ਕਾਂਡ 23
1 ਸੱਤਵੇਂ ਸਾਲ ਵਿੱਚ, ਯਹੋਯਾਦਾ ਨੇ ਆਪਣੀ ਤਾਕਤ ਵਿਖਾਈ। ਉਸਨੇ ਕਪਤਾਨਾਂ ਨਾਲ ਇੱਕ ਇਕਰਾਰਨਾਮਾ ਕੀਤਾ। ਉਹ ਕਪਤਾਨ ਸਨ! ਯਹੋਰਾਮ ਦਾ ਪੁੱਤਰ ਅਜ਼ਰਯਾਹ, ਯਹੋਹਾਨਾਨ ਦਾ ਪੁੱਤਰ ਇਸ਼ਮਾਏਲ, ਓਥੇਦ ਦਾ ਪੁੱਤਰ ਅਜ਼ਰਯਾਹ ਤੇ ਅਦਾਯਾਹ ਦਾ ਪੁੱਤਰ ਮਅਸੇਯਾਹ ਅਤੇ ਜ਼ਿਕਰੀ ਦਾ ਪੁੱਤਰ ਅਲੀਸ਼ਾਫ਼ਾਟ।
2 ਉਹ ਸਾਰੇ ਯਹੂਦਾਹ ਸ਼ਹਿਰ ਵਿੱਚ ਫ਼ਿਰੇ ਅਤੇ ਉਸਦੇ ਸਾਰੇ ਸ਼ਹਿਰਾਂ ਵਿੱਚੋਂ ਲੇਵੀਆਂ ਨੂੰ ਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਤਰ ਕੀਤਾ। ਤਦ ਉਹ ਸਾਰੇ ਯਰੂਸ਼ਲਮ ਵਿੱਚ ਆਏ।
3 ਸਾਰੇ ਇਕੱਤਰ ਹੋਏ ਲੋਕਾਂ ਨੇ ਯਹੋਵਾਹ ਦੇ ਮੰਦਰ ਵਿੱਚ ਪਾਤਸ਼ਾਹ ਨਾਲ ਇਕਰਾਰਨਾਮਾ ਕੀਤਾ।ਤਦ ਯਹੋਯਾਦਾ ਨੇ ਉਨ੍ਹਾਂ ਨੂੰ ਆਖਿਆ, "ਪਾਤਸ਼ਾਹ ਦਾ ਪੁੱਤਰ ਰਾਜ ਕਰੇਗਾ ਕਿਉਂ ਕਿ ਯਹੋਵਾਹ ਨੇ ਦਾਊਦ ਦੇ ਉੱਤਰਾਧਿਕਾਰੀਆਂ ਨਾਲ ਇਹੀ ਇਕਰਾਰਨਾਮਾ ਕੀਤਾ ਸੀ ਕਿ ਉਸਦੇ ਵੰਸ਼ਜ ਰਾਜ ਕਰਨਗੇ।
4 ਹੁਣ ਤੁਸੀਂ ਇੱਕ ਕੰਮ ਜ਼ਰੂਰ ਕਰਨਾ ਹੈ: ਜਾਜਕਾਂ ਅਤੇ ਲੇਵੀਆਂ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਫ਼ਾਟਕਾਂ ਦੇ ਦਰਬਾਨ ਬਨ ਜਾਣ।
5 ਅਤੇ ਇੱਕ ਤਿਹਾਈ ਸ਼ਾਹੀ ਮਹਿਲ ਉੱਪਰ ਹੋਣ ਅਤੇ ਇੱਕ ਤਿਹਾਈ ਨੀਂਹ ਵਾਲੇ ਫ਼ਾਟਕ ਉੱਪਰ ਜਿਹੜਾ ਬੁਨਿਆਦ ਹੈ। ਪਰ ਬਾਕੀ ਦੇ ਸਾਰੇ ਲੋਕ ਯਹੋਵਾਹ ਦੇ ਮੰਦਰ ਦੇ ਵਿਹੜਿਆਂ ਵਿੱਚ ਖੜੇ ਰਹਿਣ।
6 ਕਿਸੇ ਮਨੁੱਖ ਨੂੰ ਯਹੋਵਾਹ ਦੇ ਮੰਦਰ ਵਿੱਚ ਪ੍ਰਵੇਸ਼ ਨਾ ਕਰਨ ਦੇਣਾ। ਸਿਰਫ਼ ਜਾਜਕ ਅਤੇ ਲੇਵੀ ਜਿਹੜੇ ਸੇਵਾ ਕਰਦੇ ਹਨ ਉਹੀ ਯਹੋਵਾਹ ਦੇ ਮੰਦਰ ਵਿੱਚ ਪ੍ਰਵੇਸ਼ ਕਰ ਸਕਦੇ ਹਨ ਕਿਉਂ ਕਿ ਉਹ ਪਵਿੱਤਰ ਹਨ ਤੇ ਬਾਕੀ ਦੇ ਸਾਰੇ ਮਨੁੱਖ ਉਹੀ ਕੰਮ ਕਰਨ ਜਿਹੜੇ ਯਹੋਵਾਹ ਨੇ ਉਨ੍ਹਾਂ ਨੂੰ ਸੌਂਪੇ ਹਨ।
7 ਲੇਵੀ ਪਾਤਸ਼ਾਹ ਕੋਲ ਜ਼ਰੂਰ ਖੜੇ ਰਹਿਣ ਅਤੇ ਹਰ ਮਨੁੱਖ ਕੋਲ ਆਪਣੀ ਤਲਵਾਰ ਜ਼ਰੂਰ ਹੋਵੇ। ਜੇਕਰ ਕੋਈ ਮਨੁੱਖ ਮੰਦਰ ਅੰਦਰ ਵੜਨ ਦੀ ਕੋਸ਼ਿਸ਼ ਕਰੇ ਤਾਂ ਉਸਨੂੰ ਵੱਢ ਦਿੱਤਾ ਜਾਵੇ। ਜਿੱਥੇ ਵੀ ਪਾਤਸ਼ਾਹ ਜਾਵੇ ਤੁਸੀਂ ਉਸਦੇ ਮਗਰ ਜ਼ਰੂਰ ਹੋਵੋਁ।"
8 ਸਾਰੇ ਲੇਵੀਆਂ ਅਤੇ ਯਹੂਦੀਆਂ ਨੇ ਯਹੋਯਾਦਾ ਜਾਜਕ ਦੇ ਹੁਕਮ ਨੂੰ ਮੰਨਿਆ। ਸੋ ਉਨ੍ਹਾਂ ਨੇ ਆਪੋ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ, ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿੱਤਾ ਕਿਉਂ ਕਿ ਯਹੋਯਾਦਾ ਜਾਜਕ ਨੇ ਜਿਨ੍ਹਾਂ ਦੀ ਰਖਵਾਲੀ ਲਈ ਵਾਰੀ ਸੀ ਉਨ੍ਹਾਂ ਨੂੰ ਜਾਣ ਨਹੀਂ ਸੀ ਦਿੱਤਾ।
9 ਯਹੋਯਾਦਾ ਜਾਜਕ ਨੇ ਉਹ ਬਰਛੀਆਂ, ਫ਼ਰੀਆਂ ਅਤੇ ਢਾਲਾਂ ਜੋ ਦਾਊਦ ਪਾਤਸ਼ਾਹ ਦੀਆਂ ਸਨ ਉਨ੍ਹਾਂ ਸਰਦਾਰਾਂ ਨੂੰ ਦਿੱਤੀਆਂ। ਇਹ ਸਾਰੇ ਹਬਿਆਰ ਯਹੋਵਾਹ ਦੇ ਮੰਦਰ ਵਿੱਚ ਪਏ ਹੋਏ ਸਨ।
10 ਫ਼ਿਰ ਉਸਨੇ ਉਨ੍ਹਾਂ ਨੂੰ ਕਿੱਥੋ-ਕਿੱਥੋ ਖੜੇ ਹੋਣਾ ਹੈ, ਦੱਸਿਆ। ਹ੍ਹਰ ਮਨੁੱਖ ਦੇ ਹੱਥ ਵਿੱਚ ਉਸਦਾ ਸ਼ਸਤਰ ਵਿਰਾਜਮਾਨ ਸੀ। ਸਾਰੇ ਮਨੁੱਖ ਮੰਦਰ ਦੇ ਸੱਜੇ ਖੂਂਜੇ ਤੋਂ ਲੈਕੇ ਖੱਬੇ ਖੂਂਜੇ ਤੀਕ ਜਗਵੇਦੀ ਤੇ ਮੰਦਰ ਦੇ ਆਸੇ-ਪਾਸੇ ਪਾਤਸ਼ਾਹ ਦੇ ਇਰਦ ਗਿਰਦ ਖੜਾ ਕਰ ਦਿੱਤਾ।
11 ਤਦ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਸਦੇ ਸਿਰ ਤੇ ਤਾਜ ਪੁਆਇਆ ਅਤੇ ਉਸਨੂੰ ਇਕਰਾਰਨਾਮੇ ਦੀ ਇੱਕ ਨਕਲ ਦਿੱਤੀ। ਇਉਂ ਉਨ੍ਹਾਂ ਨੇ ਯੋਆਸ਼ ਨੂੰ ਪਾਤਸ਼ਾਹ ਠਹਿਰਾਇਆ ਅਤੇ ਯਹੋਯਾਦਾ ਤੇ ਉਸਦੇ ਪੁੱਤਰਾਂ ਨੇ ਉਸਨੂੰ ਮਸਹ ਕੀਤਾ ਅਤੇ ਆਖਿਆ, "ਪਾਤਸ਼ਾਹ ਸਲਾਮਤ ਰਹੇ।"
12 ਜਦੋਂ ਅਬਲਯਾਹ ਨੇ ਲੋਕਾਂ ਦਾ ਸ਼ੋਰ ਸੁਣਿਆ ਜੋ ਦੌੜ-ਦੌੜ ਕੇ ਪਾਤਸ਼ਾਹ ਦੀ ਉਸਤਤ ਕਰ ਰਹੇ ਸਨ ਤਾਂ ਉਹ ਯਹੋਵਾਹ ਦੇ ਮੰਦਰ ਵਿੱਚੋਂ ਲੋਕਾਂ ਕੋਲ ਆਈ।
13 ਉਸਨੇ ਪਾਤਸ਼ਾਹ ਵੱਲ ਵੇਖਿਆ। ਪਾਤਸ਼ਾਹ ਆਪਣੇ ਥੰਮ ਦੇ ਫ਼ਾਟਕ ਕੋਲ ਖੜਾ ਸੀ। ਅਤੇ ਜੋ ਤੂਰ੍ਹੀਆਂ ਵਜਾ ਰਹੇ ਸਨ ਅਤੇ ਸਰਦਾਰ ਸਨ ਉਹ ਪਾਤਸ਼ਾਹ ਦੇ ਕੋਲ ਖੜੇ ਸਨ। ਅਤੇ ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਤੇ ਤੂਰ੍ਹੀਆਂ ਵਜਾਉਂਦੇ ਸਨ। ਗਾਉਣ ਵਾਲੇ ਵਾਜਿਆਂ ਨਾਲ ਉਸਤਤ ਕਰਨ ਵਿੱਚ ਅਗਵਾਈ ਕਰ ਰਹੇ ਸਨ। ਤਦ ਅਬਲਯਾਹ ਨੇ ਆਪਣੇ ਕੱਪੜੇ ਫ਼ਾੜੇ ਅਤੇ ਉੱਚੀ ਆਵਾਜ਼ ਵਿੱਚ ਬੋਲੀ "ਗਦਰ ਗਦਰ।"
14 ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਫ਼ੌਜ ਦੇ ਹਾਕਮ ਸਨ ਆਗਿਆ ਦਿੱਤੀ ਕਿ ਉਸਨੂੰ (ਪਾਤਸ਼ਾਹ) ਕਤਾਰਾਂ ਦੇ ਵਿੱਚੋਂ ਲੈ ਜਾਵੋ। ਜੇਕਰ ਕੋਈ ਉਸਦੇ ਪਿੱਛੇ ਆਵੇ ਤਾਂ ਉਸਨੂੰ ਤਲਵਾਰ ਨਾਲ ਵੱਢ ਦਿੱਤਾ ਜਾਵੇ। ਤਦ ਜਾਜਕ ਨੇ ਸਿਪਾਹੀਆਂ ਨੂੰ ਚੇਤਾਵਨੀ ਦਿੱਤੀ, "ਅਬਲਯਾਹ ਨੂੰ ਯਹੋਵਾਹ ਦੇ ਮੰਦਰ ਵਿੱਚ ਨਾ ਵਢਿਆ ਜਾਵੇ।"
15 ਤਦ ਉਨ੍ਹਾਂ ਆਦਮੀਆਂ ਨੇ ਅਬਲਯਾਹ ਨੂੰ ਜਦੋਂ ਉਹ ਪਾਤਸ਼ਾਹ ਦੇ ਮਹਿਲ ਕੋਲ ਘੋੜਿਆਂ ਵਾਲੇ ਫ਼ਾਟਕ ਕੋਲ ਪਹੁੰਚੀ ਤਾਂ ਘੇਰ ਕੇ ਪਕੜ ਲਿਆ ਅਤੇ ਉਸਨੂੰ ਉਸੇ ਥਾਂ ਤੇ ਮਾਰ ਸੁਟਿਆ।
16 ਤ੍ਤਦ ਯਹੋਯਾਦਾ ਨੇ ਸਾਰੇ ਲੋਕਾਂ ਨਾਲ ਅਤੇ ਪਾਤਸ਼ਾਹ ਨਾਲ ਇਕਰਾਰਨਾਮਾ ਕੀਤਾ ਤੇ ਉਨ੍ਹਾਂ ਸਾਰਿਆਂ ਨੇ ਸਹੁੰ ਖਾਧੀ ਕਿ ਉਹ ਯਹੋਵਾਹ ਦੇ ਲੋਕ ਹੋਣਗੇ।
17 ਫ਼ਿਰ ਸਾਰੇ ਲੋਕੀਂ ਬਆਲ ਦੇ ਮੰਦਰ ਵਿੱਚ ਗਏ ਅਤੇ ਉਨ੍ਹਾਂ ਉਸ ਬੁੱਤ ਨੂੰ ਢਾਹ ਦਿੱਤਾ ਅਤੇ ਉਸਦੇ ਬੁੱਤਾਂ ਅਤੇ ਜਗਵੇਦੀਆਂ ਨੂੰ ਟੁਕੜੇ-ਟੁਕੜੇ ਕਰ ਦਿੱਤਾ। ਅਤੇ ਬਆਲ ਦੇ ਜਾਜਕ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਛੱਡਿਆ।
18 ਯਹੋਯਾਦਾ ਨੇ ਮੰਦਰ ਦੀ ਦੇਖਭਾਲ ਦਾ ਕੰਮ ਜਾਜਕਾਂ ਨੂੰ ਸੌਂਪ ਦਿੱਤਾ, ਜੋ ਕਿ ਲੇਵੀ ਸਨ ਅਤੇ ਜੋ ਦਾਊਦ ਦੁਆਰਾ ਯਹੋਵਾਹ ਦੇ ਮੰਦਰ ਵਿੱਚ ਮੂਸਾ ਦੀ ਬਿਵਸਬਾ ਦੀ ਪੋਥੀ ਵਿੱਚ ਲਿਖੇ ਅਨੁਸਾਰ ਹੋਮ ਦੀਆਂ ਭੇਟਾਂ ਚੜਾਉਣ ਲਈ ਵਿਵਸਬਿਤ ਕੀਤੇ ਗਏ ਸਨ। ਉਹ ਦਾਊਦ ਦੁਆਰਾ ਵਿਵਸਬਿਤ ਕੀਤੇ ਅਨੁਸਾਰ ਯਹੋਵਾਹ ਲਈ ਬਹੁਤ ਆਨੰਦਿਤ ਸਨ ਅਤੇ ਗਾ ਰਹੇ ਸਨ।
19 ਯਹੋਯਾਦਾ ਨੇ ਯਹੋਵਾਹ ਦੇ ਫ਼ਾਟਕ ਉੱਤੇ ਦਰਬਾਨ ਰੱਖ ਦਿੱਤੇ ਤਾਂ ਕਿ ਕੋਈ ਵੀ ਮਨੁੱਖ ਜੋ ਅਪਵਿੱਤਰ ਹੋਵੇ ਅੰਦਰ ਪ੍ਰਵੇਸ਼ ਨਾ ਕਰ ਸਕੇ।
20 ਫ਼ਿਰ ਯਹੋਯਾਦਾ ਨੇ ਸੌ-ਸੌ ਦੇ ਸਰਦਾਰਾਂ, ਲੋਕਾਂ ਦੇ ਸ਼ਾਸਕਾਂ ਅਤੇ ਜ਼ਮੀਁਦਾਰਾਂ ਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ ਅਤੇ ਪਾਤਸ਼ਾਹ ਨੂੰ ਯਹੋਵਾਹ ਦੇ ਮੰਦਰ ਤੋਂ ਉਤਾਰ ਲਿਆਏ ਅਤੇ ਉੱਚੇ ਫ਼ਾਟਕ ਦੇ ਰਸਤੇ ਪਾਤਸ਼ਾਹ ਦੇ ਮਹਿਲ ਵਿੱਚ ਆਏ ਅਤੇ ਫ਼ਿਰ ਪਾਤਸ਼ਾਹ ਨੂੰ ਰਾਜ ਸਿੰਘਾਸਣ ਤੇ ਬਿਰਾਜਮਾਨ ਕੀਤਾ।
21 ਤਦ ਯਹੂਦਾਹ ਦੇ ਸਾਰੇ ਲੋਕ ਬੜੇ ਪ੍ਰਸੰਨ ਹੋਏ ਅਤੇ ਸਾਰੇ ਯਰੂਸ਼ਲਮ ਵਿੱਚ ਸ਼ਾਂਤੀ ਹੋ ਗਈ ਕਿਉਂ ਕਿ ਅਬਲਯਾਹ ਤਲਵਾਰ ਨਾਲ ਮਾਰੀ ਜਾ ਚੁੱਕੀ ਸੀ।