ਮੱਤੀ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


ਕਾਂਡ 23

1 ਫ਼ੇਰ ਯਿਸੂ ਨੇ ਭੀੜ ਅਤੇ ਆਪਣੇ ਚੇਲਿਆਂ ਨਾਲ ਗੱਲ ਕੀਤੀ, ਅਤੇ ਆਖਿਆ,
2 ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ, ਮੂਸਾ ਦੀ ਸ਼ਰ੍ਹਾ ਬਾਰੇ ਉਪਦੇਸ਼ ਦੇਣ ਦਾ ਅਧਿਕਾਰ ਹੈ ਕਿ ਉਹ ਕੀ ਆਖਦੀ ਹੈ।
3 ਇਸ ਲਈ ਤੁਹਾਨੂੰ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਜੋ ਉਹ ਕਹਿਣ ਧਿਆਨ ਨਾਲ ਕਰੋ, ਪਰ ਉਨ੍ਹਾਂ ਵਰਗੇ ਕੰਮ ਨਾ ਕਰੋ ਕਿਉਂਕਿ ਉਨ੍ਹਾਂ ਦੇ ਜੀਵਨ ਚੰਗੇ ਉਦਾਹਰਣ ਨਹੀਂ ਹਨ ਕਿਉਂਕਿ ਜੋ ਵੀ ਉਹ ਕਰਨ ਨੂੰ ਕਹਿੰਦੇ ਹਨ ਖੁਦ ਉਨ੍ਹਾਂ ਤੇ ਅਮਲ ਨਹੀਂ ਕਰਦੇ।
4 ਉਹ ਸਖਤ ਨੇਮ ਬਣਾਉਂਦੇ ਹਨ ਜਿਹੜੇ ਮੰਨਣ ਲਈ ਬੜੇ ਕਠੋਰ ਹਨ, ਉਹ ਇਨ੍ਹਾਂ ਨੂੰ ਲੋਕਾਂ ਤੇ ਲਾਗੂ ਕਰਦੇ ਹਨ। ਪਰ ਉਹ ਇਨ੍ਹਾਂ ਵਿੱਚੋਂ ਕਿਸੇ ਵੀ ਨੇਮ ਦਾ ਅਨੁਸਰਣ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ।
5 “ਉਹ ਆਪਣੇ ਸਭ ਕੰਮ ਲੋਕਾਂ ਨੂੰ ਵਿਖਾਵੇ ਲਈ ਕਰਦੇ ਹਨ। ਉਹ ਆਪਣੇ ਖਾਸ ਬਸਤਿਆਂ ਨੂੰ ਪੋਥੀਆਂ ਨਾਲ ਭਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਵੱਡੇ ਹੀ ਵੱਡੇ ਕਰਦੇ ਰਹਿੰਦੇ ਹਨ। ਉਹ ਆਪਣੇ ਖਾਸ ਪ੍ਰਾਰਥਨਾ ਵਾਲੇ ਵਸਤਰਾਂ ਦੀ ਲੰਬਾਈ ਬਹੁਤ ਰਖਦੇ ਹਨ ਤਾਂ ਜੋ ਲੋਕ ਉਨ੍ਹਾਂ ਵੱਲ ਧਿਆਨ ਦੇਣ।
6 ਉਹ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਦਾਵਤਾਂ ਵਿੱਚ ਉੱਚੀਆਂ ਥਾਵਾਂ ਦੇ ਲੋਭੀ ਹਨ, ਅਤੇ ਉਹ ਪ੍ਰਾਰਥਨਾ ਸਥਾਨਾਂ ਵਿੱਚ ਵੀ ਉੱਚੇ ਅਹੁਦੇ ਮਲ੍ਲਣ ਦੇ ਬੜੇ ਭੁਖੇ ਹਨ।
7 ਬਜ਼ਾਰਾਂ ਵਿੱਚ ਮਾਨ ਸਨਮਾਨ ਲੈਣ ਦੇ ਵੀ ਬੜੇ ਭੁਖੇ ਹਨ। ਉਹ ਮਨੁੱਖਾਂ ਕੋਲੋਂ ਗੁਰੂ ਕਹਾਉਣਾ ਚਾਹੁੰਦੇ ਹਨ।
8 “ਪਰ ਤੁਸੀਂ ਸਭ ਗੁਰੂ, ਨਾ ਕਹਾਉਣਾ ਕਿਉਂ ਜੁ ਤੁਹਾਡਾ ਇੱਕ ਹੀ ਗੁਰੂ ਹੈ ਅਤੇ ਤੁਸੀਂ ਸਭ ਆਪਸ ਵਿੱਚ ਭਰਾ-ਭਰਾ ਹੋ।
9 ਅਤੇ ਧਰਤੀ ਉੱਪਰ ਕਿਸੇ ਵੀ ਮਨੁੱਖ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਸਿਰਫ਼ ਇੱਕੋ ਹੀ ਪਿਤਾ ਹੈ, ਜੋ ਸਵਰਗ ਵਿੱਚ ਹੈ।
10 ਅਤੇ ਤੁਸੀਂ ਆਪਣੇ-ਆਪ ਨੂੰ ਮਾਲਕ ਵੀ ਨਹੀਂ ਕਹਾਉਣਾ ਕਿਉਂਕਿ ਤੁਹਾਡਾ ਸਭਨਾਂ ਦਾ ਮਾਲਕ ਵੀ ਇੱਕੋ ਭਾਵ ਮਸੀਹ ਹੈ।
11 ਜਿਹੜਾ ਮਨੁੱਖ ਤੁਹਾਡਾ ਸੇਵਕ ਬਣ ਤੁਹਾਡੀ ਸੇਵਾ ਕਰਦਾ ਹੈ, ਉਹ ਤੁਹਾਡੇ ਸਾਰਿਆਂ ਵਿੱਚੋਂ ਵੱਡਾ ਹੈ।
12 ਜਿਹੜਾ ਵਿਅਕਤੀ ਆਪਣੇ-ਆਪ ਨੂੰ ਮਹਾਨ ਸਮਝਦਾ ਦੀਨ ਬਣਾਇਆ ਜਾਵੇਗਾ ਅਤੇ ਜੋ ਕੋਈ ਆਪਣੇ-ਆਪ ਨੂੰ ਸਭ ਵਿੱਚੋਂ ਨੀਵਾਂ ਜਾਣੇਗਾ ਉਸਨੂੰ ਸਭ ਤੋਂ ਉੱਚਾ ਸਮਝਿਆ ਜਾਵੇਗਾ।
13 “ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ, ਤੁਹਾਡੇ ਤੇ ਲਾਹਨਤ। ਤੁਸੀਂ ਕਪਟੀ ਹੋ ਕਿਉਂਕਿ ਤੁਸੀਂ ਸਵਰਗ ਦੇ ਰਾਜ ਦੇ ਰਾਹ ਵਿੱਚ ਅੜਚਨਾ ਪੈਦਾ ਕਰਦੇ ਹੋ। ਤੁਸੀਂ ਖੁਦ ਵੀ ਪ੍ਰਵੇਸ਼ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਵੀ ਪ੍ਰਵੇਸ਼ ਨਹੀਂ ਕਰਨ ਦਿੰਦੇ ਜੋ ਕੋਸ਼ਿਸ਼ ਕਰ ਰਹੇ ਹਨ।”
14 ਕੁਝ ਯੂਨਾਨੀ ਪਤ੍ਰ੍ਰੀਆਂ ਤੁਕ
14 ਜੋੜਦੀਆਂ ਹਨ “ਨੇਮ ਦੇ ਪ੍ਰਚਾਰਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਲਾਹਨਤ। ਤੁਸੀਂ ਕਪਟੀ ਹੋ। ‘ਤੁਸੀਂ ਵਿਧਵਾਵਾਂ ਦੇ ਘਰ ਲੁਟ੍ਟ ਲੈਂਦੇ ਹੋ, ਅਤੇ ਤੁਸੀਂ ਲਂਬੀਆਂ ਪ੍ਰਾਰਥਨਾਵਾਂ ਕਰਦੇ ਹੋ ਜੋ ਲੋਕ ਤੁਹਾਨੂੰ ਵੇਖ ਸਕਣ। ਇਸ ਵਾਸਤੇ ਤੁਹਾਨੂੰ ਭੈੜੀ ਸਜ਼ਾ ਮਿਲੇਗੀ। ਮਰਕੁਸ
12 :40; ਲੂਕਾ
20 :40\ftc*
15 “ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ, ਤੁਹਾਡੇ ਤੇ ਲਾਹਨਤ ਹੈ, ਤੁਸੀਂ ਕਪਟੀ ਹੋ! ਕਿਉਂਕਿ ਤੁਸੀਂ ਕਿਸੇ ਨੂੰ ਆਪਣੇ ਧਰਮ ਵਿੱਚ ਬਦਲਣ ਲਈ ਸਮੁੰਦਰ ਅਤੇ ਧਰਤੀ ਤੇ ਸਫ਼ਰ ਕਰਦੇ ਹੋ। ਅਤੇ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਬਦਲ ਦਿੰਦੇ ਹੋ, ਤਾਂ ਤੁਸੀਂ ਉਸਨੂੰ ਆਪਣੇ ਨਾਲੋਂ ਵੀ ਦੁਗ੍ਗਣਾ ਬੁਰਾ ਬਣਾ ਦਿੰਦੇ ਹੋ। ਤੁਸੀਂ ਵੀ ਇੰਨੇ ਬੁਰੇ ਹੋ ਕਿ ਤੁਸੀਂ ਨਰਕ ਵਿੱਚ ਜਾਵੋਂਗੇ।
16 “ਹੇ ਅੰਨ੍ਹੇ ਰਾਹ ਨੁਮਾਓ, ਤੁਹਾਡੇ ਤੇ ਲਾਹਨਤ! ਤੁਸੀਂ ਆਖਦੇ ਹੋ, ‘ਜੇਕਰ ਕੋਈ ਮੰਦਰ ਦੀ ਸੌਂਹ ਖਾਵੇ ਇਸਦਾ ਕੋਈ ਅਰਥ ਨਹੀਂ ਪਰ ਜੇਕਰ ਉਹ ਮੰਦਰ ਦੇ ਸੋਨੇ ਦੀ ਸੌਂਹ ਖਾਵੇ, ਤਾਂ ਉਹ ਸੌਂਹ ਬੰਧ ਹੈ।’
17 ਮੂਰਖੋ ਤੁਸੀਂ ਅੰਨ੍ਹੇ ਹੋ! ਕਿਹੜਾ ਵੱਡਾ ਹੈ? ਸੋਨਾ ਜਾਂ ਮੰਦਰ, ਜਿਹੜਾ ਕਿ ਸੋਨੇ ਨੂੰ ਵੀ ਪਵਿੱਤਰ ਬਣਾਉਦਾ ਹੈ।
18 “ਤੁਸੀਂ ਇਹ ਵੀ ਕਹਿੰਦੇ ਹੋ, ‘ਜੇਕਰ ਕੋਈ ਜਗ੍ਗਵੇਦੀ ਦੀ ਸੌਂਹ ਖਾਂਦਾ ਹੈ, ਇਸਦਾ ਕੋਈ ਅਰਥ ਨਹੀਂ, ਪਰ ਜੇਕਰ ਉਹ ਜਗਵੇਦੀ ਦੀ ਭੇਂਟ ਦੀ ਸੌਹ ਖਾਂਦਾ ਹੈ, ਤਾਂ ਉਹ ਸੌਂਹ ਬਧ ਹੈ।’
19 ਤੁਸੀਂ ਅੰਨ੍ਹੇ ਹੋ! ਕਿਹੜੀ ਚੀਜ਼ ਵੱਡੀ ਹੈ: ਭੇਟ, ਜਾਂ ਜਗਵੇਦੀ, ਜੋ ਭੇਂਟ ਨੂੰ ਪਵਿੱਤਰ ਬਣਾਉਂਦੀ ਹੈ?
20 “ਇਸ ਲਈ ਜੇਕਰ ਕੋਈ ਜਗਵੇਦੀ ਦੀ ਸੌਂਹ ਖਾਂਦਾ ਹੈ, ਉਹ ਜਗਵੇਦੀ ਅਤੇ ਉਸ ਉਪਰਲੀਆਂ ਸਭ ਵਸਤਾਂ ਦੀ ਸੌਂਹ ਖਾਂਦਾ ਹੈ।
21 “ਜੇਕਰ ਕੋਈ ਮੰਦਰ ਦੀ ਸੌਂਹ ਖਾਂਦਾ ਹੈ, ਤਾਂ ਉਹ ਮੰਦਰ ਦੀ ਅਤੇ ਉਸਦੀ ਸੌਂਹ ਖਾਂਦਾ ਜੋ ਉਸ ਵਿੱਚ ਰਹਿੰਦਾ ਹੈ।
22 ਜੇਕਰ ਕੋਈ ਸਵਰਗ ਦੀ ਸੌਂਹ ਖਾਂਦਾ ਹੈ ਸੋ ਪਰਮੇਸ਼ੁਰ ਦੇ ਸਿੰਘਾਸਨ ਦੀ ਅਤੇ ਉਸ ਉੱਪਰ ਬੈਠਣ ਵਾਲੇ ਦੀ ਸੌਂਹ ਖਾਂਦਾ ਹੈ।
23 “ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਤੇ ਲਾਹਨਤ। ਤੁਸੀਂ ਕਪਟੀ ਹੋ! ਕਿਉਂਕਿ ਤੁਸੀਂ ਪੁਦੀਨੇ, ਸੌਂਫ਼ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਪਰ ਤੁਸੀਂ ਸ਼ਰ੍ਹਾ ਦੇ ਵਧ ਮਹੱਤਵ ਪੂਰਣ ਉਪਦੇਸ਼ਾਂ ਨੂੰ ਮੰਨਣ ਤੋਂ ਅਣਗਹਿਲੀ ਕਰਦੇ ਹੋ, ਜੋ ਨਿਆਂ, ਦਇਆ, ਅਤੇ ਵਫ਼ਾਦਾਰੀ ਹਨ। ਇਹ ਮਹੱਤਵਪੂਰਣ ਹੈ ਕਿ ਤੁਸੀਂ ਦੂਜੇ ਅਸੂਲਾਂ ਦੀ ਅਣਗਹਿਲੀ ਕੀਤੇ ਬਿਨਾ ਇਨ੍ਹਾਂ ਗੱਲਾਂ ਤੇ ਵੀ ਅਮਲ ਕਰੋ।
24 ਤੁਸੀਂ ਅੰਨ੍ਹੇ ਆਗੂ ਹੋ! ਤੁਸੀਂ ਉਹ ਹੋ ਜੋ ਮਛਰ-ਮਖੀ ਤਾਂ ਪੁਣ ਲੈਂਦੇ ਹਨ ਪਰ ਊਠ ਨੂੰ ਨਿਗਲ ਜਾਂਦੇ ਹਨ।
25 “ਤੁਹਾਡੇ ਤੇ ਲਾਹਨਤ ਹੈ, ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ। ਤੁਸੀਂ ਕਪਟੀ ਹੋ। ਤੁਸੀਂ ਆਪਣੇ ਕਟੋਰੇ ਅਤੇ ਥਾਲੀਆਂ ਨੂੰ ਬਾਹਰੋਂ ਤਾਂ ਸਾਫ਼ ਕਰਦੇ ਹੋ। ਪਰ ਅੰਦਰਲੇ ਪਾਸੇ, ਉਨ੍ਹਾਂ ਗੱਲਾਂ ਨਾਲ ਭਰੇ ਹੋਏ ਹੋ ਜਿਹੜੀਆਂ ਤੁਸੀਂ ਦੂਜਿਆਂ ਨਾਲ ਦਗਾਬਾਜ਼ੀ ਕਰਕੇ ਅਤੇ ਆਪਣੇ-ਆਪ ਨੂੰ ਪ੍ਰਸੰਨ ਕਰਕੇ ਪ੍ਰਾਪਤ ਕੀਤੀਆਂ ਹਨ।
26 ਹੇ ਅੰਨ੍ਹੇ ਫ਼ਰੀਸੀਓ! ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰੋ ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ।
27 “ਤੁਹਾਡੇ ਤੇ ਲਾਹਨਤ, ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ! ਤੁਸੀਂ ਕਪਟੀ ਹੋ। ਤੁਸੀਂ ਕਲੀ ਕੀਤੀਆਂ ਕਬਰਾਂ ਵਾਂਗ ਹੋ, ਜੋ ਬਾਹਰੋਂ ਸੋਹਣੀਆਂ ਦਿਸਦੀਆਂ ਹਨ ਪਰ ਜੋ ਅੰਦਰੋਂ ਮੁਰਦਾ ਲੋਕਾਂ ਦੀਆਂ ਹੱਡੀਆਂ ਅਤੇ ਹੋਰ ਅਣਧੋਤੀਆਂ ਚੀਜ਼ਾਂ ਨਾਲ ਭਰੀਆਂ ਹੋਈਆਂ ਹਨ।”
28 ਤੁਸੀਂ ਵੀ ਉਵੇਂ ਹੀ ਹੋ। ਤੁਸੀਂ ਬਾਹਰੋਂ ਚੰਗੇ ਮਨੁੱਖਾਂ ਵਾਂਗ ਦਿਖਾਈ ਦਿੰਦੇ ਹੋ ਪਰ ਅੰਦਰੋਂ ਕਪਟਤਾ ਅਤੇ ਦੁਸ਼ਟਤਾ ਨਾਲ ਭਰੇ ਹੋਏ ਹੋ।
29 “ਤੁਹਾਡੇ ਤੇ ਲਾਹਨਤ ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ! ਤੁਸੀਂ ਕਪਟੀ ਹੋ। ਕਿਉਂ ਜੁ ਤੁਸੀਂ ਨਬੀਆਂ ਲਈ ਕਬਰਾਂ ਬਨਾਉਂਦੇ ਹੋ ਅਤੇ ਧਰਮੀ ਲੋਕਾਂ ਦੀਆਂ ਕਬਰਾਂ ਦਾ ਸਤਿਕਾਰ ਕਰਦੇ ਹੋ।
30 ਤੁਸੀਂ ਆਖਦੇ ਹੋ, ਜੇਕਰ ਅਸੀਂ ਆਪਣੇ ਬਜ਼ੁਰਗਾਂ ਦੇ ਸਮਿਆਂ ਵਿੱਚ ਜਿਉਂਦੇ ਹੁੰਦੇ, ਤਾਂ ਅਸੀਂ ਉਨ੍ਹਾਂ ਦੀ ਇਨ੍ਹਾਂ ਨਬੀਆਂ ਨੂੰ ਮਾਰਨ ਵਿੱਚ ਸਹਾਇਤਾ ਨਾ ਕੀਤੀ ਹੁੰਦੀ।’
31 ਇਸ ਲਈ ਤੁਸੀਂ ਵੀ ਗਵਾਹੀ ਦਿੰਦੇ ਹੋ ਕਿ ਤੁਸੀਂ ਉਨ੍ਹਾਂ ਦੇ ਬੱਚੇ ਹੋ ਜਿਨ੍ਹਾਂ ਨੇ ਨਬੀਆਂ ਦੀ ਹਤਿਆ ਕ੍ਕੀਤੀ।
32 ਅਤੇ ਜਿਹੜੇ ਪਾਪ ਤੁਹਾਡੇ ਪਿਉ-ਦਾਦਿਆਂ ਨੇ ਸ਼ੁਰੂ ਕੀਤੇ ਸਨ ਤੁਸੀਂ ਉਨ੍ਹਾਂ ਨੂੰ ਪੂਰਾ ਕਰੋਂਗੇ।
33 “ਤੁਸੀਂ ਸੱਪ ਹੋ! ਹੇ ਸਪਾਂ ਦੇ ਬਚਿਓ! ਤੁਸੀਂ ਪਰਮੇਸ਼ੁਰ ਦੇ ਨਿਰਣੇ ਤੋਂ ਕਿਵੇਂ ਬਚੋਂਗੇ, ਜੋ ਕਿ ਤੁਹਾਨੂੰ ਨਰਕ ਨੂੰ ਭੇਜੇਗਾ?
34 ਇਸ ਲਈ ਵੇਖੋ ਮੈਂ ਨਬੀਆਂ, ਗਿਆਨੀਆਂ ਅਤੇ ਉਪਦੇਸ਼ਕਾਂ ਨੂੰ ਤੁਹਾਡੇ ਕੋਲ ਭੇਜਦਾ ਹਾਂ! ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਦੇਵੋਂਗੇ; ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਸਲੀਬ ਦੇ ਦਿਉਂਗੇ, ਕਈਆਂ ਨੂੰ ਤੁਸੀਂ ਆਪਣੇ ਪ੍ਰਾਰਥਨਾ-ਸਥਾਨਾਂ ਵਿੱਚ ਕੋੜੇ ਮਾਰੋਂਗੇ ਅਤੇ ਸ਼ਹਿਰੋਂ-ਸ਼ਹਿਰ ਉਨ੍ਹਾਂ ਦਾ ਪਿਛਾ ਕਰੋਂਗੇ।
35 “ਹਾਂ, ਤੁਸੀਂ ਧਰਮੀ ਹਾਬਲ ਦੇ ਸਮੇਂ ਤੋਂ ਲੈਕੇ ਜ਼ਕਰਯਾਹ ਤੱਕ ਸਾਰੇ ਧਰਮੀ ਲੋਕਾਂ ਦੇ ਕਤਲ ਦੇ ਦੋਸ਼ੀ ਹੋਵੋਂਗੇ। ਬਕਰਯਾਹ ਦਾ ਪੁੱਤਰ ਜ਼ਕਰਯਾਹ ਮੰਦਰ ਅਤੇ ਜਗਵੇਦੀ ਦੇ ਵਿਚਕਾਰ ਮਾਰਿਆ ਗਿਆ ਸੀ।
36 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਸਭ ਗੱਲਾਂ ਇਸ ਪੀਢ਼ੀ ਦੇ ਲੋਕਾਂ ਨਾਲ ਵਾਪਰਨਗੀਆਂ।
37 “ਹੇ ਯਰੂਸ਼ਲਮ, ਯਰੂਸ਼ਲਮ ਤੂੰ ਹੀ ਉਹ ਸ਼ਹਿਰ ਹੈਂ ਜੋ ਨਬੀਆਂ ਨੂੰ ਕਤਲ ਕਰਦਾ ਹੈ, ਅਤੇ ਜਿਹੜੇ ਤੇਰੇ ਕੋਲ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿੰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਕਿ ਤੇਰੇ ਬਚਿਆਂ ਨੂੰ ਉਸੇ ਤਰ੍ਹਾਂ ਇਕੱਠਾ ਕਰਾਂ ਜਿਵੇਂ ਕੁਕੜੀ ਆਪਣੇ ਚੂਚਿਆਂ ਨੂੰ ਖੰਭਾਂ ਦੇ ਹੇਠਾਂ ਇਕੱਠਾ ਕਰਦੀ ਹੈ, ਪਰ ਤੂੰ ਇਉਂ ਨਹੀਂ ਚਾਹੁੰਦਾ।
38 ਵੇਖ, ਤੇਰਾ ਘਰ ਬਿਲਕੁਲ ਸਖਣਾ ਛੱਡ ਦਿੱਤਾ ਜਾਵੇਗਾ।
39 ਮੈਂ ਤੈਨੂੰ ਦੱਸ ਰਿਹਾ ਹਾਂ ਕਿ ਤੂੰ ਮੈਨੂੰ ਇਸਤੋਂ ਬਾਦ ਫ਼ਿਰ ਨਹੀਂ ਵੇਖੇਂਗਾ ਤਦ ਤੱਕ ਜਦ ਸਭ ਇਹ ਨਹੀਂ ਕਹਿਣਗੇ ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।”