ਕਾਂਡ 6
1 ਕਿੱਧਰ ਗਿਆ ਹੈ ਪ੍ਰੀਤਮ ਤੇਰਾ ਔਰਤਾਂ ਦਰਮਿਆਨ ਸਭ ਤੋਂ ਸੋਹਣੀਏ? ਕਿਸ ਰਾਹੇ ਗਿਆ ਪ੍ਰੀਤਮ ਤੇਰਾ? ਦੱਸ ਸਾਨੂੰ ਤਾਂ ਜੋਁ ਲੱਭਣ ਵਿੱਚ ਤੇਰੀ ਅਸੀਂ ਕਰ ਸਕੀਏ ਸਹਾਇਤਾ।ਉਹ ਯਰੂਸ਼ਲਮ ਦੀਆਂ ਔਰਤਾਂ ਨੂੰ ਜਵਾਬ ਦਿੰਦੀ ਹੈ
2 ਤੁਰ ਗਿਆ ਹੈ ਪ੍ਰੀਤਮ ਮੇਰਾ ਆਪਣੇ ਬਾਗ਼ ਵਿੱਚ ਮਸਾਲਿਆਂ ਦੀਆਂ ਕਿਆਰੀਆਂ ਵੱਲ। ਗਿਆ ਹੈ ਉਹ ਚਾਰੇ ਲਈ ਬਾਗ ਅੰਦਰ ਅਤੇ ਚੁਣਨ ਲਈ ਕਲੀਆਂ ਚੰਬੇਲੀ ਦੀਆਂ।
3 ਮੈਂ ਹਾਂ ਪ੍ਰੀਤਮ ਆਪਣੇ ਦੀ, ਤੇ ਮੇਰਾ ਪ੍ਰੀਤਮ ਮੇਰਾ ਹੈ। ਉਹ ਚੰਬੇਲੀਆਂ ਦਰਮਿਆਨ ਚਰਦਾ।ਉਹ ਉਸ ਨਾਲ ਗੱਲ ਕਰਦਾ ਹੈ
4 ਖੂਬਸੂਰਤ ਹੈਂ ਤੂੰ, ਮੇਰੀ ਪ੍ਰੀਤਮੇ, ਤਿਰਜਾਹ ਵਾਂਗ। ਯਰੂਸ਼ਲਮ ਵਾਂਗ ਮਨਮੋਹਣੀ ਹੈਂ ਤੂੰ; ਉਨ੍ਹਾਂ ਕਿਲ੍ਹੇ ਬੰਦ ਸ਼ਹਿਰਾਂ ਜਿੰਨੀ ਭੈਭੀਤ ਹੈਂ ਤੂੰ।
5 ਤੱਕ ਨਾ ਮੇਰੇ ਵੱਲ। ਤੇਰੀਆਂ ਅੱਖਾਂ ਦੀ ਤਾਬ ਨਹੀਂ ਝਲੀ ਜਾਂਦੀ ਮੇਰੇ ਕੋਲੋਂ। ਤੇਰੇ ਵਾਲ ਲੰਮੇ ਹਨ ਅਤੇ ਉੱਡ ਰਹੇ ਹਨ, ਜਿਵੇਂ ਬੱਕਰੀਆਂ ਦਾ ਕੋਈ ਇੱਜੜ ਉੱਤਰ ਰਿਹਾ ਹੋਵੇ ਗਿਲਆਦ ਪਰਬਤ ਦੀਆਂ ਢਲਾਨਾਂ ਤੋਂ।
6 ਦੰਦ ਤੇਰੇ ਚਟ੍ਟੇ ਹਨ ਭੇਡਾਂ ਵਰਗੇ ਨਿਕਲੀਆਂ ਹੋਣ ਜਿਹੜੀਆਂ ਨਹਾ ਕੇ। ਉਨ੍ਹਾਂ ਵਿੱਚੋਂ ਹਰ ਕੋਈ ਜੌੜਿਆਂ ਨੂੰ ਜੰਮਦੀ ਹੈ। ਅਤੇ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਆਪਣਾ ਨਿਆਣਾ ਨਹੀਂ ਗੁਆਇਆ।
7 ਤੇਰੇ ਘੁੰਡ ਹੇਠਾਂ ਤੇਰੀਆਂ ਪੜਪੁੜੀਆਂ ਅਨਾਰ ਦੇ ਦੋ ਟੋਟਿਆਂ ਵਰਗੀਆਂ ਹਨ।
8 ਹੋਣ ਭਾਵੇਂ ਸੱਠ ਰਾਣੀਆਂ ਅਤੇ ਅਸੀਂ ਰਖੈਲਾਂ ਅਤੇ ਅਨਗਿਣਤ ਦਾਸੀਆਂ,
9 ਪਰ ਮੇਰੇ ਲਈ ਹੈ ਸਿਰਫ ਇੱਕ ਔਰਤ ਮੇਰੀ ਘੁੱਗੀ ਮੇਰੀ ਭਰੀ ਪੂਰੀ ਮਾਂ ਦੀ ਹੈ ਉਹ ਲਾਡਲੀ ਅ ਾਪਣੀ ਮ ਾਂ ਦੀ ਲਾਡਲੀ ਧੀ! ਦੇਖਦੀਆਂ ਹਨ ਮੁਟਿਆਰਾਂ ਉਸਨੂੰ ਤੇ ਉਸਤਤ ਕਰਨ ਉਸਦੀ। ਰਾਣੀਆਂ ਤੇ ਰਖੈਲਾਂ ਵੀ ਉਸਦੀ ਉਸਤਤ ਕਰਦੀਆਂ ਹਨ।
10 ਕੌਣ ਹੈ ਉਹ ਔਰਤ ਚਮਕ ਰਹੀ ਹੈ ਜੋ ਪ੍ਰਭਾਤ ਵਾਂਗ। ਸੁੰਦਰ ਹੈ ਕੌਣ ਚੰਨ ਜਿੰਨੀ ਚਮਕੀਲੀ ਹੈ ਕੌਣ ਸੂਰਜ ਜਿੰਨੀ ਉਹ ਫ਼ੌਜਾਂ ਦੇ ਨਿਸ਼ਾਨਾਂ ਨੂੰ ਚੁੱਕਣ ਜਿੰਨੀ ।
11 ਇਹ ਗਿਰੀ ਮੇਵੇ ਦੇ ਰੁੱਖਾਂ ਦਾ ਬਾਗ਼ ਸੀ ਜਿੱਥੇ ਮੈਂ ਗਈ, ਦੇਖਣ ਲਈ ਵਾਦੀ ਵਿਚਲੀ ਜਵਾਨੀ ਨੂੰ, ਦੇਖਣ ਲਈ ਕਿ ਕੀ ਖਿੜੀਆਂ ਹੋਈਆਂ ਨੇ ਵੇਲਾਂ ਦੇਖਣ ਲਈ ਕਿ ਨਿਕਲੇ ਨੇ ਕੀ ਫੁੱਲ ਅਨਾਰਾਂ ਦੇ।
12 ਇਸ ਤੋਂ ਪਹਿਲਾਂ ਕਿ ਪਤਾ ਚਲੇ ਮੈਨੂੰ, ਮੇਰਾ ਦਿਲ ਮੈਨੂੰ ਮੇਰੇ ਰਾਜਸੀ ਲੋਕਾਂ ਦੇ ਹੱਥ ਵਿੱਚ ਲੈ ਗਿਆ।
13 ਮੁੜ ਆ, ਮੁੜ ਆ, ਸ਼ੂਲੰਮੀਬ! ਮੁੜ ਆ, ਮੁੜ ਆ ਤਾਂ ਜੋ ਅਸੀਂ ਤੱਕੀਏ ਤੈਨੂੰ। ਕਿਉਂ ਤੁਸੀਂ ਹੋ ਝਾਕ ਰਹੇ ਸ਼ੂਲੰਮੀਬ ਵੱਲ, ਜਿਵੇਂ ਉਹ ਮਹਨਇਮ ਨਾਚ ਨੱਚ ਰਹੀ ਹੋਵੇ?