ਕਾਂਡ 24
1 ਬਦ ਲੋਕਾਂ ਨਾਲ ਹੋਢ਼ ਨਾ ਕਰੋ, ਉਨ੍ਹਾਂ ਦੀ ਸੰਗਤ ਵਿੱਚ ਰਹਿਣ ਦੀ ਲੋਚਾ ਨਾ ਕਰੋ।
2 ਉਹ ਆਪਣੇ ਦਿਲਾਂ ਅੰਦਰ ਬਦੀ ਦੀਆਂ ਯੋਜਨਾਵਾਂ ਬਣਾਉਂਦੇ ਹਨ। ਉਹ ਸਿਰਫ਼ ਮੁਸੀਬਤਾਂ ਖੜੀਆਂ ਕਰਨ ਬਾਰੇ ਹੀ ਗੱਲਾਂ ਕਰਦੇ ਹਨ।
3 ਇੱਕ ਘਰ ਸਿਆਣਪ ਦੁਆਰਾ ਉਸਾਰਿਆ ਜਾਂਦਾ ਹੈ, ਅਤੇ ਇੱਕ ਚੰਗੀ ਸੂਝ ਨਾਲ ਮਜ਼ਬੂਤ ਰਹਿੰਦਾ ਹੈ।
4 ਅਤੇ ਗਿਆਨ ਕਮਰਿਆਂ ਨੂੰ ਨਾਯਾਬ ਅਤੇ ਸੁੰਦਰ ਖਜ਼ਾਨਿਆਂ ਨਾਲ ਭਰ ਦਿੰਦਾ ਹੈ।
5 ਇੱਕ ਸਿਆਣੇ ਆਦਮੀ ਕੋਲ ਮਹਾਨ ਤਾਕਤ ਹੁੰਦੀ ਹੈ ਅਤੇ ਇੱਕ ਗਿਆਨ ਵਾਨ ਆਦਮੀ ਸ਼ਕਤੀ ਵਧਾਉਂਦਾ ਹੈ।
6 ਯੁੱਧ ਲੜਨ ਲਈ, ਤੁਹਾਨੂੰ ਮਾਰਗ ਦਰਸ਼ਨ ਦੀ ਜਰੂਰਤ ਹੁੰਦੀ ਹੈ ਅਤੇ ਜਿੱਤਣ ਲਈ, ਤੁਹਾਨੂੰ ਬਹੁਤਤਾ ਸਲਾਹਕਾਰ ਚਾਹੀਦੇ ਹਨ।
7 ਮੂਰਖ ਲਈ ਸਿਆਣਪ ਬਹੁਤ ਪੇਚੀਦਾ ਹੁੰਦੀ ਹੈ। ਜਦੋਂ ਲੋਕ ਮਹੱਤਵਪੂਰਣ ਮਸਲਿਆਂ ਬਾਰੇ ਗੱਲ ਕਰ ਰਹੇ ਹੁੰਦੇ ਹਨ, ਉਸ ਕੋਲ ਆਖਣ ਲਈ ਕੁਝ ਨਹੀਂ ਹੁੰਦਾ।
8 ਜਿਹੜਾ ਵਿਅਕਤੀ ਨੁਕਸਾਨਦੇਹ ਵਿਉਂਤਾਂ ਵਿਉਂਤੇ, ਇੱਕ ਸਾਜਸੀ ਹੀ ਮੰਨਿਆ ਜਾਵੇਗਾ।
9 ਇੱਕ ਮੂਰਖ ਆਦਮੀ ਦੀਆਂ ਵਿਉਂਤਾਂ ਪਾਪ ਹੁੰਦੀਆਂ ਹਨ ਅਤੇ ਲੋਕੀਂ ਮਖੌਲੀ ਨੂੰ ਨਫ਼ਰਤ ਕਰਦੇ ਹਨ।
10 ਜੇ ਤੁਸੀਂ ਮੁਸੀਬਤ ਵੇਲੇ ਕਮਜ਼ੋਰ ਹੋ ਤਾਂ ਤੁਸੀਂ ਸੱਚਮੁੱਚ ਕਮਜ਼ੋਰ ਹੋ।
11 ਜੇਕਰ ਕੋਈ ਕਿਸੇ ਵਿਅਕਤੀ ਨੂੰ ਮਾਰ ਦੇਣ ਦੀ ਯੋਜਨਾ ਬਣਾ ਰਿਹਾ ਹੋਵੇ, ਤਾਂ ਤੁਹਾਨੂੰ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
12 ਤੁਸੀਂ ਇਹ ਨਹੀਂ ਆਖ ਸਕਦੇ, "ਇਹ ਮੇਰਾ ਕੰਮ ਨਹੀਂ।" ਯਹੋਵਾਹ ਸਭ ਕੁਝ ਜਾਣਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਤੁਸੀਂ ਸਭ ਕੁਝ ਕਿਉਂ ਕਰਦੇ ਹੋ। ਯਹੋਵਾਹ ਤੁਹਾਡੀ ਨਿਗਰਾਨੀ ਕਰਦਾ ਹੈ। ਉਹ ਜਾਣਦਾ ਹੈ ਉਹ ਇੱਕ ਵਿਅਕਤੀ ਨੂੰ ਉਸ ਦੀਆਂ ਕਰਨੀਆਂ ਅਨੁਸਾਰ ਇਨਾਮ ਦਿੰਦਾ ਹੈ।
13 ਮੇਰੇ ਬੇਟੇ, ਸ਼ਹਿਦ ਖਾਓ, ਕਿਉਂ ਕਿ ਇਹ ਚੰਗਾ ਹੁੰਦਾ ਹੈ। ਤਾਜ਼ਾ ਸ਼ਹਿਦ ਤੁਹਾਡੇ ਮੂੰਹ ਵਿੱਚ ਮਿੱਠਾ ਹੁੰਦਾ ਹੈ।
14 ਇਸੇ ਤਰ੍ਹਾਂ ਹੀ ਗਿਆਨ ਅਤੇ ਸਿਆਣਪ ਤੁਹਾਡੀ ਰੂਹ ਲਈ ਮਿੱਠੇ ਹਨ। ਜੇਕਰ ਤੁਸੀਂ ਸਿਆਣੇ ਹੋ, ਤੁਹਾਡੇ ਕੋਲ ਭਵਿੱਖ ਹੋਵੇਗਾ, ਅਤੇ ਤੁਹਾਡੇ ਕੋਲ ਹਮੇਸ਼ਾ ਉਮੀਦ ਹੋਵੇਗੀ।
15 ਕਿਸੇ ਅਪਰਾਧੀ ਵਾਂਗ, ਧਰਮੀ ਵਿਅਕਤੀ ਦੇ ਘਰ ਦੇ ਇੰਤਜ਼ਾਰ ਵਿੱਚ ਨਾ ਰਹੋ, ਉਸਦੇ ਘਰ ਵਿੱਚ ਸਂਨ੍ਹ ਨਾ ਮਾਰੋ।
16 ਕਿਉਂਕਿ ਇੱਕ ਧਰਮੀ ਵਿਅਕਤੀ, ਭਾਵੇਂ ਉਹ ਸੱਤ ਵਾਰੀ ਡਿੱਗ ਪਵੇ, ਆਖਰਕਾਰ ਉੱਠ ਪੈਂਦਾ ਹੈ, ਪਰ ਦੁਸ਼ਟ ਲੋਕ ਲੜਖ੍ਹਹਕੇ ਡਿੱਗ ਪੈਂਦੇ ਹਨ, ਜਦੋਂ ਮੁਸੀਬਤਾਂ ਆਉਂਦੀਆਂ ਹਨ।
17 ਆਪਣੇ ਦੁਸ਼ਮਣ ਨੂੰ ਮੁਸੀਬਤ ਵਿੱਚ ਦੇਖਕੇ ਖੁਸ਼ ਨਾ ਹੋਵੋ। ਜਦੋਂ ਉਹ ਡਿੱਗੇ ਤਾਂ ਖੁਸ਼ ਨਾ ਹੋਵੋ।
18 ਕਿਉਂ ਜੁ ਹੋ ਸਕਦਾ ਯਹੋਵਾਹ ਇਸ ਨੂੰ ਵੇਖ ਲਵੇ ਅਤੇ ਉਹ ਇਸਨੂੰ ਪਸੰਦ ਨਾ ਕਰੇ ਅਤੇ ਹੋ ਸਕਦਾ ਉਹ ਆਪਣਾ ਗੁੱਸਾ ਤੁਹਾਡੇ ਦੁਸ਼ਮਣ ਤੋਂ ਹਟਾ ਲਵੇ।
19 ਬਦ ਲੋਕਾਂ ਕਾਰਣ ਪਰੇਸ਼ਾਨ ਨਾ ਹੋਵੋ, ਦੁਸ਼ਟ ਨਾਲ ਈਰਖਾ ਨਾ ਕਰੋ ਆਸ ਰੱਖੋ ਕਿ ਤੁਹਾਨੂੰ ਉਨ੍ਹਾਂ ਨਾਲ ਦਲੀਲਬਾਜ਼ੀ ਨਾ ਕਰਨੀ ਪਵੇ।
20 ਕਿਉਂਕਿ ਇੱਕ ਬਦ ਇਨਸਾਨ ਦਾ ਕੋਈ ਭਵਿੱਖ ਨਹੀਂ ਹੁੰਦਾ, ਅਤੇ ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ।
21 ਮੇਰੇ ਬੇਟੇ, ਯਹੋਵਾਹ ਅਤੇ ਰਾਜੇ ਤੋਂ ਡਰੋੋ। ਅਤੇ ਵਿਦਰੋਹੀਆਂ ਦਾ ਸੰਗ ਨਾ ਕਰੋ।
22 ਕਿਉਂਕਿ ਉਨ੍ਹਾਂ ਦੀ ਤਬਾਹੀ ਬਿਨਾ ਚਿਤਾਵਨੀ ਦਿਤਿਆਂ ਆਵ੍ਵੇਗੀ ਅਤੇ ਕੌਣ ਜਾਣਦਾ ਉਹ ਕਿਸ ਬਿਪਤਾ ਨੂੰ ਝਲ੍ਲਣਗੇ।
23 ਇਹ ਸਿਆਣੇ ਬੰਦਿਆਂ ਦੇ ਸ਼ਬਦ ਹਨ:ਨਿਆਂ ਕਰਨ ਵਾਲੇ ਨੂੰ ਹਮੇਸ਼ਾ ਬੇਲਾਗ ਹੋਣਾ ਚਾਹੀਦਾ ਹੈ। ਉਸਨੂੰ ਕਿਸੇ ਬੰਦੇ ਦਾ ਸਿਰਫ਼ ਇਸ ਕਰਕੇ ਪੱਖ ਨਹੀਂ ਲੈਣਾ ਚਾਹੀਦਾ ਕਿਉਂ ਕਿ ਉਹ ਉਸਨੂੰ ਜਾਣਦਾ ਹੈ।
24 ਜਿਹੜਾ ਵਿਅਕਤੀ ਅਪਰਾਧੀ ਨੂੰ ਆਖਦਾ, "ਤੂੰਁ ਬੇਗੁਨਾਹ ਹੈ, "ਅਜਿਹਾ ਵਿਅਕਤੀ ਲੋਕਾਂ ਦੁਆਰਾ ਸਰਾਪਿਆ ਜਾਵੇਗਾ ਅਤੇ ਕੌਮਾਂ ਉਸ ਨੂੰ ਨਫ਼ਰਤ ਕਰਨਗੀਆਂ।
25 ਪਰ ਜੇ ਕੋਈ ਨਿਆਂਕਾਰ ਕਿਸੇ ਦੋਸ਼ੀ ਨੂੰ ਦੰਡ ਦਿੰਦਾ ਹੈ ਉਹ ਪਸੰਦ ਕੀਤਾ ਜਾਵੇਗਾ, ਅਤੇ ਵਧੇਰੇ ਅਸੀਸਾਂ ਪ੍ਰਾਪਤ ਕਰੇਗਾ।
26 ਸਿਧ੍ਧਾ ਉੱਤਰ ਦੇਣਾ ਕਿਸੇ ਵਿਅਕਤੀ ਨੂੰ ਚੁੰਮਣ ਵਾਂਗ ਹੈ।
27 ਪਹਿਲਾਂ ਆਪਣਾ ਬਾਹਰਲਾ ਕੰਮ ਅਤੇ ਖੇਤ ਵਿੱਚ ਕੰਮ ਕਰ ਲਵੋ, ਤਾਂ ਹੀ ਆਪਣੇ ਘਰ ਨਿਰਮਾਣ ਕਰੋ।
28 ਬਿਨਾਂ ਕਿਸੇ ਕਾਰਣ ਆਪਣੇ ਗੁਆਂਢੀ ਦੇ ਖਿਲਾਫ਼ ਗਵਾਹੀ ਨਾ ਦਿਓ, ਆਪਣੇ ਹੀ ਬੁਲ੍ਹਾਂ ਨਾਲ ਛਲ ਨਾ ਕਰੋ।
29 ਇਹ ਨਾ ਆਖੋ, "ਉਸਨੇ ਮੈਨੂੰ ਦੁੱਖ ਦਿੱਤਾ ਹੈ, ਇਸ ਲਈ ਮੈਂ ਵੀ ਉਸ ਨਾਲ ਅਜਿਹਾ ਹੀ ਕਰਾਂਗਾ। ਉਸਨੇ ਜੋ ਕੁਝ ਮੇਰੇ ਨਾਲ ਕੀਤਾ ਹੈ ਮੈਂ ਉਸਨੂੰ ਇਸਦੀ ਸਜ਼ਾ ਦੇਵਾਂਗਾ।"
30 ਮੈਂ ਇੱਕ ਆਲਸੀ ਬੰਦੇ ਦੇ ਖੇਤ ਰਾਹੀਂ, ਬਿਨਾਂ ਸੂਝ ਵਾਲੇ ਬੰਦੇ ਦੇ ਅੰਗੂਰਾਂ ਦੇ ਬਾਗ਼ ਰਾਹੀਂ ਲੰਘਿਆ।
31 ਉਹ ਖੇਤ ਕੰਡਿਆਂ ਨਾਲ ਭਰਿਆ ਹੋਇਆ ਸੀ, ਘਾਹ ਫ਼ੂਸ ਹਦ੍ਦੋਁ ਵਧ ਉਗਿਆ ਹੋਇਆ ਸੀ। ਅਤੇ ਚਾਰ ਦੀਵਾਰੀ ਢਠ੍ਠੀ ਹੋਈ ਸੀ।
32 ਅਤੇ ਮੈਂ ਜੋ ਵੇਖਿਆ ਉਸ ਬਾਰੇ ਸੋਚਿਆ ਅਤੇ ਇੱਕ ਸਬਕ ਸਿਖਿਆ:
33 ਬੋੜੀ ਜਿਹੀ ਨੀਂਦ, ਬੋੜੀ ਜਿਹੀ ਝਪਕੀ, ਕੰਮ ਤੋਂ ਥੋੜਾ ਜਿਹਾ ਆਰਾਮ,
34 ਅਤੇ ਇੱਥੇ ਤੁਸੀਂ ਗਰੀਬ ਹੋ ਜਾਵੋਂਗੇ, ਅਤੇ ਤੁਸੀਂ ਜਰੂਰਤ ਮਂਦ ਹੋ ਜਾਵੋਗੇ ਜਿਵੇਂ ਕਿਸੇ ਡਕੈਤ ਦੁਆਰਾ ਲੁੱਟ ਲੇ ਗਏ ਹੋਵੋ।