ਰਹਿਣਾ ਚਾਹੀਦਾ ਹੈ ਜਿੰਨਾ ਚਿਰ ਤੱਕ ਕਿ ਪਰਧਾਨ ਜਾਜਕ ਮਰ ਨਹੀਂ ਜਾਂਦਾ।
26 ਉਸ ਬੰਦੇ ਨੂੰ ਕਦੇ ਵੀ ਸੁਰਖਿਆ ਵਾਲੇ ਸ਼ਹਿਰਾਂ ਦੀਆਂ ਹੱਦਾਂ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇ ਉਹ ਉਨ੍ਹਾਂ ਹੱਦਾਂ ਤੋਂ ਬਾਹਰ ਜਾਂਦਾ ਹੈ ਅਤੇ ਜੇ ਮਰੇ ਹੋਏ ਪਰਿਵਾਰ ਦਾ ਕੋਈ ਸਦੱਸ ਉਸਨੂੰ ਫ਼ੜ ਲੈਂਦਾ ਹੈ ਅਤੇ ਮਾਰ ਦਿੰਦਾ ਹੈ ਤਾਂ ਉਹ ਸਦੱਸ ਕਤਲ ਦਾ ਦੋਸ਼ੀ ਨਹੀਂ ਹੋਵੇਗਾ।
27
28 ਜਿਸ ਬੰਦੇ ਕੋਲੋਂ ਦੁਰਘਟਨਾ ਕਾਰਣ ਕਿਸੇ ਦੀ ਮੌਤ ਹੋ ਗਈ ਹੋਵੇ, ਉਸਨੂੰ ਪਰਧਾਨ ਜਾਜਕ ਦੀ ਮੌਤ ਤੱਕ ਉਸ ਸੁਰਖਿਆ ਵਾਲੇ ਸ਼ਹਿਰ ਵਿੱਚ ਰਹਿਣਾ ਚਾਹੀਦਾ ਹੈ, ਜਦੋਂ ਪਰਧਾਨ ਜਾਜਕ ਦੀ ਮੌਤ ਹੋ ਜਾਵੇ ਤਾਂ ਉਹ ਬੰਦਾ ਆਪਣੀ ਧਰਤੀ ਉੱਤੇ ਆਪਣੇ ਘਰ ਜਾ ਸਕਦਾ ਹੈ।
29 ਇਹ ਬਿਧੀਆਂ ਤੁਹਾਡੇ ਲੋਕਾਂ ਦੇ ਸਾਰੇ ਕਸਬਿਆਂ ਵਿੱਚ ਹਮੇਸ਼ਾ ਕਾਨੂੰਨ ਹੋਣਗੀਆਂ।
30 “ਕਿਸੇ ਕਾਤਲ ਨੂੰ ਮੌਤ ਦੀ ਸਜ਼ਾ ਸਿਰਫ਼ ਤਾਂ ਹੀ ਦੇਣੀ ਚਾਹੀਦੀ ਹੈ, ਜੇ ਇਸਦੇ ਗਵਾਹ ਹੋਣ। ਜੇ ਇੱਕ ਹੀ ਗਵਾਹ ਹੈ, ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ।
31 “ਜੇ ਕੋਈ ਬੰਦਾ ਕਾਤਲ ਹੈ, ਤਾਂ ਉਸਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਉਸਦੀ ਸਜ਼ਾ ਬਦਲਣ ਲਈ ਰਿਸ਼ਵਤ ਨਾ ਲਵੋ। ਉਸ ਕਾਤਲ ਨੂੰ ਅਵੱਸ਼ ਮਰਨਾ ਚਾਹੀਦਾ ਹੈ।
32 “ਜੇ ਕਿਸੇ ਬੰਦੇ ਨੇ ਕਿਸੇ ਨੂੰ ਮਾਰ ਦਿੱਤਾ ਅਤੇ ਫ਼ੇਰ ਸੁਰਖਿਆ ਵਾਲੇ ਕਿਸੇ ਸ਼ਹਿਰ ਵਿੱਚ ਭੱਜਕੇ ਚਲਾ ਗਿਆ ਤਾਂ ਪੈਸੇ ਲੈਕੇ ਉਸਨੂੰ ਘਰ ਨਾ ਜਾਣ ਦਿਉ। ਉਹ ਬੰਦਾ ਉਸ ਸ਼ਹਿਰ ਵਿੱਚ ਉਦੋਂ ਤੀਕ ਰਹਿਣਾ ਚਾਹੀਦਾ ਹੈ। ਜਦੋਂ ਤੀਕ ਕਿ ਪਰਧਾਨ ਜਾਜਕ ਨਹੀਂ ਮਰ ਜਾਂਦਾ।
33 “ਆਪਣੀ ਧਰਤੀ ਨੂੰ ਬੇਗੁਨਾਹ ਖੂਨ ਨਾਲ ਨਾਪਾਕ ਨਾ ਹੋਣ ਦਿਉ। ਜੇ ਕੋਈ ਬੰਦਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਸ ਜੁਰਮ ਦੀ ਸਿਰਫ਼ ਇੱਕ ਹੀ ਕੀਮਤ ਹੈ ਕਿ ਕਾਤਲ ਨੂੰ ਮਾਰ ਦਿੱਤਾ ਜਾਵੇ। ਹੋਰ ਕੋਈ ਇਵਜ਼ਾਨਾ ਅਜਿਹਾ ਨਹੀਂ ਜਿਹੜਾ ਉਸ ਧਰਤੀ ਨੂੰ ਜ਼ੁਰਮ ਤੋਂ ਮੁਕਤ ਕਰ ਸਕੇ।
34 ਮੈਂ ਯਹੋਵਾਹ ਹਾਂ! ਮੈਂ ਤੁਹਾਡੇ ਦੇਸ਼ ਵਿੱਚ ਇਸਰਾਏਲ ਦੇ ਲੋਕਾਂ ਸੰਗ ਰਹਿ ਰਿਹਾ ਹੋਵਾਂਗਾ। ਮੈਂ ਉਥੇ ਰਹਿ ਰਿਹਾ ਹੋਵਾਂਗਾ, ਇਸ ਲਈ ਇਸਨੂੰ ਬੇਗੁਨਾਹਾਂ ਦੇ ਖੂਨ ਨਾਲ ਨਾਪਾਕ ਨਾ ਕਰੋ।”